ਇੱਕ ਦੇਸ਼, ਇੱਕ ਵਿਦਿਆਰਥੀ ਆਈਡੀ ਕਾਰਡ, ਅਪਾਰ ਕਾਰਡ-ਇੰਜੀ. ਸੰਦੀਪ ਕੁਮਾਰ

ਗੁਰਦਾਸਪੁਰ

ਗੁਰਦਾਸਪੁਰ, 12 ਜਨਵਰੀ ( ਸਰਬਜੀਤ ਸਿੰਘ)– ਭਾਰਤ ਵਿੱਚ ਦਿਨੋਂ ਦਿਨ ਡਿਜੀਟਲ ਤਬਦੀਲੀ ਲਿਆਂਦੀ ਜਾ ਰਹੀ ਹੈ ।ਇਸ ਰਸਤੇ ਤੇ ਚਲਦਿਆਂ ਹੁਣ ਸਿੱਖਿਆ ਦੇ ਖੇਤਰ ਵਿਚ ਵੀ ਤਬਦੀਲੀ ਹੋਣ ਜਾ ਰਹੀ ਹੈ ਸਿੱਖਿਆ ਮੰਤਰਾਲੇ ਅਤੇ ਭਾਰਤ ਸਰਕਾਰ ਨੇ ਪੂਰੇ ਭਾਰਤ ਵਿੱਚ ਸਕੂਲੀ ਵਿਦਿਆਰਥੀਆਂ ਲਈ ਵਿਲੱਖਣ ਆਈ ਡੀ ਨੰਬਰ ਬਣਾਉਣ ਲਈ ਰਾਸਟਰੀ ਸਿੱਖਿਆ ਨੀਤੀ ਰਾਸਟਰੀ ਸਿੱਖਿਆ ਨੀਤੀ 2020 ਦੇ ਅਨੁਸਾਰ ਅਪਾਰ ਕਾਰਡ ਬਣਾਉਣ ਜਾਂ ਰਹੀ ਹੈ। ਅਪਾਰ ਆਈ ਡੀ ਜਿਸ ਨੂੰ ਇੱਕ ਦੇਸ ਇੱਕ ਵਿਦਿਆਰਥੀ ਆਈਡੀ ਕਾਰਡ‘ ਵੀ ਕਿਹਾ ਜਾਂਦਾ ਹੈ, ਸਾਰੇ ਵਿਦਿਆਰਥੀਆਂ ਲਈ ਲਾਭਦਾਇਕ ਹੋਵੇਗਾ ਕਿਉਂਕਿ ਉਹਨਾਂ ਦਾ ਪੂਰਾ ਪੜ੍ਹਾਈ ਦਾ ਡੇਟਾ, ਜਿਵੇਂ ਕਿ ਇਨਾਮ, ਡਿਗਰੀਆਂ, ਵਜੀਫੇ, ਅਤੇ ਹੋਰ ਕ੍ਰੈਡਿਟ, ਅਪਾਰ ਵਿੱਚ ਡਿਜੀਟਲ ਰੂਪ ਵਿੱਚ ਟ੍ਰਾਂਸਫਰ ਕੀਤੇ ਜਾਣਗੇ। ਇਸ ਦਾ ਪੂਰਾ ਨਾਮ‘ਆਟੋਮੇਟਿਡ ਪਰਮਾਨੈਂਟ ਅਕਾਦਮਿਕ ਖਾਤਾ ਰਜਿਸਟਰੀ‘ ਹੈ। ਭਾਰਤ ਸਰਕਾਰ ਨੇ ਅਪਾਰ ਕਾਰਡ ਜਾਰੀ ਕਰਨ ਲਈ ਅਕਾਦਮਿਕ ਬੈਂਕ ਆਫ ਕ੍ਰੈਡਿਟ ( ਏ ਬੀ ਸੀ) ਬੈਂਕ ਦੀ ਸੁਰੂਆਤ ਕੀਤੀ। ਇਹ ਕਾਰਡ ਐਜੂਕੇਸਨ ਖੇਤਰ ਵਿੱਚ ਇੱਕ ਸਰਭ ਸਵਿਕਾਰਤ ਰਜਿਸਟਰੀ ਦੇ ਤੌਰ ‘ਤੇ ਕੰਮ ਕਰਦਾ ਹੈ, ਜਿਸਨੂੰ ਐਜੂਕੇਸਨ ਲਾਕਰ ਕਿਹਾ ਜਾਂਦਾ ਹੈ। ਇਹ ਕਾਰਡ, ਸਿੱਖਿਆ ਮੰਤਰਾਲੇ ਦੁਆਰਾ ਸੁਰੂ ਕੀਤਾ ਗਿਆ, ਭਾਰਤ ਭਰ ਵਿੱਚ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਜਾਂ ਕਾਲਜਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਲਈ ਇੱਕ ਡਿਜੀਟਲ ਆਈਡੀ ਕਾਰਡ ਹੈ। ਇਸ ਕਾਰਡ ਦਾ ਉਦੇਸ ਵਿਦਿਆਰਥੀਆਂ ਨੂੰ ਆਪਣੇ ਅਕਾਦਮਿਕ ਕ੍ਰੈਡਿਟ, ਡਿਗਰੀਆਂ ਅਤੇ ਹੋਰ ਜਾਣਕਾਰੀ ਆਨਲਾਈਨ ਇਕੱਠੀ ਕਰਨ ਦੇ ਯੋਗ ਬਣਾਉਣਾ ਹੈ।ਅਪਾਰ ਆਈ ਡੀ ਕਾਰਡ ਇੱਕ ਜੀਵਨ ਭਰ ਦਾ ਆਈ ਡੀ ਨੰਬਰ ਹੈ ਜੋ ਵਿਦਿਆਰਥੀਆਂ ਦੀ ਅਕਾਦਮਿਕ ਯਾਤਰਾ ਅਤੇ ਪ੍ਰਾਪਤੀਆਂ ਨੂੰ ਟਰੈਕ ਕਰਦਾ ਹੈ ਅਤੇ ਇੱਕ ਸਕੂਲ ਤੋਂ ਦੂਜੇ ਸਕੂਲ ਵਿੱਚ ਬਦਲੀ ਨੂੰ ਆਸਾਨ ਬਣਾਉਂਦਾ ਹੈ। ਸਕੂਲ ਅਤੇ ਕਾਲਜ ਪ੍ਰੀ-ਪ੍ਰਾਇਮਰੀ ਤੋਂ ਲੈ ਕੇ ਉੱਚ ਸਿੱਖਿਆ ਤੱਕ ਦਾਖਲਾ ਲੈਣ ਵਾਲੇ ਹਰੇਕ ਵਿਦਿਆਰਥੀ ਨੂੰ ਇਹ ਕਾਰਡ ਦੇਣਗੇ। ਇਹ ਕਾਰਡ ਵਿਦਿਆਰਥੀਆਂ ਦੀ ਪਹਿਲਾਂ ਤੋਂ ਮੌਜੂਦ ਆਧਾਰ ਆਈਡੀ ਤੋਂ ਇਲਾਵਾ ਹੋਵੇਗਾ। ਵਿਦਿਆਰਥੀ ਇਸ ਕਾਰਡ ਰਜਿਸਟ੍ਰੇਸਨ ਕਰਨ ਤੋਂ ਬਾਅਦ ਇਸ ਕਾਰਡ ਨੂੰ ਡਾਊਨਲੋਡ ਕਰ ਸਕਦੇ ਹਨ। ਅਪਾਰ ਕਾਰਡ ਵਿੱਚ ਵਿਲੱਖਣ 12-ਅੰਕਾਂ ਵਾਲਾ ਅਪਾਰ ਨੰਬਰ, ਇੱਕ ਵਿਲੱਖਣ ਪਛਾਣ ਨੰਬਰ ਹੋਵੇਗਾ, ਜਿਸ ਦੀ ਵਰਤੋਂ ਕਰਦੇ ਹੋਏ ਵਿਦਿਆਰਥੀ ਸਾਰੇ ਲਾਭ ਲੈ ਸਕਦੇ ਹਨ ਅਤੇ ਅਕਾਦਮਿਕ ਰਿਕਾਰਡਾਂ ਨੂੰ ਸੁਵਿਧਾਜਨਕ ਢੰਗ ਨਾਲ ਸਟੋਰ ਕਰ ਸਕਦੇ ਹਨ। ਇੱਕ ਦੇਸ ਇੱਕ ਵਿਦਿਆਰਥੀ ਆਈਡੀ ਕਾਰਡ ਨੂੰ ਬੱਚਿਆਂ ਦੇ ਆਧਾਰ ਕਾਰਡ ਨੰਬਰ ਨਾਲ ਵੀ ਲਿੰਕ ਕੀਤਾ ਜਾਵੇਗਾ। ਇਹ ਵਿਦਿਆਰਥੀਆਂ ਲਈ ਇੱਕ ਸੰਗਠਿਤ ਅਤੇ ਪਹੁੰਚਯੋਗ ਅਕਾਦਮਿਕ ਰਿਕਾਰਡ ਪ੍ਰਾਪਤ ਕਰਨ ਲਈ ਮਹੱਤਵਪੂਰਨ ਕਦਮ ਹੈ। ਅਪਾਰ ਆਈ ਡੀ ਸਹਿਮਤੀ ਫਾਰਮ ਸਕੂਲ ਅਤੇ ਕਾਲਜ ਮਾਪਿਆਂ ਦੀ ਸਹਿਮਤੀ ਲੈਣ ਤੋਂ ਬਾਅਦ ਹੀ ਅਪਾਰ ਆਈਡੀ ਕਾਰਡਾਂ ਲਈ ਆਪਣੇ ਵਿਦਿਆਰਥੀਆਂ ਦੇ ਨਾਮ ਰਜਿਸਟਰ ਕਰ ਸਕਦੇ ਹਨ। ਜਿਨ੍ਹਾਂ ਮਾਪਿਆਂ ਦੇ ਬੱਚੇ ਇਸ ਕਾਰਡ ਲਈ ਅਰਜੀ ਦੇਣਗੇ ਉਹਨਾਂ ਮਾਪਿਆਂ ਦੀ ਸਹਿਮਤੀ ਲਾਜਮੀ ਹੈ ਕਿਉਂਕਿ ਇਹ ਕਾਰਡ ਵਿੱਚ ਬੱਚਿਆਂ ਦੇ ਨਿੱਜੀ ਵੇਰਵੇ ਸਾਮਲ ਹੋਣਗੇ, ਜਿਵੇਂ ਕਿ ਬਲੱਡ ਗਰੁੱਪ, ਭਾਰ, ਕੱਦ, ਆਦਿ। ਸਕੂਲ ਉਹਨਾਂ ਮਾਪਿਆਂ ਨੂੰ ਅਪਾਰ ਆਈ ਡੀ ਸਹਿਮਤੀ ਫਰਮ ਦੇ ਸਕਦੇ ਹਨ ਜੋ ਆਪਣੇ ਬੱਚਿਆਂ ਲਈ ਅਪਾਰ ਆਈ ਡੀ ਕਾਰਡ ਲਈ ਅਰਜੀ ਦੇਣ ਲਈ ਸਹਿਮਤ ਹੋਏ ਹਨ। ਮਾਪੇ ਖੁਦ ਅਧਿਕਾਰਤ ਵੈੱਬਸਾਈਟ ਤੋਂ ਫਾਰਮ ਨੂੰ ਡਾਊਨਲੋਡ ਕਰ ਸਕਦੇ ਹਨ ਅਤੇ ਇਹ ਫਾਰਮ ਭਰ ਸਕਦੇ ਹਨ, ਅਤੇ ਇਸਨੂੰ ਸਕੂਲਾਂ ਵਿੱਚ ਜਮ੍ਹਾਂ ਕਰਵਾ ਸਕਦੇ ਹਨ। ਇਹ ਫਾਰਮ ਮਾਤਾ-ਪਿਤਾ ਤੋਂ ਇਜਾਜਤ ਪੱਤਰ ਵਜੋਂ ਕੰਮ ਕਰੇਗਾ। ਮਾਪਿਆਂ ਕੋਲ ਕਿਸੇ ਵੀ ਸਮੇਂ ਆਪਣੀ ਸਹਿਮਤੀ ਨੂੰ ਵਾਪਸ ਲੈਣ ਦਾ ਅਧਿਕਾਰ ਹੈ। ਫਾਰਮ ‘ਤੇ ਲੋੜੀਂਦੇ ਵੇਰਵੇ ਭਰ ਕੇ ਅਤੇ ਇਸਨੂੰ ਸਕੂਲ ਵਿੱਚ ਜਮ੍ਹਾਂ ਕਰਵਾ ਸਕਦੇ ਹਨ। ਇਹ ਵਿਦਿਆਰਥੀ ਲਈ ਬਹੁਤ ਲਾਹੇਵੰਦ ਹੈ। ਅਪਾਰ ਆਈ ਡੀ ਕਾਰਡ ਵਿਦਿਆਰਥੀਆਂ ਲਈ ਜੀਵਨ ਭਰ ਲਈ ਪਛਾਣ ਨੰਬਰ ਹੈ, ਜਿਸ ਨਾਲ ਉਹ ਆਸਾਨੀ ਨਾਲ ਆਪਣੀ ਅਕਾਦਮਿਕ ਤਰੱਕੀ ਅਤੇ ਪ੍ਰਾਪਤੀਆਂ ਨੂੰ ਆਸਾਨੀ ਨਾਲ ਦੇਖ ਸਕਦੇ ਹਨ। ਅਪਾਰ ਆਈ ਡੀ ਕਾਰਡ ਵਿਦਿਆਰਥੀ ਦੇ ਡੇਟਾ ਨੂੰ ਇੱਕ ਥਾਂ ‘ਤੇ ਡਿਜੀਟਲ ਰੂਪ ਵਿੱਚ ਸਟੋਰ ਕਰਦਾ ਹੈ, ਜਿਵੇਂ ਕਿ ਸਿੱਖਣ ਦੇ ਨਤੀਜੇ, ਪ੍ਰੀਖਿਆ ਨਤੀਜੇ, ਰਿਪੋਰਟ ਕਾਰਡ, ਸਿਹਤ ਕਾਰਡ, ਅਤੇ ਸਹਿ-ਪਾਠਕ੍ਰਮ ਪ੍ਰਾਪਤੀਆਂ, ਵਿਸੇਸ ਹੁਨਰ ਸਿਖਲਾਈ ਪ੍ਰਾਪਤ ਕਰਨਾ, ਆਦਿ। ਅਪਾਰ ਨੰਬਰ ਸਕੂਲ, ਕਾਲਜ ਅਤੇ ਯੂਨੀਵਰਸਿਟੀ ਸਮੇਤ ਸਾਰੇ ਉਮਰ ਸਮੂਹਾਂ ਦੇ ਵਿਦਿਆਰਥੀਆਂ ਦੇ ਅਕਾਦਮਿਕ ਰਿਕਾਰਡਾਂ ਨੂੰ ਟਰੈਕ ਕਰੇਗਾ। ਇਹ ਇੱਕ ਵਿਦਿਆਰਥੀ ਨੂੰ ਇੱਕ ਸਕੂਲ ਤੋਂ ਦੂਜੇ ਸਕੂਲ ਵਿੱਚ ਤਬਦੀਲ ਕਰਨ ਦੀ ਪ੍ਰਕਿਰਿਆ ਨੂੰ ਆਸਾਨ ਬਣਾ ਦੇਵੇਗਾ ਕਿਉਂਕਿ ਇਸ ਵਿੱਚ ਵਿਦਿਆਰਥੀ ਦਾ ਪੂਰਾ ਅਕਾਦਮਿਕ ਡੇਟਾ ਹੋਵੇਗਾ। ਇਸ ਤਰ੍ਹਾਂ, ਦੇਸ ਦੇ ਕਿਸੇ ਵੀ ਹਿੱਸੇ ਵਿੱਚ ਇੱਕ ਨਵੀਂ ਸੰਸਥਾ ਵਿੱਚ ਦਾਖਲਾ ਪ੍ਰਾਪਤ ਕਰਨਾ ਸੌਖਾ ਹੋਵੇਗਾ। ਇਹ ਸਕੂਲ ਛੱਡਣ ਵਾਲੇ ਵਿਦਿਆਰਥੀਆਂ ‘ਤੇ ਨਜਰ ਰੱਖਣ ਵਿੱਚ ਵੀ ਮਦਦ ਕਰਦਾ ਹੈ ਤਾਂ ਜੋ ਸਰਕਾਰ ਉਹਨਾਂ ਨੂੰ ਸਿੱਖਿਆ ਦੀ ਮੁੱਖ ਧਾਰਾ ਵਿੱਚ ਲਿਆਉਣ ਅਤੇ ਉਹਨਾਂ ਨੂੰ ਵਿਦਿਅਕ ਗਤੀਵਿਧੀਆਂ ਨਾਲ ਦੁਬਾਰਾ ਜੋੜਨ ਲਈ ਯਤਨ ਕਰ ਸਕੇ। ਇਹ ਵਜੀਫਾ, ਡਿਗਰੀਆਂ, ਇਨਾਮ ਅਤੇ ਹੋਰ ਵਿਦਿਆਰਥੀ ਕ੍ਰੈਡਿਟਸ ਲਾਭ ਸਮੇਤ ਅਕਾਦਮਿਕ ਰਿਕਾਰਡ ਨੂੰ ਡਿਜੀਟਲ ਤੌਰ ‘ਤੇ ਇਕੱਠੇ ਕਰੇਗਾ। ਅਪਾਰ ਆਈ ਡੀ ਨੂੰ ਏ ਬੀ ਸੀ ਬੈਂਕ ਨਾਲ ਸਿੱਧਾ ਲਿੰਕ ਕੀਤਾ ਜਾਵੇਗਾ। ਇਸ ਤਰ੍ਹਾਂ, ਜਦੋਂ ਕੋਈ ਵਿਦਿਆਰਥੀ ਇੱਕ ਸਮੈਸਟਰ ਜਾਂ ਕੋਰਸ ਪੂਰਾ ਕਰਦਾ ਹੈ, ਤਾਂ ਕ੍ਰੈਡਿਟ ਸਿੱਧੇ ਏ ਬੀ ਸੀ ਵਿੱਚ ਪ੍ਰਦਰਸਿਤ ਹੋਣਗੇ, ਜੋ ਭਾਰਤ ਦੀਆਂ ਸਾਰੀਆਂ ਯੂਨੀਵਰਸਿਟੀਆਂ ਵਿੱਚ ਮਾਨਤਾ ਪ੍ਰਾਪਤ ਹੋਣਗੇ। ਅਪਾਰ ਆਈ ਡੀ ਦੁਆਰਾ ਵਿਦਿਆਰਥੀਆਂ ਨੂੰ ਦਿੱਤੇ ਗਏ ਕ੍ਰੈਡਿਟ ਸਕੋਰ ਦੀ ਵਰਤੋਂ ਉਹਨਾਂ ਦੀ ਉੱਚ ਸਿੱਖਿਆ ਜਾਂ ਯੂਨੀਵਰਸਿਟੀਆਂ ਦੁਆਰਾ ਕਰਵਾਈਆਂ ਜਾਣ ਵਾਲੀਆਂ ਦਾਖਲਾ ਪ੍ਰੀਖਿਆਵਾਂ ਲਈ ਕੀਤੀ ਜਾ ਸਕਦੀ ਹੈ। ਵਿਦਿਆਰਥੀ ਬਾਰੇ ਪੂਰੀ ਜਾਣਕਾਰੀ ਅਪਾਰ ਕਾਰਡ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਵਿੱਚ ਵਿਦਿਆਰਥੀ ਦਾ ਨਾਮ, ਪਤਾ, ਜਨਮ ਮਿਤੀ, ਲਿੰਗ, ਫੋਟੋ, ਖੇਡ ਗਤੀਵਿਧੀਆਂ, ਸਿੱਖਿਆ ਕਰਜੇ, ਵਜੀਫੇ, ਪੁਰਸਕਾਰ ਆਦਿ ਵਰਗੀਆਂ ਜਾਣਕਾਰੀਆਂ ਸਾਮਲ ਹੋਣਗੀਆਂ । ਵਿਦਿਆਰਥੀਆਂ ਨੂੰ ਅਪਾਰ ਆਈ ਡੀ ਦੁਆਰਾ ਬਣਾਇਆ ਗਿਆ ਇੱਕ ਡਿਜੀਲਾਕਰ ਖਾਤਾ ਮਿਲੇਗਾ। ਵਿਦਿਆਰਥੀ ਆਪਾਰ ਆਈ ਡੀ ਕਾਰਡਾਂ ਰਾਹੀਂ ਸਰਕਾਰ ਤੋਂ ਸਿੱਧੇ ਤੌਰ ‘ਤੇ ਸਰਕਾਰੀ ਸਕੀਮ ਦੇ ਲਾਭ ਪ੍ਰਾਪਤ ਕਰ ਸਕਦੇ ਹਨ। ਸਿੱਖਿਆ ਮੰਤਰਾਲਾ ਅਪਾਰ ਕਾਰਡ ‘ਤੇ ਸਟੋਰ ਕੀਤੀ ਸਾਰੀ ਜਾਣਕਾਰੀ ਨੂੰ ਸੁਰੱਖਿਅਤ ਰੱਖੇਗਾ, ਅਤੇ ਇਸਦੀ ਦੁਰਵਰਤੋਂ ਦੀ ਸੰਭਾਵਨਾ ਨਾਮੁਮਕਿਨ ਹੋਵੇਗੀ। ਇਹ ਇਸ ਜਾਣਕਾਰੀ ਦੀ ਵਰਤੋਂ ਸਿਰਫ ਵਿਦਿਅਕ ਵਰਤੋਂ ਲਈ ਕਰੇਗਾ। ਆਉਣ ਵਾਲੇ ਸਮੇਂ ਵਿੱਚ ਇਹ ਇੱਕ ਸਿੱਖਿਆ ਦੇ ਖੇਤਰ ਵਿੱਚ ਮੋਹਰੀ ਰੋਲ ਅਦਾ ਕਰੇਗਾ।

Leave a Reply

Your email address will not be published. Required fields are marked *