ਜ਼ਿਲ੍ਹਾ ਪ੍ਰਸ਼ਾਸਨ ਵਲੋਂ ਰਾਵੀ ਦਰਿਆ ਵਿਚ ਪਾਣੀ ਦਾ ਪੱਧਰ ਵੱਧਣ ਨਾਲ ਨੇੜਲੇ ਡੇਰਿਆਂ ਤੇ ਪਿੰਡ ਵਾਸੀਆਂ ਨੂੰ ਸੁਰੱਖਿਅਤ ਸਥਾਨਾਂ ’ਤੇ ਜਾਣ ਦੀ ਅਪੀਲ

ਪੰਜਾਬ

ਰਾਵੀ ਦਰਿਆ ਵਿਚ ਪਾਣੀ ਦਾ ਪੱਧਰ ਵੱਧਣ ਨਾਲ ਹੜ੍ਹ ਨਾਲ ਪ੍ਰਭਾਵਿਤ ਹੋਣ ਵਾਲੇ ਪਿੰਡਾਂ ਦੀ ਸੂਚੀ

ਗੁਰਦਾਸਪੁਰ, 31 ਜੁਲਾਈ (ਸਰਬਜੀਤ ਸਿੰਘ ) ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਓਝ ਦਰਿਆ ਤੋਂ ਅੱਜ 1.5 ਤੋਂ 2 ਲੱਖ ਕਿਊਸਿਕ ਪਾਣੀ ਛੱਡਿਆ ਗਿਆ ਹੈ। ਜਿਸ ਕਾਰਨ ਰਾਵੀ ਦਰਿਆ ਵਿਚ 2 ਘੰਟੇ ਵਿੱਚ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਵੱਧ ਜਾਵੇਗਾ। ਇਸ ਲਈ ਰਾਵੀ ਦਰਿਆ ਨੇੜਲੇ ਡੇਰਿਆਂ/ਪਿੰਡਾਂ ਦੇ ਲੋਕਾਂ ਨੂੰ ਅਪੀਲ ਹੈ ਕਿ ਉਹ ਤੁਰੰਤ ਸੁਰੱਖਿਆਤ ਸਥਾਨਾਂ ਵੱਲ ਚਲੇ ਜਾਣ।

ਉਨਾਂ ਜਾਣਕਾਰੀ ਦਿੰਦਿਆਂ ਅੱਗੇ ਦੱਸਿਆ ਕਿ ਦੱਸਿਆ ਕਿ ਮਾਧੋਪੁਰ ਹੈੱਡ ਵਲੋਂ ਦਿੱਤੀ ਸੂਚਨਾ ਤਹਿਤ ਰਾਵੀ ਦਰਿਆ ਵਿਚ (ਵਾਇਟ ਸਿੰਗਨਲ ਅਲਰਟ) 1 ਲੱਖ ਤੋਂ 1.5 ਲੱਖ ਕਿਊਸਿਕ ਤਕ ਪਾਣੀ ਦਾ ਪੱਧਰ ਵਧਣ ਨਾਲ ਪਿੰਡ ਠਾਕੁਰਪੁਰ, ਮਿਆਣੀ, ਚੋਂਤਰਾ, ਚੱਕਰੀ, ਸਮਸ਼ੇਰ ਪੁਰ, ਇਸਲਾਮਪੁਰ, ਨਡਾਲਾ, ਟੁੰਡੀ. ਕਮਾਲਪੁਰ ਜੱਟਾਂ, ਵਜ਼ੀਦਪੁਰ ਤਾਰਪੁਰ, ਚੱਕਰਾਮ ਸਹਾਏ ਤੇ ਮਕੋੜਾ ਪਿੰਡ ਪ੍ਰਭਾਵਿਤ ਹੋ ਸਕਦੇ ਹਨ।

