ਗੁਰਦਾਸਪੁਰ, 30 ਅਪ੍ਰੈਲ (ਸਰਬਜੀਤ ਸਿੰਘ)– ਪਿਛਲੇ ਦਿਨੀ ਹੋਟਲ ਗੋਲਡਨ ਪਾਮ, ਗੁਰਦਾਸਪੁਰ ਵਿਖੇ ਪੁਨੀਤ ਸਾਗਰ ਜੀ ਦੇ ਯਤਨਾ ਸਦਕੇ 21 ਸਾਲਾਂ ਬਾਅਦ ਆਪਣੇ ਨਾਲ ਸ਼੍ਰੀਮਤੀ ਧੰਨ ਦੇਵੀ ਡੀ.ਏ.ਵੀ ਪਬਲਿਕ ਸਕੂਲ ਗੁਰਦਾਸਪੁਰ ਦੇ 2003 ਬੈਚ ਦੇ ਦਸਵੀਂ ਕਲਾਸ ਵਿੱਚ ਪੜ੍ਹੇ ਹੋਏ ਵਿਦਿਆਰਥੀਆਂ ਨੂੰ ਇਕੱਠਿਆ ਕਰਕੇ ਰੀ-ਯੂਨੀਅਨ ਦਾ ਪ੍ਰੋਗਰਾਮ ਕੀਤਾ ਗਿਆ, ਜਿਸ ਵਿੱਚ ਬੱਚਿਆਂ ਵੱਲੋਂ 2003 ਦੋਰਾਨ ਸਕੂਲ ਵਿੱਚ ਬਿਤਾਏ ਗਏ ਸਮੇਂ ਦੀਆਂ ਯਾਦਾਂ ਨੂੰ ਇੱਕ ਵਾਰ ਫਿਰ ਤਾਜ਼ਾ ਕਰਕੇ ਬਹੁਤ ਹੀ ਆਨੰਦ ਮਾਣਿਆ । ਸ੍ਰੀ ਸਾਗਰ ਵਲੋ ਦੱਸਿਆ ਗਿਆ ਕਿ ਇਸ ਮੌਕੇ ਤੇ ਉਚੇਚੇ ਤੌਰ ਤੇ ਉਸ ਸਮੇਂ ਦੀ ਪ੍ਰਿੰਸੀਪਲ, ਸ੍ਰੀਮਤੀ ਨਿਰਮਲ ਸ਼ਰਮਾ ਹੁਣ ਸੇਵਾ ਮੁਕਤ ਜੀ ਨੂੰ ਬਤੌਰ ਚੀਫ਼ ਗੈਸਟ ਬਣਾ ਕੇ ਸਨਮਾਨਤ ਕੀਤਾ ਗਿਆ ਅਤੇ ਉਹਨਾਂ ਵਲੋਂ ਬਹੁਤ ਹੀ ਖੁਸ਼ੀ ਜਾਹਰ ਕੀਤੀ ਗਈ ਅਤੇ ਬੜਾ ਹੀ ਮਾਣ ਮਹਿਸੂਸ ਕੀਤਾ ਕਿ ਉਹਨਾਂ ਦੇ ਸਕੂਲ ਵਿੱਚ ਪੜ੍ਹੇ ਹੋਏ ਬੱਚੇ ਅੱਜ ਚੰਗੀਆਂ ਪਦਵੀਆਂ ਤੇ ਬਿਰਾਜਮਾਨ ਹਨ, ਇਸ ਸਮੇਂ ਇਕੱਠੇ ਹੋਏ ਵਿਦਿਆਰਥੀਆਂ ਅਤੇ ਪ੍ਰਿੰਸੀਪਲ ਵੱਲੋਂ ਸ੍ਰੀ ਸਾਗਰ ਦਾ ਖਾਸ ਧੰਨਵਾਦ ਕੀਤਾ ਕਿ ਉਹਨਾਂ ਵੱਲੋਂ ਅਜਿਹੀ ਪਹਿਲ ਕਦਮੀ ਕਰਨੀ ਇੱਕ ਬਹੁਤ ਵਧੀਆ ਅਤੇ ਚੰਗੀ ਸੋਚ ਵਾਲੀ ਗੱਲ ਹੈ ਇਸ ਮੌਕੇ ਸ੍ਰੀ ਸਾਗਰ ਵੱਲੋਂ ਜਾਣਕਾਰੀ ਦਿੰਦੇ ਹੋਏ ਇਹ ਵੀ ਦੱਸਿਆ ਕਿ ਸਾਨੂੰ ਹਮੇਸ਼ਾ ਹੀ ਆਪਣੇ ਪੁਰਾਣੇ ਸਾਥੀਆਂ ਨਾਲ ਮਿਲਵਰਤਨ ਰੱਖਣਾ ਚਾਹੀਦਾ ਹੈ ਅਤੇ ਆਪਸੀ ਭਾਈਚਾਰਕ ਸਾਂਝ ਵੀ ਰੱਖਣੀ ਬਹੁਤ ਜਰੂਰੀ ਹੈ । ਇਸ ਮੌਕੇ ਤੇ ਸ਼੍ਰੀਮਤੀ ਛਵੀ ਗੁਪਤਾ, ਜਨਿਤਾ ਬੱਗਾ, ਸ਼ਿਵਾਨੀ ,ਨੇਹਾ ਮਹਾਜਨ, ਸ਼ਾਲਨੀ,ਕਿਰਨ, ਦੀਕਸ਼ਾ ਮਹਾਜਨ, ਸ਼੍ਰੀ ਵਰੁਣ ਗੋਸਾਈ, ਸੂਰਜ ਮਹਿਰਾ, ਦਵਲਜੀਤ ਦੱਤਾ ਅਤੇ ਹਰਦੀਪ ਸਿੰਘ ਆਦਿ ਸ਼ਾਮਿਲ ਸਨ।