ਜੇਕਰ ਤਾੜਨਾ ਦੇ ਬਾਵਜੂਦ ਇਹ ਨਾ ਹਟੇ ਬੱਸਾਂ ਕੀਤੀਆਂ ਜਾਣੀਆਂ ਜਬਤ-ਆਰ.ਟੀ.ਏ ਦਵਿੰਦਰ ਕੁਮਾਰ
ਗੁਰਦਾਸਪੁਰ, 14 ਮਾਰਚ (ਸਰਬਜੀਤ ਸਿੰਘ)–ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਨੇ ਸਮੂਹ ਉੱਚ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਉਹ ਸ਼ਹਿਰ ਵਿੱਚ ਆਵਾਜਾਈ ਨੂੰ ਨਿਰਵਿਘਨ ਬਣਾਉਣ ਲਈ ਹਰ ਕੋਸ਼ਿਸ਼ ਕਰਨ | ਜਿਵੇਂ ਕਿ ਨਜਾਇਜ ਕਬਜ਼ੇ, ਅਣਅਧਿਕਾਰਤ ਤੌਰ ‘ਤੇ ਸੜਕਾਂ ਦੇ ਕਿਨਾਰੇ ਖੜੀਆਂ ਕੀਤੀਆਂ ਕਾਰਾਂ, ਮੋਟਰਸਾਇਕਲ ਤੋਂ ਇਲਾਵਾ ਉਹ ਬੱਸਾਂ ਜੋ ਸ਼ਹਿਰ ਵਿੱਚ ਨਿਕਲਣ ਸਮੇਂ ਚੌਕਾਂ ਜਾਂ ਭੀੜ ਵਾਲੀ ਥਾਂ ‘ਤੇ ਸਵਾਰੀਆਂ ਨੂੰ ਉਤਾਰ ਕੇ ਭੀੜ ਪੈਦਾ ਕਰਦੇ ਹਨ | ਜਿਸ ਨਾਲ ਆਵਾਜਾਈ ਵਿੱਚ ਵਿਘਨ ਪੈਂਦਾ ਹੈ |
ਆਰ.ਟੀ.ਏ ਦਵਿੰਦਰ ਕੁਮਾਰ ਨੇ ਦੱਸਿਆ ਕਿ ਇਸ ਮਨੋਰਥ ਨੂੰ ਲੈ ਕੇ ਸਥਾਨਕ ਡਾਕਖਾਨਾ ਚੌਂਕ ਵਿੱਚ 6 ਬੱਸਾਂ ਦੇ ਚਾਲਾਨ ਕੀਤੇ ਹਨ ਤਾਂ ਜੋ ਭਵਿੱਖ ਵਿੱਚ ਚੌਕਾ ਵਿੱਚ ਬੱਸਾਂ ਖੜੀਆ ਨਾ ਕਰਨ | ਇਸ ਤੋਂ ਬਾਅਦ ਟ੍ਰੈਫਿਕ ਨੂੰ ਨਿਰਵਿਘਨ ਚਾਲੂ ਕੀਤਾ ਗਿਆ ਅਤੇ ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਟਰਾਂਸਪੋਰਟਰ ਭਵਿੱਖ ਵਿੱਚ ਅਜਿਹਾ ਕਰੇਗਾ ਤਾਂ ਉਨ੍ਹਾਂ ਦੀ ਬੱਸਾਂ ਇੰਪਾਊੰਡ ਕੀਤੀਆ ਜਾਣਗੀਆਂ | ਉਨ੍ਹਾਂ ਕਿਹਾ ਕਿ ਸਾਡੇ ਦਫਤਰ ਵਿੱਚ ਨਿਰਵਿਘਨ ਲੋਕਾਂ ਦੇ ਕੰਮ ਕੀਤੇ ਜਾ ਰਹੇ ਹਨ | ਜੋ ਲੋਕ ਆਪਣੇ ਘਰਾਂ ਵਿੱਚ ਬੈਠ ਕੇ ਲਰਨਿੰਗ ਲਾਇਸੰਸ ਨਹੀਂ ਬਣਾ ਸਕਦੇ, ਉਨ੍ਹਾਂ ਨੂੰ ਸਮਾਂ ਲੈਣ ‘ਤੇ ਤੁਰੰਤ ਲਰਨਿੰਗ ਲਾਇਸੰਸ ਦਿੱਤੇ ਜਾ ਰਹੇ ਹਨ ਅਤੇ 30 ਦਿਨ੍ਹ ਬਾਅਦ ਉਨ੍ਹਾਂ ਨੂੰ ਪੱਕੇ ਲਾਇਸੈਂਸ ਦੀ ਪ੍ਰਕਿਰਿਆ ਕਰਨ ‘ਤੇ ਉਨ੍ਹਾਂ ਦੇ ਘਰਾਂ ਤੱਕ ਹੀ ਡਾਕ ਰਾਹੀਂ ਲਾਇਸੈਂਸ ਮਿਲ ਜਾਂਦਾ ਹੈ, ਜੋ ਕਿ ਪੰਜਾਬ ਸਰਕਾਰ ਦਾ ਬਹੁਤ ਵੱਡਾ ਉਪਰਾਲਾ ਹੈ |