ਗੁਰਦਾਸਪੁਰ, 14 ਅਗਸਤ (ਸਰਬਜੀਤ ਸਿੰਘ)–ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਵਾਜਾਈ ਵਿੱਚ ਸੁਧਾਰ ਕਰਨ ਲਈ ਆਧੁਨਿਕ ਸੜਕ ਸੁਰੱਖਿਆ ਫੋਰਸ ਤਿਆਰ ਕੀਤੀ ਹੈ। ਜਿਸ ਵਿੱਚ 1300 ਗੱਡੀਆਂ ਤੋਂ ਇਲਾਵਾ 144 ਗੱਡੀਆਂ ਹਰ 30 ਕਿਲੋਮੀਟਰ ਤੇ ਖੜੀਆਂ ਹੋਣਗੀਆਂ ਅਤੇ 28 ਗੱਡੀਆਂ ਸਪੀਡ ਰਿਡਾਰ ਨੂੰ ਕੰਟਰੋਲ ਕਰਨਗੀਆਂ। ਇਹ ਸਾਰੀਆਂ ਗੱਡੀਆਂ ਆਧੁਨਿਕ ਕਿਸਮ ਨਾਲ ਲੈਸ ਹੋਣਗੀਆਂ ਤਾਂ ਜੋ ਆਏ ਦਿਨ ਹੋ ਰਹੇ ਸੜਕ ਦੁਰਘਟਨਾਵਾਂ ਵਿੱਚ ਮਾਰੇ ਜਾ ਰਹੇ ਲੋਕਾਂ ਦੀ ਜਾਨ ਬਚਾਈ ਜਾ ਸਕੇ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਦੇ ਡੀ.ਜੀ.ਪੀ ਗੌਰਵ ਯਾਦਵ ਵੀ ਮੌਜੂਦ ਸਨ।
ਪੰਜਾਬ ਦੇ ਮੁੱਖ ਮੰਤਰੀ ਇੱਕ ਨਿੱਜੀ ਚੈਨਲ ਤੇ ਇਸ ਬਾਰੇ ਜਾਣਕਾਰੀ ਦੇ ਰਹੇ ਹਨ ਕਿ ਇਸ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਰੁਜਗਾਰ ਮਿਲੇਗਾ ਅਤੇ ਉਨ੍ਹਾਂ ਵਰਦੀ ਵੀ ਨਵੀਕਲੀ ਕਿਸਮ ਦੀ ਹੋਵੇਗੀ। ਪੰਜਾਬ ਪੁਲਸ ਇਸ ਵਿੱਚ ਕੋਈ ਰੋਲ ਅਦਾ ਨਹੀੰ ਕਰੇਗੀ।ਇਹ ਫੋਰਸ ਦਾ ਕੰਮ ਕੇਵਲ ਸੜਕ ਦੁਰਘਟਨਾ ਨੂੰਂ ਕੰਟਰੋਲ ਕਰਨਾ ਹੋਵੇਗਾ, ਜੋ ਲੋਕ ਗਲਤ ਢੰਗ ਨਾਲ ਵਹ੍ਹੀਕਲ ਚਲਾਉੰਦੇ ਹਨ ਇਸ ਬਾਰੇ ਸਾਇਡ ਤੇ ਲੱਗੀਆਂ ਹੋਈਆਂ ਗੱਡੀਆਂ ਵਿੱਚ ਇਹ ਸਾਇਨ ਆ ਜਾਵੇਗਾ ਕਿ ਇਸ ਚਾਲਕ ਨੇ ਕੀ ਗਲਤੀ ਕੀਤੀ ਹੈ, ਜੋ ਵੀ ਉਹ ਗਲਤੀ ਕਰੇਗਾ, ਇਹ ਫੋਰਸ ਵੱਲੋਂ ਇਨ੍ਹਾਂ ਕੀਤਾ ਹੋਇਆ ਚਾਲਾਨ ਬੜਾ ਜਬਰਦਸਤ ਹੋਵੇਗਾ, ਜੋ ਵੀ ਚਾਲਾਨ ਦਾ ਫੈਸਲਾ ਮਾਨਯੋਗ ਕੋਰਟ ਕਰੇਗਾ, ਉਹ ਬਹੁਤ ਸਖਤ ਹੋਵੇਗਾ ਅਤੇ ਭਵਿੱਖ ਵਿੱਚ ਜਿਸ ਚਾਲਕ ਨੇ ਅਜਿਹੀ ਗਲਤੀ ਕੀਤੀ ਹੈ, ਉਹ ਕਦੇ ਵੀ ਨਹੀਂ ਦੁਬਾਰਾ ਕਰੇਗਾ। ਇਸ ਨਾਲ ਆਏ ਦਿਨ੍ਹ ਦੁਰਘਟਨਾਵਾਂ ਹੋ ਰਹੀ ਮੌਤਾਂ ਵਿੱਚ ਠੱਲ ਪਵੇਗੀ ਅਤੇ ਲੋਕ ਸੁਰੱਖਿਅਤ ਢੰਗ ਨਾਲ ਸਫਰ ਕਰ ਸਕਣਗੇ। ਜਿਵੇ ਕਿ ਲੋਕ ਚੰਡੀਗੜ੍ਹ ਜਾਣ ਤੋਂ ਪਹਿਲਾਂ ਸੀਟ ਬੈਲਟ, ਪ੍ਰਦੂਸ਼ਣ ਸਰਟੀਫਿਕੇਟ ਤੇ ਹੋਰ ਸਬੰਧਤ ਦਸਤਾਵੇਜ ਆਪਣੀ ਗੱਡੀ ਵਿੱਚ ਲੈ ਕੇ ਰਵਾਨਾ ਹੁੰਦੇ ਹਨ, ਇਸੇ ਤਰ੍ਹਾਂ ਹੀ ਪੰਜਾਬ ਵਿੱਚ ਇਹ ਕਾਰ ਚਾਲਕ ਇਸ ਪ੍ਰਕਿਰਿਆ ਨੂੰ ਅਪਣਾਉਣਗੇ। ਸਪੀਡ ਦੀ ਲਿਮਟ ਸੜਕਾਂ ਤੇ ਬੋਰਡ ਉਤੇ ਲਿਖੀ ਜਾਵੇਗੀ, ਜੋ ਵੀ ਸਪੀਡ ਤੋਂ ਵੱਧ ਗੱਡੀ ਚਲਾਵੇਗਾ, ਉਸਦਾ ਆਨਲਾਇਨ ਚਾਲਾਨ ਉਨ੍ਹਾਂ ਦੇ ਘਰ ਪਹੁੰਚ ਜਾਣਗੇ। ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲੇ ਦੇ ਲਾਇਸੰਸ ਤੇ ਪੁਵਾਇੰਟ ਲੱਗਣਗੇ ਅਤੇ ਬਾਰ-ਬਾਰ ਉਸ ਨੂੰ ਦੋਸ਼ੀ ਪਾਏ ਜਾਣ ਤੇ ਉਸਦਾ ਲਾਇਸੰਸ ਵੀ ਸਸਪੈੰਡ ਕੀਤਾ ਜਾਵੇਗਾ।