ਗੁਰਦਾਸਪੁਰ, 29 ਜੂਨ (ਸਰਬਜੀਤ)–ਕੌਂਸਲ ਆਫ ਜੂਨੀਅਰ ਇੰਜੀਨੀਅਰ ਪੀ.ਐਸ.ਈ.ਬੀ ਦੇ ਜ਼ਿਲਾ ਪ੍ਰਧਾਨ ਇੰਜੀ. ਜਤਿੰਦਰ ਸ਼ਰਮਾ ਨੇ ਦੱਸਿਆ ਕਿ 20 ਦਸੰਬਰ 2021 ਨੂੰ ਰਾਜ ਸਰਕਾਰ ਵੱਲੋਂ ਗਠਿਤ ਹਾਈ ਪਾਵਰ ਕਮੇਟੀ ਵੱਲੋਂ ਕੇ.ਏ.ਪੀ ਸਿਨਹਾ ਆਈ.ਏ.ਐਸ ਪ੍ਰਮੁੱਖ ਸਕੱਤਰ/ਵਿੱਤ ਪੰਜਾਬ ਸਰਕਾਰ ਦੀ ਪ੍ਰਧਾਨਗੀ ਹੇਠ ਪਾਵਰ ਜੂਨੀਅਰ ਇੰਜੀਨੀਅਰਜ਼ ਦੀ ਅਹਿਮ ਮੰਗ ਸਬੰਧੀ ਵਿਸਤਿ੍ਰਤ ਚਰਚਾ ਕਰਨ ਉਪਰੰਤ ਨਵੀਂ ਤਨਖਾਹ ਫਿਟਮੈਂਟ ਟੇਬਲ ਵਿੱਚ ਪਲੇਸਮੈਂਟ ਦੇ ਨਾਲ ਮੁੱਢਲੀ ਤਨਖਾਹ 19 ਹਜਾਰ 260 ਰੂਪਏ ਕਰਨ ਦੀ ਸਹਿਮਤੀ ਪ੍ਰਗਟਾਈ ਸੀ। 27 ਜੂਨ ਨੂੰ ਹੋਈ ਮੀਟਿੰਗ ਵਿੱਚ ਅਧਿਕਾਰੀਆਂ ਵੱਲੋਂ ਕੌਂਸਲ ਆਫ ਜੂਨੀਅਰ ਇੰਜੀ. ਪੀ.ਐਸ.ਈ.ਬੀ ਨੂੰ ਦੱਸ ਦਿਨਾਂ ਦੇ ਅੰਦਰ ਇਸ ਫੈਸਲੇ ਨੂੰ ਲਾਗੂ ਕਰਨ ਦਾ ਭਰੋਸਾ ਦਿੱਤਾ ਹੈ , ਕਿਉਕਿ ਇਸ ਸਮੇਂ ਬਜਟ ਸੈਸ਼ਨ ਚੱਲ ਰਿਹਾ ਹੈ। ਇਸ ਤੋਂ ਇਲਾਵਾ ਹੋਰ ਅਹਿਮ ਪੈਡਿੰਗ ਮੰਗਾਂ ਜਿਵੇਂ ਕਿ ਜੂਨੀਅਰ ਇੰਜੀ. ਦੀਆਂ ਫੀਲਡ ਵਿੱਚ ਦਿੱਕਤਾਂ ਨੂੰ ਹੱਲਕਰਨ ਲਈ ਬਣਾਈਆਂ ਗਈਆਂ ਕਮੇਟੀਆਂ ਦੀ ਸਿਫਾਰਿਸ਼ਾਂ ਨੂੰ ਲਾਗੂ ਕਰਨਾ, ਵੱਖ ਵੱਖ ਹੋਰ ਕਮੇਟੀ ਦੀਆਂ ਰਿਪੋਰਟਾਂ ਅਤੇ ਮੰਗ ਪੱਤਰ ਵਿੱਚ ਦੱਸੀਆਂ ਗਈਆਂ ਕੁਝ ਹੋਰ ਅਹਿਮ ਮੰਗਾਂ ਦੀ ਸਥਿਤੀ ਦੀ ਸਮੀਖਿਆ ਕੀਤੀ ਗਈ। ਇਸ ਤੋਂ ਬਾਅਦ 28 ਜੂਨ ਤੋਂ ਸ਼ੁਰੂ ਹੋਣ ਵਾਲੇ ਆਪਣੇ ਸੰਘਰਸ਼ ਨੂੰ 10 ਦਿਨਾਂ ਲਈ 7 ਜੁਲਾਈ ਤੱਕ ਜੇ.ਈਜ਼ ਕੌਂਸਲ ਨੇ ਮੁਲਤਵੀ ਕਰਨ ਦਾ ਫੈਸਲਾ ਕੀਤਾ ਗਿਆ। ਕੌਂਸਲ ਨੇ ਮੈਨੇਜਮੇਂਟ ਨੂੰ ਸਾਵਧਾਨ ਕੀਤਾ ਕਿ ਜੇਕਰ ਪਾਵਰ ਮੈਨੇਜਮੈਂਟ ਨਿਰਧਾਰਤ ਸਮੇਂ ਸੀਮਾ ਅੰਦਰ ਦਿੱਤੇ ਭਰੋਸੇ/ਫੈਸਲਿਆ ਨੂੰ ਲਾਗੂ ਕਰਨ ਵਿੱਚ ਅਸਫਲ ਰਹਿੰਦੀ ਹੈ ਤਾਂ ਪਾਵਰ ਜੂਨੀਅਰ ਇੰਜੀਨੀਅਰਜ਼ 8 ਜੁਲਾਈ ਤੋਂ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।