ਰਾਵੀ ਦਰਿਆ ਵਿਚ (ਵਾਇਟ ਸਿੱਗਨਲ ਅਲਰਟ) 1.5 ਲੱਖ ਤੋਂ 2 ਲੱਖ ਕਿਊਸਿਕ ਪਾਣੀ ਦਾ ਪੱਧਰ ਵੱਧਣ ਨਾਲ ਹੜ੍ਹ ਨਾਲ ਪ੍ਰਭਾਵਿਤ ਹੋਣ ਵਾਲੇ ਪਿੰਡ ਓਗਰਾ, ਟਾਡਾਂ, ਝਬਕਰਾ, ਝੰਡੇਚੱਕ, ਫਰੀਦਪੁਰ, ਮਿਰਜਾਪੁਰ, ਕਬੀਰਪੁਰ, ਅਲੀਨੰਗਲ, ਲੋਲੋਨੰਗਲ, ਹਰਦੋਚੰਨੀ, ਚੋੜਾ, ਅਲੂਨਾ, ਸੋਹਣ, ਅਗਵਾਨ, ਚੰਦੀ ਵਡਾਲਾ, ਚੰਦੂ ਨੰਗਲ, ਕੋਟਲੀ ਦਿਆ ਰਾਮ, ਪੱਖੋਕੇ, ਜਸਵਾ, ਚੰਡੀਗੜ੍ਹ, ਕਥਲੋਰ, ਬਰਿਆਲ, ਗੋਇਲ, ਦਤਿਆਲ, ਗੱਜੂ ਗਜੀਰ, ਮਕਾਰਾ ਖਾਨਾ, ਸੈਂਡਲਪੁਰ, ਸ਼ਾਹਪੁਰ, ਦੋਰਾਂਗਲਾ, ਥੰਮਣ, ਨੰਗਲ, ਢਾਲੇ, ਡੁੱਗਰੀ, ਆਦੀਆਂ, ਬਾਊਪੁਰ, ਕਾਲੂਪੁਰ, ਮਾਲਬੂਆ, ਕੁਕੜ ਚੋਰ, ਗਾਦੀਆਂ, ਦੋਸਤਪੁਰ, ਸ਼ਾਹਪੁਰ ਕਲਾਂ, ਬੋਹੜ ਵਡਾਲਾ, ਬਰੀਲਾ, ਖੁਰਦ, ਰੋਸੇ, ਪਕੀਵਾਂ, ਮੀਰਕਚਾਨਾ, ਭਗਤਾਣਾ ਤੁਲੀਆਂ, ਖਾਸਾਂਵਾਲੀ, ਗੋਲਾ ਢੋਲਾ, ਠੇਠਰਕੇ, ਘਣੀਆ ਕੇ ਬੇਟ, ਗੁਣੀਆਂ, ਗੁੁਰੂ ਚੱਕ, ਧਰਮਕੋਟ, ਸਿੰਘਪੁਰਾ, ਰੋੜਾਂਵਾਲੀ, ਬੱਲ, ਜੋੜੀਆਂ ਕਲਾਂ ਤੇ ਮੋਹਨ ਪਿੰਡ ਹੜ੍ਹ ਨਾਲ ਪ੍ਰਭਾਵਿਤ ਹੋ ਸਕਦੇ ਹਨ।

