ਭਗਵੰਤ ਮਾਨ ਵਿਰੋਧੀਆਂ ਪਾਰਟੀਆਂ ਨੂੰ ਭਵਿੱਖ ਵਿੱਚ ਕਦੇ ਵੀ ਪੰਜਾਬ ਦੇ ਸੱਤਾ ਦਾ ਸੁਪਨਾ ਨਹੀਂ ਲੈਣ ਦੇਵੇਗਾ-ਨਵਦੀਪ, ਜਸਵਿੰਦਰ

ਆਸਟ੍ਰੇਲੀਆ ਵਿਦੇਸ਼


ਗੁਰਦਾਸਪੁਰ, 11 ਜੂਨ (ਸਰਬਜੀਤ)- ਐਨ.ਆਰ.ਆਈ ਨਵਦੀਪ, ਜਸਵਿੰਦਰ ਸਿੰਘ ਆਸਟ੍ਰੇਲੀਆ ਨੇ ਇੱਕ ਪ੍ਰੈਸ ਨੋਟ ਰਾਹੀਂ ਦੱਸਿਆ ਕਿ ਕਾਂਗਰਸ ਇਸ ਸਮੇਂ ਪੰਜਾਬ ਵਿੱਚ ਲੀਰੋ ਲੀਰ ਹੋ ਗਈ ਹੈ। ਜਿਸ ਦਾ ਮੁੱਖ ਕਾਰਨ ਇਹ ਹੈ ਕਿ ਕਾਂਗਰਸ ਨੂੰ ਪੂਨਰ ਗਠਨ ਕਰਨ ਲਈ ਕੋਈ ਸੰਜੀਦਾ ਲੀਡਰ ਮੌਜੂਦ ਨਹੀਂ ਹੈ। ਪੁਰਾਣੇ ਕਾਂਗਰਸੀ ਲੀਡਰਾਂ ਨੂੰ ਅੱਖੋ ਪਰੋਖਿਆ ਕੀਤਾ ਜਾ ਰਿਹਾ ਹੈ। ਜਿਸਦੇ ਫਲ ਸਵਰੂਪ ਅੱਜ ਉਹ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦਾ ਪੱਲਾ ਫੜ ਕੇ ਭਾਜਪਾ ਵੱਲ ਵੱਧ ਰਹੇ ਹਨ। ਉਨਾਂ ਕਿਹਾ ਕਿ ਇਸ ਸਮੇਂ ਕਾਂਗਰਸ ਵਿੱਚ ਧੜੇਬੰਦੀ ਸਿਖਰਾਂ ’ਤੇ ਹੈ। ਮਾਝੇ ਵਿੱਚ ਧੜੇਬੰਦੀ ਸਿਖਰਾਂ ਵਿੱਚ ਹੋਣ ਕਰਕੇ ਪ੍ਰਤਾਪ ਸਿੰਘ ਬਾਜਵਾ ਦੇ ਪਹਿਲੀ ਵਾਰ ਪ੍ਰਧਾਨ ਬਣਨ ’ਤੇ ਇੰਨਾਂ ਕਾਂਗਰਸ ਦੇ ਵਿਧਾਇਕਾਂ ਅਤੇ ਮੰਤਰੀਆਂ ਨੇ ਵਿਰੋਧ ਕੀਤਾ। ਜਿਸ ਕਰਕੇ ਹਾਈਕਮਾਂਡ ਵੱਲੋਂ ਪ੍ਰਧਾਨਗੀ ਦੀ ਕੁਰਸੀ ਪ੍ਰਤਾਪ ਬਾਜਵਾ ਕੋਲ ਲੈ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਤੀ ਗਈ ਹੈ। ਪਰ ਕੈਪਟਨ ਅਮਰਿੰਦਰ ਸਿੰਘ ਨੇ ਸਾਰਾ ਇਹ ਕੰਮ ਭਾਜਪਾ ਦੇ ਕਹਿਣ ’ਤੇ ਕੀਤਾ।ਜਿਸ ਕਰਕੇ ਅੱਜ ਕਾਂਗਰਸ ਸਰਕਾਰ ਲੀਹੋਂ ਲੱਥ ਗਈ ਹੈ। ਮੁੜ ਸੱਤਾ ਵਿੱਚ ਨਹੀਂ ਆ ਸਕਦੀ।
