ਵਿਸ਼ਾਲ ਰਾਜਸੀ ਰੈਲੀ ਦੀ ਤਿਆਰੀ ਹਿੱਤ ਪਿੰਡ ਕੋਟਧਰਮੂ ਵਿੱਖੇ ਜਨਤਕ ਮੀਟਿੰਗ
ਮਾਨਸਾ, ਗੁਰਦਾਸਪੁਰ, 7 ਦਸੰਬਰ ( ਸਰਬਜੀਤ ਸਿੰਘ)– ਇੱਥੋਂ ਥੋੜੀ ਦੂਰ ਸਥਿਤ ਪਿੰਡ ਕੋਟਧਰਮੂ ਵਿੱਖੇ ਮਜਦੂਰਾ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸੀਪੀਆਈ ਤੇ ਏਟਕ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਮੋਦੀ ਹਕੂਮਤ ਮਨਰੇਗਾ ਸਕੀਮ ਨੂੰ ਖਤਮ ਕਰਨ ਤੇ ਤੁਲੀ ਹੋਈ ਹੈ ਤੇ ਪੰਜਾਬ ਦੀ ਮਾਨ ਸਰਕਾਰ ਮੋਦੀ ਸਰਕਾਰ ਦੇ ਇਸ ਮਨਸੂਬੇ ਨੂੰ ਪੰਜਾਬ ਵਿੱਚ ਸਕਾਰ ਕਰਨ ਵਿੱਚ ਲੱਗੀ ਹੋਈ ਹੈ। ਮਨਰੇਗਾ ਮਜਦੂਰਾ ਨੂੰ ਕੰਮ ਦੇ ਨਾਮ ਤੇ ਖੱਜਲਖੁਆਰ ਕੀਤਾ ਜਾ ਰਿਹਾ ਹੈ ਤੇ ਕੀਤੇ ਗਏ ਕੰਮ ਦੇ ਪੈਸੇ ਦੀ ਅਦਾਇਗੀ ਨਹੀ ਕੀਤੀ ਜਾ ਰਹੀ । ਐਡਵੋਕੇਟ ਉੱਡਤ ਨੇ ਕਿਹਾ ਕਿ ਪੰਜਾਬ ਦੇ ਮਨਰੇਗਾ ਮਜਦੂਰ ਜੱਥੇਬੰਦਕ ਤਾਕਤ ਦੇ ਬਲਬੂਤੇ ਮਨਰੇਗਾ ਸਕੀਮ ਦੀ ਰਖਵਾਲੀ ਕਰਦਿਆ ਇਸ ਸਕੀਮ ਨੂੰ ਵਿਸਥਾਰ ਕਰਨਗੇ ਤੇ ਸਮੇ ਦੇ ਹਾਕਮਾ ਮੂੰਹ ਦੀ ਖਾਣੀ ਪਵੇਗੀ ।ਐਡਵੋਕੇਟ ਉੱਡਤ ਨੇ ਕਿਹਾ ਸੀਪੀਆਈ ਦੀ ਜਨਮ ਸਤਾਬਦੀ ਨੂੰ ਸਮਰਪਿਤ 30 ਦਸੰਬਰ ਦੀ ਵਿਸਾਲ ਰਾਜਸੀ ਰੈਲੀ ਲਾਮਿਸਾਲ ਤੇ ਇਤਿਹਾਸਕ ਹੋਵੇਗੀ ਤੇ ਮਨਰੇਗਾ ਸਕੀਮ ਨੂੰ ਸਾਰਥਿਕ ਰੂਪ ਵਿੱਚ ਲਾਗੂ ਕਰਨ ਲਈ ਪੰਜਾਬ ਦੀ ਮਾਨ ਸਰਕਾਰ ਨੂੰ ਮਜਬੂਰ ਕਰੇਗੀ । ਇਸ ਮੌਕੇ ਤੇ ਸੰਬੋਧਨ ਕਰਦਿਆ ਪੰਜਾਬ ਖੇਤ ਮਜਦੂਰ ਯੂਨੀਅਨ ਦੇ ਜਿਲ੍ਹਾ ਆਗੂ ਸਾਥੀ ਦੇਸਰਾਜ ਸਿੰਘ ਕੋਟਧਰਮੂ ਨੇ ਕਿਹਾ ਕਿ 30 ਦਸੰਬਰ ਦੀ ਵਿਸਾਲ ਰਾਜਸੀ ਰੈਲੀ ਵਿੱਚ ਕੋਟਧਰਮੂ ਵਿੱਚੋ ਵੱਡੇ ਕਾਫਲੇ ਦੇ ਰੂਪ ਸਮੂਲੀਅਤ ਕਰਾਂਗੇ ।ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਸਾਥੀ ਗੁਰਜੰਟ ਕੋਟਧਰਮੂ , ਗੁਰਪਿਆਰ ਸਿੰਘ ਕੋਟਧਰਮੂ , ਚੇਤ ਸਿੰਘ ਕੋਟਧਰਮੂ , ਕਾਲਾ ਖਾਂ ਭੰਮੇ , ਵਜੀਰ ਸਿੰਘ ਕੋਟਧਰਮੂ , ਗੁਰਮੀਤ ਸਿੰਘ ਕੋਟਧਰਮੂ ਤੇ ਬਲਵਿੰਦਰ ਸਿੰਘ ਕੋਟਧਰਮੂ ਨੇ ਵੀ ਵਿਚਾਰ ਸਾਂਝੇ ਕੀਤੇ।