ਗੁਰਦਾਸਪੁਰ, 14 ਜਨਵਰੀ (ਸਰਬਜੀਤ ਸਿੰਘ ) – ਲੈਫ਼ਟੀਨੈਂਟ ਕਰਨਲ ਅਮਰਜੀਤ ਸਿੰਘ ਭੁੱਲਰ (ਰਿਟਾਇਰਡ), ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਗੁਰਦਾਸਪੁਰ (ਰਿਟਾਇਰਡ) ਅਤੇ ਸੁਪਰਡੈਂਟ ਕੁਲਵੰਤ ਸਿੰਘ ਵੱਲੋਂ ਅੱਜ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਗੁਰਦਾਸਪੁਰ ਵਿਖੇ ਵੈਟਰਨ ਡੇ ਮਨਾਇਆ ਗਿਆ । ਇਸ ਦੌਰਾਨ ਇਸ ਦਫ਼ਤਰ ਵੱਲੋਂ 90 ਸਾਲ ਦੀ ਉਮਰ ਤੋਂ ਵੱਧ ਸਾਬਕਾ ਸੈਨਿਕਾਂ ਨੂੰ ਮੇਮੈਮਰੇਂਜ ਵੰਡੇ ਗਏ ਅਤੇ ਸਾਬਕਾ ਸੈਨਿਕਾਂ/ਵਿਧਵਾਵਾਂ ਅਤੇ ਆਸਰਿਤ ਦੀਆਂ ਮੁਸ਼ਕਲਾਂ ਵੀ ਸੁਣੀਆਂ ਗਈਆਂ। ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਗੁਰਦਾਸਪੁਰ ਵਿਖੇ ਜੀਵਤ ਹੋਣ ਦਾ ਪ੍ਰਮਾਣ ਪੱਤਰ (ਸਲਾਨਾ ਹਾਜ਼ਰੀ) ਸਬੰਧੀ 15 ਜਨਵਰੀ ਅਤੇ 16 ਜਨਵਰੀ 2025 ਨੂੰ 02 ਦਿਨਾਂ ਦਾ ਸਪਰਸ ਕੈਂਪ ਲਗਾਇਆ ਜਾ ਰਿਹਾ ਹੈ।ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਜਿੰਨੇ ਵੀ ਪੈਨਸ਼ਨਰ ਸਾਬਕਾ ਸੈਨਿਕ/ਉਨ੍ਹਾਂ ਦੀਆਂ ਵਿਧਵਾਵਾਂ ਅਤੇ ਆਸਰਿਤ ਦਾ ਸਪਰਸ ਪ੍ਰਣਾਲੀ ਰਾਹੀ ਮਹੀਨਾ ਜਨਵਰੀ 2025 ਦਾ ਜੀਵਨ ਪ੍ਰਮਾਣ ਪੱਤਰ ਸਰਟੀਫਿਕੇਟ ਅੱਪਲੋਡ ਹੋਣਾ ਬਾਕੀ ਹੈ, ਉਹ ਆਪਣਾ ਸਰਟੀਫਿਕੇਟ ਅੱਪਲੋਡ ਕਰਵਾ ਸਕਦੇ ਹਨ। ਸਰਟੀਫਿਕੇਟ ਅੱਪਲੋਡ ਕਰਵਾਉਣ ਲਈ ਫ਼ੌਜ ਦੀ ਪੈਨਸ਼ਨ ਦਾ ਪੀ.ਪੀ.ਓ. ਅਧਾਰ ਕਾਰਡ, ਬੈਂਕ ਪਾਸ ਬੁੱਕ, ਸਮੇਤ ਆਪਣਾ ਮੋਬਾਈਲ ਨੰਬਰ, ਜਿਸ ਵਿਚ ਹਰੇਕ ਮਹੀਨੇ ਦੀ ਪੈਨਸ਼ਨ ਦਾ ਮੈਸੇਜ ਆਉਂਦਾ ਹੈ ਦਾ ਵੇਰਵਾ ਦੇਣਾ ਜ਼ਰੂਰੀ ਹੈ। ਉਨ੍ਹਾਂ ਨੇ ਇਸ ਸਪਰਸ ਕੈਂਪ ਵਿਚ ਜ਼ਿਲ੍ਹੇ ਦੇ ਸਾਬਕਾ ਸੈਨਿਕਾ ਉਨ੍ਹਾਂ ਦੀਆਂ ਵਿਧਵਾਵਾਂ ਅਤੇ ਆਸਰਿਤਾਂ ਨੂੰ ਹਾਜ਼ਰ ਹੋਣ ਦਾ ਹਾਰਦਿਕ ਸੱਦਾ ਦਿੱਤਾ ਹੈ ।