ਚੇਅਰਮੈਨ ਰਮਨ ਬਹਿਲ ਨੇ ਪਵਨ ਕੁਮਾਰ ਸਰਕਾਰੀ ਆਈ.ਟੀ.ਆਈ ਦੀ ਮੀਟਿੰਗ ਵਿੱਚ ਕੀਤੀ ਸ਼ਿਰਕਤ

ਗੁਰਦਾਸਪੁਰ

ਸੰਸਥਾ ਵਿੱਚ ਪ੍ਰੀਖਿਆ ਹਾਲ ਦੀ ਉਸਾਰੀ ਲਈ ਲੋੜੀਂਦੀ ਪ੍ਰਵਾਨਗੀ ਦਿਵਾਉਣ ਦਾ ਦਿੱਤਾ ਭਰੋਸਾ

ਗੁਰਦਾਸਪੁਰ, 19 ਸਤੰਬਰ (ਸਰਬਜੀਤ ਸਿੰਘ)– ਪਵਨ ਕੁਮਾਰ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ, ਗੁਰਦਾਸਪੁਰ ਵਿਖੇ ਇੰਸਟੀਚਿਊਟ ਮੈਨੇਜਮੈਂਟ ਕਮੇਟੀ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਬਾਕੀ ਕਮੇਟੀ ਮੈਂਬਰਾਂ ਤੋ ਇਲਾਵਾ ਵਿਸ਼ੇਸ ਮਹਿਮਾਨ ਵਜੋਂ ਰਮਨ ਬਹਿਲ ਚੇਅਰਮੈਨ, ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਕਮੇਟੀ ਦੇ ਚੇਅਰਮੈਨ ਰਕੇਸ਼ ਗੋਇਲ ਅਤੇ ਸਕੱਤਰ ਕਮ ਪ੍ਰਿੰਸੀਪਲ ਸ੍ਰੀ ਸੰਦੀਪ ਸਿੰਘ ਵੱਲੋਂ ਕਮੇਟੀ ਵਿੱਚ ਸੰਸਥਾ ਦੀਆਂ ਪ੍ਰੋਗਰੈਸ ਰਿਪੋਰਟਾਂ ਬਾਰੇ ਚਰਚਾ ਕੀਤੀ ਗਈ ਅਤੇ ਸੰਸਥਾ ਦੀ ਬਿਹਤਰੀ ਲਈ ਹੋਰ ਵਿਚਾਰ ਵਟਾਂਦਰੇ ਕੀਤੇ ਗਏ। ਮੀਟਿੰਗ ਸੰਸਥਾ ਵਿਖੇ ਪ੍ਰੀਖਿਆ ਹਾਲ ਦੀ ਡਿਮਾਂਡ ਨੂੰ ਪੁਰਜੋਰ ਮੰਗ ਵਜੋਂ ਰੱਖਿਆ ਗਿਆ।

ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਰਮਨ ਬਹਿਲ ਵਲੋਂ ਇਸ ਮੌਕੇ  ’ਤੇ ਸਮੂਹ ਮੈਂਬਰਾਂ ਅਤੇ ਸਟਾਫ ਨੂੰ ਸੰਬੋਧਿਤ ਕਰਦੇ ਹੋਏ ਇਹ ਭਰੋਸਾ ਦਿੱਤਾ ਕਿ ਸੰਸਥਾ ਵਿਖੇ ਇੱਕ ਪ੍ਰੀਖਿਆ ਹਾਲ ਉਸਾਰੀ ਕਰਵਾਉਣ ਲਈ ਪਹਿਲ ਦੇ ਅਧਾਰ ’ਤੇ ਸਰਕਾਰ ਪਾਸੋਂ ਲੋੜੀਂਦੀ ਪ੍ਰਵਾਨਗੀ ਲੈ ਕੇ ਫੰਡ ਜਾਰੀ ਕਰਵਾ ਦਿੱਤੇ ਜਾਣਗੇ। ਉਨਾਂ੍ਹ ਵੱਲਂੋ ਇਸ ਸਮੇਂ ’ਤੇ ਪ੍ਰਬੋਧ ਚੰਦਰ ਅਤੇ ਉਨਾਂ੍ਹ ਦੇ ਸਪੁੱਤਰ ਪਵਨ ਕੁਮਾਰ ਨੂੰ ਯਾਦ ਕਰਦਿਆਂ ਕਿਹਾ ਕਿ ਇਸ ਸੰਸਥਾ ਦੀ ਸਾਰੀ ਜਮੀਨ ਉਨਾਂ੍ਹ ਦੇ ਪਰਿਵਾਰ ਵੱਲੋਂ ਦਾਨ ਕਰਦੇ ਹੋਏ ਇੱਕ ਮਹਾਨ ਕਾਰਜ ਕੀਤਾ ਗਿਆ ਹੈ। ਇਸ ਸੰਸਥਾ ਤੋਂ ਗੁਰਦਾਸਪੁਰ ਅਤੇ ਆਲੇ ਦੁਆਲੇ ਦੇ ਪਿੰਡਾਂ ਦੇ ਸਿਖਿਆਰਥੀ ਟ੍ਰੇਨਿੰਗ ਪ੍ਰਾਪਤ ਕਰਕੇ ਚੰਗੀ ਉਜਰਤ ਕਮਾ ਰਹੇ ਹਨ। ਇਸ ਮੋਕੇ ਬਹਿਲ ਅਤੇ ਚੇਅਰਮੈਨ ਆਈ.ਐਮ.ਸੀ. ਵੱਲੋ ਸੰਸਥਾ ਵਿਖੇ ਫਲਦਾਰ ਬੂਟੇ ਵੀ ਲਗਾਏ ਗਏ।   ਮੁੱਖ ਬੁਲਾਰਿਆਂ ਵੱਲੋ ਸੰਸਥਾ ਦੇ ਸਟਾਫ ਨੂੰ ਸਿਖਿਆਰਥੀਆਂ ਦੀ ਟ੍ਰੇਨਿੰਗ ਨੂੰ ਹੋਰ ਵਧੀਆਂ ਢੰਗ ਨਾਲ ਕਰਵਾਉਣ ਅਤੇ ਪਲੇਸਮੈਂਟ ਦੇ ਟਾਰਗੇਟ ਵੱਧ ਤੋਂ ਵੱਧ ਉਪਰ ਲਿਜਾਣ ਲਈ ਪ੍ਰੇਰਿਤ ਕੀਤਾ ਗਿਆ।

ਇਸ ਮੋਕੇ ਤੇ ਨਰਿੰਦਰ ਸਿੰਘ ਅਲਾਈਟ ਕਾਰਕੇਅਰ, ਸੁਖਵਿੰਦਰ ਸਿੰਘ ਨਿਊ ਮੋਗਾ ਆਟੋ ਮੋਬਇਲ ਅਤੇ ਨਰਿੰਦਰ ਕੁਮਾਰ ਪ੍ਰਿੰਸੀਪਲ ਸਿ਼ਵਾਲਿਕ ਕਾਲਜ ਆਫ ਐਜੂਕੇਸ਼ਨ, ਬਲਵੰਤ ਸਿੰਘ, ਕੁਲਵੰਤ ਸਿੰਘ, ਰਾਕੇਸ਼ ਕੁਮਾਰ,ਗੁਰਪਾਲ ਸਿੰਘ, ਟ੍ਰੇਨਿੰਗ ਅਫਸਰ ਅਤੇ ਕੰਵਰਨੋਨਿਹਾਲ ਸਿੰਘ, ਅਮਨਦੀਪ, ਅਸ਼ੋਕ ਕੁਮਾਰ, ਅਨਿਲ ਕੁਮਾਰ, ਗਨੇਸ਼ ਦਾਸ, ਰਾਜੀਵ ਕੁਮਾਰ, ਗੁਰਪ੍ਰੀਤ ਕੋਰ, ਬਲਵਿੰਦਰ ਸਿੰਘ, ਕੁਲਜੀਤ ਸਿੰਘ, ਸੰਜੀਵ ਕੁਮਾਰ, ਮਨਦੀਪ ਸਿੰਘ ਆਦਿ ਸਟਾਫ ਮੈਂਬਰ ਹਾਜਰ ਹਾਜਰ ਸਨ।

Leave a Reply

Your email address will not be published. Required fields are marked *