ਇਸੇ ਤਰਾਂ ਰਾਵੀ ਦਰਿਆ ਵਿਚ (ਵਾਇਟ ਸਿੱਗਨਲ ਅਲਰਟ) 2 ਲੱਖ ਤੋਂ 4 ਲੱਖ ਕਿਊਸਿਕ ਪਾਣੀ ਦਾ ਪੱਧਰ ਵੱਧਣ ਨਾਲ ਟਾਂਡਾ, ਝਬਕਰਾ, ਝੰਡੇਚੱਕ, ਫਰੀਦਪੁਰ, ਮਿਰਜਾਪੁਰ, ਕਬੀਰਪੁਰ, ਅਲੀਨੰਗਲ, ਲੋਲੋਨੰਗਲ, ਹਰਦੋਚੰਨੀ, ਚੋੜਾ, ਅਲੂਨਾ, ਚੇਚੀਆਂ, ਚੰਦੂ ਵਡਾਲਾ, ਚੰਦੂ ਨੰਗਲ ਕੋਟਲੀ ਦਿਆ ਰਾਮ, ਪੱਖੋਕੇ, ਜਸਵਾ, ਚੰਡੀਗੜ੍ਹ, ਕਥਲੋਰ, ਬਰਿਆਲ, ਗੋਇਲ, ਦਤਿਆਲ, ਗੱਜੂ ਗਜੀਰ, ਮਕਾਰਾ ਖਾਨਾ, ਸੈਂਡਲਪੁਰ, ਸ਼ਾਹਪੁਰ, ਦੋਰਾਂਗਲਾ, ਥੰਮਣ, ਨੰਗਲ, ਢਾਲੇ, ਡੁੱਗਰੀ, ਆਦੀਆਂ, ਬਾਊਪੁਰ, ਕਾਲੂਪੁਰ, ਮਾਲਬੂਆ, ਕੁੱਕੜ ਚੋਰ, ਗਾਦੀਆਂ, ਦੋਸਤਪੁਰ, ਸ਼ਾਹਪੁਰ ਕਲਾਂ, ਬੋਹੜ ਵਡਾਲਾ, ਬਰੀਲਾ, ਖੁਰਦ, ਰੋਸੇ, ਪਕੀਵਾਂ, ਮੀਰਕਚਾਨਾਂ, ਭਗਤਾਣਾ ਤੁਲੀਆਂ, ਖਾਸਾਂਵਾਲੀ, ਗੋਲਾ ਡੋਲਾ, ਠੇਠਰਕੇ, ਘਣੀਆ ਕੇ ਬੇਟ, ਗੁਣੀਆਂ, ਗੁੁਰੂ ਚੱਕ, ਧਰਮਕੋਟ, ਸਿੰਘਪੁਰਾ, ਰੋੜਾਂਵਾਲੀ, ਬੱਲ, ਜੋੜੀਆਂ ਕਲਾਂ , ਮੋਹਨ ਨੰਗਲ, ਕਿਲਾਵਾਲੀ, ਸ਼ਾਹਪੁਰ, ਕਬੀਰਪੁਰ, ਆਲੇਚੱਕ, ਮਨਸੂਰਾ, ਬਲੋਲਪੁਰ, ਸ਼ੇਰਪੁਰ ਬਾਹਮਣੀ, ਭਰਥ ਤੇ ਗਾਜੀ ਚੱਕ ਪਿੰਡ ਹੜ੍ਹ ਨਾਲ ਪ੍ਰਭਾਵਿਤ ਹੋ ਸਕਦੇ ਹਨ।

ਇਸ ਪੱਧਰ ਤੇ ਪਾਣੀ ਵੱਧਣ ਨਾਲ ਬਲਿਊ ਸਿੰਗਨਲ ਹੋਣ ’ਤੇ ਨੇੜਲੇ ਪਿੰਡਾਂ ਨੂੰ ਖਾਲੀ ਕਰਨ ਦੀ ਤਿਆਰੀ (2lue signal ready to evacuated )ਕੀਤੀ ਜਾਂਦੀ ਹੈ । ਗੰਡਿਆਲ ਕਿੜੀ, ਕੀੜੀ ਕਲਾਂ, ਧੁੱਪਸੈਣੀ, ਨੌਸ਼ਹਿਰਾ, ਠਾਕੁਰਪੁਰ, ਮਿਆਣੀ, ਚੌਂਤਰਾ, ਚੱਕਰੀ, ਸਮਸ਼ੇਰਪੁਰ, ਇਸਲਾਮਪੁਰ ਜੱਟਾਂ, ਨਡਾਲਾ, ਟੁੰਡੀ, ਕਮਾਲਪੁਰ ਜੱਟਾਂ, ਵਜੀਦਪੁਰ ਤਾਰਪੁਰ, ਚੱਕਰਾਮ ਸਹਾਇ ਤੇ ਮਕੋੜਾ ਪਿੰਡ ਸ਼ਾਮਲ ਹਨ। ਜੇਕਰ ਪਾਣੀ ਦੇ ਇਸੇ ਪੱਧਰ ’ਤੇ ਰੈੱਡ ਸਿੰਗਨਲ ਭਾਵ ਪਿੰਡਾਂ ਨੂੰ ਤੁਰੰਤ ਖਾਲੀ ਕੀਤੇ ਜਾਣ (Red signal immediate evacuated), ਜਿਸ ਵਿਚ ਗੰਡਿਆਲ ਕੀੜੀ, ਕੀੜੀ ਕਲਾਂ, ਧੁੱਪਸੈਣੀ, ਨੌਸ਼ਹਿਰਾ, ਠਾਕੁਰਪੁਰ, ਮਿਆਣੀ, ਚੌਂਤਰਾ, ਚੱਕਰੀ, ਸਮਸ਼ੇਰਪੁਰ, ਇਸਲਾਮਪੁਰ ਜੱਟਾਂ, ਨਡਾਲਾ, ਟੁੰਡੀ, ਕਮਾਲਪੁਰ ਜੱਟਾਂ, ਵਜੀਦਪੁਰ ਤਾਰਪੁਰ, ਚੱਕਰਾਮ ਸਹਾਏ ਤੇ ਮਕੋੜਾ ਪਿੰਡ ਸ਼ਾਮਲ ਹਨ।

