ਗੁਰਦਾਸਪੁਰ, 31 ਅਕਤੂਬਰ ( ਸਰਬਜੀਤ ਸਿੰਘ)– ਪੱਛਮੀ ਮੀਡੀਆ ਰਾਹੀਂ ਲਗਾਤਾਰ ਹਮਾਸ ਨੂੰ ਅੱਤਵਾਦੀ ਕਿਹਾ ਜਾ ਰਿਹਾ ਹੈ ਤੇ ਇਸ ਬਹਾਨੇ ਗਾਜਾ ਪੱਟੀ ਦੇ ਲੋਕਾਂ ਦੀ ਨਸਲਕੁਸ਼ੀ ਕੀਤੀ ਜਾ ਰਹੀ ਹੈ।
ਅਮਰੀਕੀ ਸਾਮਰਾਜ, ਜਿਊਨਵਾਦੀ ਇਜ਼ਰਾਈਲੀ ਹਾਕਮ ਤੇ ਉਸਦੀ ਫੌਜ ਜਿਸਨੇ ਹੁਣ ਤੱਕ 8000 ਫਲਸਤੀਨੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ, ਇਨ੍ਹਾਂ ਮੌਤ ਦੇ ਘਾਟ ਉਤਾਰ ਦਿੱਤੇ ਗਏ ਲੋਕਾਂ ਵਿੱਚੋਂ 40 ਪ੍ਰਤੀਸ਼ਤ ਬੱਚੇ ਹਨ। ਹੁਣ ਤੱਕ 23 ਲੱਖ ਲੋਕਾਂ ਵਿੱਚੋਂ 14 ਲੱਖਾਂ ਨੂੰ ਉਜਾੜ ਦਿੱਤਾ ਗਿਆ ਹੈ। ਕੀ ਅੱਤਵਾਦੀ ਨਹੀਂ ਹੈ? ਕੀ 75 ਸਾਲਾਂ ਤੋਂ ਫ਼ਲਸਤੀਨੀਆਂ ਨੂੰ ਕੈਦੀ ਬਣਾ ਕੇ ਅਤੇ 3000 ਫ਼ਲਸਤੀਨੀ ਬੱਚਿਆਂ ਨੂੰ ਕਤਲ ਕਰਨ ਵਾਲੇ ਇਜ਼ਰਾਈਲੀ ਹਾਕਮ ਅੱਤਵਾਦੀ ਨਹੀਂ ? ਸੰਸਾਰ ਦਾ ਸਭ ਤੋਂ ਵੱਡਾ ਲੁਟੇਰਾ, ਗੁੰਡਾ,ਸਭ ਤੋਂ ਵੱਡਾ ਅੱਤਵਾਦੀ ਤੇ ਸਭ ਤੋਂ ਵੱਡਾ ਗੈਂਗਸਟਰ ਅਮਰੀਕੀ ਸਾਮਰਾਜ ਹੈ ਜਿਸਨੇ ਇਸ ਸਮੇਂ ਸੰਸਾਰ ਵਿੱਚ ਦੋ ਪ੍ਰੌਕਸੀ ਜੰਗਾਂ (ਯੂਕਰੇਨ ਤੇ ਇਜ਼ਰਾਇਲ) ਦੀ ਅੱਗ ਵਿੱਚ ਕੁੱਲ ਸੰਸਾਰ ਨੂੰ ਧੱਕਿਆ ਹੋਇਆ ਹੈ। ਤੁਸੀਂ ਆਮ ਕਿਰਤੀ ਲੋਕ ਭਾਵੇਂ ਸੰਸਾਰ ਦੇ ਕਿਸੇ ਵੀ ਕੋਨੇ ਵਿੱਚ ਵੱਸਦੇ ਹੋ, ਮੌਜੂਦਾ ਜ਼ੰਗ ਦਾ ਸੇਕ ਤੁਹਾਡੇ ਘਰ ਤੱਕ ਲਾਜ਼ਮੀ ਆਏਗਾ।
ਮਨੁੱਖਤਾ ਦੇ ਕਾਤਲਾਂ ਦਾ ਸੰਸਾਰ ਵਿਆਪੀ ਵਿਰੋਧ ਅਤਿ ਜ਼ਰੂਰੀ ਹੈ।
-ਮਨਦੀਪ