ਗੁਰਦਾਸਪੁਰ, 9 ਮਾਰਚ (ਸਰਬਜੀਤ ਸਿੰਘ)– ਗੁਰਦਾਸਪੁਰ ਸ਼ਹਿਰ ਅੰਦਰ ਸ਼੍ਰੀ ਕ੍ਰਿਸ਼ਨਾ ਮੰਦਿਰ, ਮੰਡੀ, ਗੁਰਦਾਸਪੁਰ ਵਿਖੇ ਸ੍ਰੀ ਸਨਾਤਨ ਜਾਗਰਣ ਮੰਚ ਅਤੇ ਸ੍ਰੀ ਪੀਠ ਪਰਿਸ਼ਦ ਗੁਰਦਾਸਪੁਰ ਵੱਲੋਂ ਹੋਲੀ ਦਾ ਤਿਉਹਾਰ “ਹੋਲੀ ਕੇ ਰੰਗ, ਕਾਨਾ ਕੇ ਸੰਗ” ਭਜਨ ਸੰਧਿਆ ਕਰਕੇ ਮਨਾਇਆ ਗਿਆ । ਜਿਸ ਵਿੱਚ ਵਿਸ਼ੇਸ਼ ਤੋਰ ਤੇ ਪੰਜਾਬ ਦੇ ਪ੍ਰਸਿੱਧ ਗਾਇਕ ਪੁਨੀਤ ਸਾਗਰ, ਨਿਕੁੰਜ ਮੋਹਨ ਅਤੇ ਰਵੀ ਮਹਾਜਨ ਵੱਲੋਂ ਭਜਨਾ ਦਾ ਗੁਣਗਾਣ ਕੀਤਾ ਗਿਆ।
ਪੁਨੀਤ ਸਾਗਰ ਵੱਲੋਂ ਗਾਏ ਗਏ ਭਜਨ “ ਮੈਨੂੰ ਲੱਗਦਾ ਹੈ ਸ਼ਾਮ ਪਿਆਰਾ, ਮੈਂ ਦੁਨੀਆਂ ਤੋਂ ਕੀ ਲੈਣਾ” ਤੇ ਸ਼ਰਧਾਲੂ ਝੂਮ ਉੱਠੇ ਅਤੇ ਗਾਏ ਗਏ ਭਜਨਾ ਦੀ ਸ਼ਲਾਘਾ ਕੀਤੀ । ਪ੍ਰੋਗਰਾਮ ਤੋਂ ਬਾਅਦ ਮੰਚ ਸੰਚਾਲਨ ਦੀ ਟੀਮ ਵਲੋਂ ਗਾਇਕ ਪੁਨੀਤ ਸਾਗਰ,ਨਿਕੁੰਜ ਮੋਹਨ ਅਤੇ ਰਵੀ ਮਹਾਜਨ ਨੂੰ ਸਨਮਾਨ ਚਿੰਨ ਦੇ ਕੇ ਸਨਮਾਨ ਕੀਤਾ ਗਿਆ। ਇਸ ਮੋਕੇ ਤੇ ਭਾਰੀ ਸੰਖਿਆ ਵਿੱਚ ਸ਼ਰਧਾਲੂ ਮੌਜੂਦ ਸਨ , ਉਪਰੰਤ ਸੰਗਤ ਲਈ ਅਟੁੱਟ ਲੰਗਰ ਵੀ ਵਰਤਾਇਆ ਗਿਆ ।