ਨਵਦੀਪ ਅਤੇ ਜਸਵਿੰਦਰ ਨੇ ਕਿਹਾ ਕਿ ਪਿ੍ਰਅੰਕਾ ਗਾਂਧੀ ਅਤੇ ਰਾਹੁਲ ਗਾਂਧੀ ਕੋਈ ਸੰਜੀਵਨੀ ਬੂਟੀ ਨਹੀਂ ਹੈ। ਜੋ ਕਿ ਮਰੀ ਹੋਈ ਕਾਂਗਰਸ ਨੂੰ ਮੁੜ ਸੁਰਜੀਤ ਕਰ ਸਕੇ। ਕਿਉਕਿ ਇਹ ਲੋਕ ਰਾਜਨੀਤਿਕ ਲੋਕ ਨਹੀਂ ਹੈ। ਜਿਸ ਕਰਕੇ ਭਾਰਤ ਦੇ ਲੋਕਾਂ ਦਾ ਇੰਨਾਂ ’ਤੇ ਵਿਸ਼ਵਾਸ ਨਹੀਂ ਹੈ। ਜੋ ਵੀ ਪੁਰਾਣਾ ਕਾਂਗਰਸੀ ਇੰਨਾਂ ਨਾਲ ਮੁਲਾਕਾਤ ਕਰਨ ਲਈ ਜਾਂਦਾ ਹੈ ਤਾਂ ਇਹ ਲੋਕ ਉਸ ਨੂੰ ਨਹੀਂ ਮਿਲਦੇ। ਜਿਸਦੀ ਨਿਰਾਸ਼ਾ ਕਰਕੇ ਉਹ ਕਾਂਗਰਸ ਤੋਂ ਅਲਵਿਦਾ ਕਹਿ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਹੁਣ ਕਾਂਗਰਸ ਵਿੱਚ ਚੁਣਵੇਂ ਹੀ ਲੋਕ ਰਹਿ ਗਏ ਹਨ, ਜੋ ਕਿ ਥੋੜੇ ਸਮੇਂ ਤੱਕ ਹੀਕਾਂਗਰਸ ਨੂੰ ਅਲਵਿਦਾ ਕਹਿ ਜਾਣਗੇ।
ਉਧਰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜੋ ਕਿ ਆਮ ਆਦਮੀ ਪਾਰਟੀ ਵੱਜੋਂ ਉਭਰ ਕੇ ਇਸ ਥਾਂ ’ਤੇ ਬਿਰਾਜਮਾਨ ਹੋਏ ਹਨ। ਉਨਾਂ ਵੱਲੋਂ ਜੋ ਪੰਜਾਬ ਲਈ ਕੰਮ ਕੀਤੇ ਜਾ ਰਹੇ ਹਨ, ਉਹ ਅੱਜ ਤੱਕ 75 ਸਾਲਾਂ ਵਿੱਚ ਕਿਸੇ ਵੀ ਸਰਕਾਰ ਨੇ ਨਹੀਂ ਕੀਤੇ। ਜਿਸ ਕਰਕੇ ਭਗਵੰਤ ਮਾਨ ਸਰਕਾਰ ਨੂੰ ਲੋਕ ਪਸੰਦ ਕਰਦੇ ਹਨ। ਪਰ ਅਕਾਲੀ ਭਾਜਪਾ ਇਸਦਾ ਵਿਰੋਧਤਾ ਕਰਦੇ ਹਨ। ਕਿਉਕਿ ਉਹ ਸੱਤਾਹੀਨ ਹਨ ਅਤੇ ਪੰਜਾਬ ਦੀ ਸਤਾ ਹਾਸਲਕਰਨ ਲਈ ਤਰਲੋ ਮੱਛੀ ਹੋ ਰਹੇ ਹਨ। ਪਰ ਭਗਵੰਤ ਮਾਨ ਅਜਿਹੀਆਂ ਪਾਰਟੀਆਂ ਨੂੰ ਭਵਿੱਖ ਵਿੱਚ ਕਦੇ ਵੀ ਪੰਜਾਬ ਦੇ ਸੱਤਾ ਦਾ ੁਸਪਨਾ ਨਹੀਂ ਲੈਣ ਦੇਵੇਗਾ।

Leave a Reply

Your email address will not be published. Required fields are marked *