ਮੁੱਖ ਮੰਤਰੀ ਤੋਂ ਕੀਤੀ ਇੰਸਾਫ ਦੀ ਮੰਗ
ਆਲ ਇੰਡੀਆ ਸਿੱਖ ਸਟੂਡੈਂਟਸ ਖਾਲਸਾ ਦੇ ਕੌਮੀ ਪ੍ਰਧਾਨ ਵਿਰਸਾ ਸਿੰਘ ਖਾਲਸਾ ਵੀ ਬਲਕਾਰ ਸਿੰਘ ਦੀ ਹਮਾਇਤ ਵਿੱਚ ਖੜੇ ਹੋਏ
ਫਿਰੋਜਪੁਰ, ਗੁਰਦਾਸਪੁਰ, 14 ਦਸੰਬਰ (ਸਰਬਜੀਤ ਸਿੰਘ)–ਨੰਬਰਦਾਰ ਬਲਕਾਰ ਸਿੰਘ ਬਹਿਕ ਫੱਤੂ ਬਲਾਕ ਜੀਰਾ ਜਿਲਾ ਫਿਰੋਜਪੁਰ ਨੇ ਦੱਸਿਆ ਕਿ 12 ਸਾਲਾਂ ਤੋਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਮੁੱਖ ਅਧਿਕਾਰੀਆਂ ਨੂੰ ਚਿੱਠੀ ਪੱਤਰਾਂ ਰਾਹੀਂ ਆਪਣੇ ਨਾਲ ਬਹਿਕ ਫੱਤੂ ਬਲਾਕ ਜੀਰਾ ਜਿਲਾ ਫਿਰੋਜਪੁਰ ਪਿੰਡ ਦੀ ਪੰਚਾਇਤ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਅਤੇ ਕਰੋੜਾਂ ਰੁਪਏ ਦੀ ਜਾਇਦਾਦ ਅਤੇ ਜ਼ਮੀਨ ਹੜੱਪਣ ਦਾ ਦੋਸ਼ ਲਾਉਂਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ,ਡੀ ਜੀ ਪੀ ਪੰਜਾਬ ਪੁਲਿਸ ਨੂੰ ਚਿੱਠੀ ਪੱਤਰਾਂ ਰਾਹੀਂ ਆਪਣੇ ਹੋ ਰਹੀ ਧੱਕੇਸ਼ਾਹੀ ਬੇਇਨਸਾਫ਼ੀ ਲਈ ਇਨਸਾਫ ਦੀ ਮੰਗ ਕੀਤੀ ਉਨ੍ਹਾਂ ਪੱਤਰ ਵਿੱ ਬਲਬੀਰ ਕੌਰ ਪੰਚ ਗ੍ਰਾਮ ਪੰਚਾਇਤ ਬਹਿਕ ਫੱਤੂ ਬਲਾਕ ਜੀਰਾ ਜਿਲਾ ਫਿਰੋਜਪੁਰ ਵਿਰੁੱਧ ਪੰਜਾਬ ਪੰਚਾਇਤੀ ਰਾਜ ਐਕਟ 1994 ਦੀ ਧਾਰਾ 20 ਤਹਿਤ ਸਖ਼ਤ ਕਾਰਵਾਈ ਕਰਨ ਦੀ ਵੀ ਮੰਗ ਕੀਤੀ ਹੈ।
ਬਲਕਾਰ ਸਿੰਘ ਨੇ ਦੱਸਿਆ ਕਿ ਸਕਾਇਕ ਕਰਤਾ ਗਰੀਬ ਅਤੇ ਵਿਰੋਧੀ ਧਿਰ ਮਾਇਆਧਾਰੀ ਅਤੇ ਸਰਕਾਰੇ ਦਰਬਾਰੇ ਪਹੁੰਚ ਰੱਖਣ ਕਰਕੇ ਉਪਰਲੇ ਅਧਿਕਾਰੀਆਂ ਵੱਲੋਂ ਇਨਸਾਫ ਦੇਣ ਵਾਲੀਆਂ ਸਾਰੀਆਂ ਬਲਾਕ ਅਧਿਕਾਰੀਆਂ ਨੂੰ ਆਈਆਂ ਚਿਠੀਆਂ ਜਾ ਤਾਂ ਦਬਾ ਲਈਆਂ ਜਾਂਦੀਆਂ ਹਨ ਜਾਂ ਫਿਰ ਇਨ੍ਹਾਂ ਨੂੰ ਫਰਜ਼ੀ ਦੱਸ ਕੇ ਉਪਰਲੇ ਅਧਿਕਾਰੀਆਂ ਨੂੰ ਗੁਮਰਾਹ ਕਰ ਲਿਆ ਜਾਂਦਾ ਹੈ ਅਤੇ ਭਾਈ ਖਾਲਸਾ ਨੇ ਦੱਸਿਆ ਨੰਬਰਦਾਰ ਬਲਕਾਰ ਸਿੰਘ ਇਸ ਸਬੰਧੀ ਕਈਵਾਰ ਜ਼ਿਲੇ ਦੇ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਆਪਣੇ ਵਿਰੋਧੀਆਂ ਤੇ ਸਖ਼ਤ ਕਾਰਵਾਈ ਕਰਨ ਦੀ ਬੇਨਤੀ ਕਰ ਚੁੱਕੇ ਹਨ ,ਪਰ ਜਦੋਂ ਬਲਾਕ ਜੀਰਾ ਅਧਿਕਾਰੀਆਂ ਕੋਲ ਉਪਰੋਂ ਕਾਰਵਾਈ ਦੀਆਂ ਹਦਾਇਤਾਂ ਆਉਂਦੀਆਂ ਹਨ, ਤਾਂ ਇਨ੍ਹਾਂ ਵੱਲੋਂ ਅਣਦੇਖੀ ਕਰਕੇ ਦੋਸ਼ੀਆਂ ਤੇ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਂਦੀ। ਬਲਕਾਰ ਸਿੰਘ ਨੇ ਮੰਗ ਕੀਤੀ ਕਿ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਕੇ ਮੈਨੂੰ ਇਨਸਾਨ ਦਵਾਇਆਂ ਜਾਵੇ ਅਤੇ ਮੱਖੂ ਅਤੇ ਜੀਰਾ ਦੇ ਦੋਸ਼ੀਆਂ ਜਿਸ ਕਰਕੇ ਮੇਰੇ ਕੇਸ ਦੀ ਸੁਣਵਾਈ ਨਹੀਂ ਹੋ ਰਹੀ, ਉਨ੍ਹਾਂ ਉਤੇ ਬਣਦੀ ਕਾਰਵਾਈ ਕੀਤੀ ਜਾਵੇ
ਉਧਰ ਆਲ ਇੰਡੀਆ ਸਿੱਖ ਸਟੂਡੈਂਟਸ ਖਾਲਸਾ ਦੇ ਕੌਮੀ ਪ੍ਰਧਾਨ ਵਿਰਸਾ ਸਿੰਘ ਖਾਲਸਾ ਵੀ ਬਲਕੌਰ ਸਿੰਘ ਦੀ ਹਮਾਇਤ ਵਿੱਚ ਖੜੇ ਹੋਏ ਹਨ।
ਨੰਬਰਦਾਰ ਬਲਕਾਰ ਸਿੰਘ ਬਹਿਕ ਫੱਤੂ ਬਲਾਕ ਜੀਰਾ ਕਾਗਜ਼ੀ ਕਾਰਵਾਈ ਦੀ ਫਾਇਲ ਨਾਲ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