ਗੁਰਦਾਸਪੁਰ 30 ਜੂਨ (ਸਰਬਜੀਤ) ਡਿਪਟੀ ਕਮਿਸ਼ਨਰ ਗੁਰਦਾਸਪੁਰ ਜੁਨਾਬ ਮੁਹੰਮਦ ਇਸਫਾਕ ਦੇ ਆਦੇਸ਼ਾਂ ਤਹਿਤ ਜ਼ਿਲੇ ਦੇ ਸਰਹੱਦੀ ਪਿੰਡਾਂ ਵਿੱਚ ਰਹਿੰਦੇ ਵਿਅਕਤੀਆਂ ਲਈ ਦੀ ਸਹੂਲਤ ਲਈ ਮੁਫਤ ਮੈਡੀਕਲ ਵੈਨ ਸਿਹਤ ਵਿਭਾਗ ਅਤੇ ਜਿਲ੍ਹਾ ਰੈਡ ਕਰਾਸ ਸੋਸਾਇਟੀ ਗੁਰਦਾਸਪੁਰ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਹੈ । ਜਿਸ ਤਹਿਤ 30 ਜੂਨ ਨੂੰ ਗੱਦੀਆਂ ਕਲਾਂ (ਕਲਾਨੌਰ),ਕਮਾਲਪੁਰ ਜੱਟਾ(ਕਲਾਨੌਰ), 1 ਜੁਲਾਈ 2022 ਨੂੰ ਸ਼ਹੁਰ ਕਲਾਂ(ਕਲਾਨੌਰ),ਚੌੜਾ ਕਲਾਂ(ਕਲਾਨੌਰ),ਦੋਸਤਪੁਰ (ਕਲਾਨੌਰ),2 ਜੁਲਾਈ 2022 ਨੂੰ ਚੰਦੂ ਵਡਾਲਾ (ਕਲਾਨੌਰ), ਵਰੀਲਾਂ ਕਲਾਂ(ਕਲਾਨੌਰ),ਬਲੀਮ (ਕਲਾਨੌਰ),4 ਜੁਲਾਈ 2022 ਨੂੰ ਛੋਨ (ਕਲਾਨੌਰ), ਛਾਲੇ ਚੱਕ(ਕਲਾਨੌਰ),ਬੋਹੜ ਵਡਾਲਾ(ਕਲਾਨੌਰ), 5 ਜੁਲਾਈ 2022 ਨੂੰ ਚੰਡੀਗੜ੍ਹ (ਬਹਿਰਾਮਪੁਰ) ਮਕੌੜਾ (ਬਹਿਰਾਮਪੁਰ),6 ਜੁਲਾਈ 2022 ਨੂੰ ਮਰਾੜਾ (ਬਹਿਰਾਮਪੁਰ),ਜ਼ਗੋ ਚੱਕ ਟਾਡਾ (ਬਹਿਰਾਮਪੁਰ) ਨਵਾ ਟਾਂਡਾ (ਬਹਿਰਾਮਪੁਰ) ਪਿੰਡਾਂ ਵਿੱਚ ਮੁਫਤ ਮੈਡੀਕਲ ਵੈਨ ਪਹੁੰਚੇਗੀ ਅਤੇ ਮਰੀਜਾਂ ਨੂੰ ਚੈਕਅਪ ਕਰਕੇ ਮੁਫਤ ਦੁਵਾਈਆ ਵੰਡੀਆ ਜਾਣਗੀਆ। ਪਿੰਡਾ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਵੱਖ ਵੱਖ ਪਿੰਡਾਂ ਵਿੱਚ ਮੁਫਤ ਮੈਡੀਕਲ ਵੈਨ ਕੈਪਾਂ ਵਿੱਚ ਪਹੁੰਚ ਚੈਕਅਪ ਕਰਵਾ ਕੇ ਮੁਫਤ ਦਵਾਈਆਂ ਲੈ ਕੇ ਮੌਕੇ ਦਾ ਲਾਭ ਉਠਾਉਣ ਇਸ ਮੌਕੇ ਇਨ੍ਹਾਂ ਮੈਡੀਕਲ ਕੈਪਾਂ ਦੌਰਾਂਨ ਕਾਂਮਨ ਸਰਵਿਸ ਸੈਂਟਰ ਦੇ ਕਰਮਚਾਰੀਆਂ ਵੱਲੋਂ ਕੈਂਪ ਵਿੱਚ ਆਉਣ ਵਾਲੇ ਵਿਅਕਤੀਆ ਦੇ ਵੱਖ ਵੱਖ ਫਾਰਮ ਵੀ ਭਰੇ ਜਾਣਗੇ ਜਿਵੇਂ ਕਿ ਯੂ. ਡੀ. ਆਈ . ਡੀ ਕਾਰਡ , ਪ੍ਰਧਾਨ ਮੰਤਰੀ ਮੁਧਰਾ ਧਨ ਪੈਨਸ਼ਨ ਯੋਜਨਾ ਈ ਸ਼ਰਮ ਮਾਨ ਧਨ ਯੋਜਨਾਂ ਦੇ ਫਾਰਮ ਵੀ ਭਰੇ ਜਾਣਗੇ ।