ਇਸੇ ਤਰਾਂ ਰਾਵੀ ਦਰਿਆ ਵਿਚ 4 ਲੱਖ ਤੋਂ ਲੱਖ ਕਿਊਸਿਕ ਪਾਣੀ ਦਾ ਪੱਧਰ ਵੱਧਣ ਨਾਲ ਬਲਿਊ ਸਿੱਗਨਲ ਭਾਵ ਪਿੰਡਾਂ ਨੂੰ ਖਾਲੀ ਕਰਨ ਦੀ ਤਿਆਰੀ ਕੀਤੀ ਜਾਂਦੀ ਹੈ, ਜਿਸ ਵਿਚ ਸਹੋਰਾ, ਓਗਰਾ, ਟਾਂਡਾ, ਤਾਰਾਗੜ੍ਹ, ਬਕਨੌਰ, ਵਜੀਦਪੁਰ ਜੱਟਾਂ, ਝਬਕਰਾ, ਝੰਡੇਚੱਕ, ਫਰੀਦਪੁਰ, ਮਿਰਜਾਪੁਰ, ਅਲੀਨੰਗਲ, ਲੋਲੋਨੰਗਲ, ਹਰਦੋਛੰਨੀ, ਚੋੜਾ ਤੇ ਅਲੂਨਾ ਪਿੰਡ ਸ਼ਾਮਲ ਹਨ ਅਤੇ ਰੈੱਡ ਸਿੱਗਨਲ ਭਾਵ ਪਿੰਡ ਤੁਰੰਤ ਖਾਲੀ ਕੀਤੇ ਜਾਣ, ਤਾਂ ਇਸ ਵਿਚ ਜੱਸਵਾਂ, ਚੰਡੀਗੜ੍ਹ, ਕਥਲੋਰ, ਬਰਿਆਲ, ਗੋਇਲ,ਗਾਜੂ ਗਜੀਰ, ਮਕਾੜਾ ਖਾਨਾ, ਸੈਂਡਲਪੁਰ, ਸ਼ਾਹਪੁਰ, ਦੋਰਾਂਗਲਾ, ਥੰਮਣ, ਨੰਗਲ, ਢਾਲੇ, ਡੁੱਗਰੀ, ਆਦੀਆਂ, ਬਾਊਪੁਰ, ਕੁਕੜ ਚੋਰ, ਗਾਦੀਆਂ, ਦੋਸਤਪੁਰ, ਸ਼ਾਹਪੁਰ, ਕਲਾਂ ਤੇ ਬੋਹੜ ਪਿੰਡ ਸ਼ਾਮਲ ਹਨ।

Leave a Reply

Your email address will not be published. Required fields are marked *