ਫਿਲੋਰ ਗੁਰਦਾਸਪੁਰ, 23 ਅਗਸਤ ( ਸਰਬਜੀਤ ਸਿੰਘ)– ਸੰਤ ਸੁਖਵਿੰਦਰ ਸਿੰਘ ਜੀ ਅਲੋਵਾਲ ਮੁੱਖ ਪ੍ਰਬੰਧਕ ਗੁਰਦੁਆਰਾ ਸਿੰਘਾ ਸ਼ਹੀਦਾਂ ਡੇਰਾ ਸੰਤ ਬਾਬਾ ਜਰਨੈਲ ਸਿੰਘ ਅਲੋਵਾਲ ਨੰਗਲ ਬੇਟ ਫਿਲੌਰ ਜਲੰਧਰ ਅਤੇ ਭਾਰਤੀ ਕਿਸਾਨ ਮਜਦੂਰ ਯੂਨੀਅਨ ਦੇ ਕੇਦਰੀ ਕੋਰ ਕਮੇਟੀ ਮੈਬਰ ਦੇ ਨਾਲ ਨਾਲ ਪੰਜਾਬ ਹਰ ਪੀੜਤ ਸੰਗਰਸ ਕਮੇਟੀ ਦੇ ਸੂਬਾ ਜਨਰਲ ਸਕਤਰ ਵੀ ਹਨ ਨੇ ਬੀਤੇ ਦਿਨੀ ਹਰੀਪੁਰ ਵਿਖੇ ਰਿਸੀ ਠਾਕਰ ਦਾਸ ਮਹਾਰਾਜ ਜੀ ਦੀ ਸਲਾਨਾ ਬਰਸੀ ਮੌਕੇ ਵਿਸੇਸ ਤੌਰ ਤੇ ਪਹੁੰਚ ਕੇ ਜਿਥੇ ਸ਼ਰਧਾ ਭਾਵਨਾਵਾਂ ਦੇ ਫੁਲ ਭੇਂਟ ਕੀਤੇ ਉਥੇ ਗੁਰਬਾਣੀ ਸਬਦ ਵਿਚਾਰ ਕਥਾ ਰਾਹੀ ਸੰਗਤਾਂ ਨੂੰ ਦੱਸਿਆਂ ਸੰਤ ਕਦੇਂ ਮਰਦੇ ਨਹੀਂ ਸਗੋ ਚੋਲਾ ਬਦਲੀ ਕਰਦੇ ਹਨ, ਉਹਨਾਂ ਕਿਹਾ ਸੰਤਾਂ ਮਹਾਪੁਰਸ਼ਾਂ ਦੇ ਚਰਨੀ ਲਗਣ ਵਾਲੇ ਪਰਾਣੀ ਆਪਣੀ ਜਿੰਦਗੀ ਦੇ ਸਾਰੇ ਸੁਖ ਪਰਾਪਤ ਕਰ ਲੈਦੇ ਹਨ ਉਹਨਾਂ ਕਿਹਾ ਸੰਤ ਮਨੁਖ ਦਾ ਜੀਵਨ ਬਦਲ ਕਿ ਰੱਖ ਦਿੰਦੇ ਹਨ ਉਹਨਾ ਦਸਿਆ ਸੰਤ ਰਿਸੀ ਠਾਕਰ ਦਾਸ ਮਹਾਰਾਜ ਜੀ ਨੇ ਪਰਮਾਤਮਾ ਦੀ ਘੋਰ ਤਪਸਿਆ ਕੀਤੀ ਅਤੇ ਸਦਾ ਸਦਾ ਲਈ ਪਰਮਾਤਮਾ ਦੀ ਜੋਤ ਵਿਚ ਸਮਾ ਗਏ ਇਸ ਮੌਕੇ ਸੰਤ ਸੁਖਵਿੰਦਰ ਸਿੰਘ ਜੀ ਅਲੋਵਾਲ ਨਾਲ ਬਾਬਾ ਦਾਰਾ ਸਿੰਘ ਭਾਈ ਹਰਜੀਤ ਸਿੰਘ ਭਾਈ ਗੁਰਮੇਲ ਸਿੰਘ ਭਾਈ ਰਿਕੂ ਸਮੇਤ ਕਈ ਜਥੇ ਦੇ ਹਾਜਰ ਸਨ ।