ਮਾਮਲਾ ਸਾਇਲੋ ਪਲਾਟਾਂ ਨੂੰ ਸਰਕਾਰੀ ਮੰਡੀਆਂ ਦਾ ਦਿੱਤਾ ਗਿਆ ਦਰਜਾ ਰੱਦ ਕਰਵਾਉਣ ਸਬੰਧੀ
ਗੁਰਦਾਸਪੁਰ 29 ਅਪ੍ਰੈਲ (ਸਰਬਜੀਤ ਸਿੰਘ)–ਪੰਜਾਬ ਸਰਕਾਰ ਨੇ ਪੰਜਾਬ ਦੇ ਸੱਤ ਜ਼ਿਲਿਆਂ ਦੇ ਸਾਇਲੋ ਪਲਾਟਾਂ ਨੂੰ ਸਰਕਾਰੀ ਮੰਡੀਆਂ ਘੋਸ਼ਿਤ ਕਰਕੇ ਸਰਕਾਰੀ ਮੰਡੀਆਂ ਨੂੰ ਬੰਦ ਕਰਨ ਦੀ ਕਾਰਵਾਈ ਆਰੰਭ ਦਿੱਤੀ ਸੀ।ਸਰਕਾਰ ਦੇ ਇਸ ਫੈਸਲੇ ਵਿਰੁੱਧ ਸੰਯੂਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵਿੱਚ ਸ਼ਾਮਿਲ ਜਥੇਬੰਦੀਆਂ,ਮਜ਼ਦੂਰ ਯੂਨੀਅਨਾਂ, ਟਰੈਕਟਰ-ਟਰਾਲੀ ਅਤੇ ਟਰੱਕ ਯੂਨੀਅਨਾਂ ਵੱਡੀ ਗਿਣਤੀ ਵਿੱਚ ਇਕੱਤਰ ਹੋ ਕੇ ਜ਼ਿਲ੍ਹਾ ਮੰਡੀ ਅਫਸਰ ਗੁਰਦਾਸਪੁਰ ਦੇ ਦਫ਼ਤਰ ਅੱਗੇ ਲੰਮਾ ਸਮਾਂ ਧਰਨਾ ਦੇ ਕੇ ਮੰਗ ਪੱਤਰ ਸੌਂਪਿਆ ਗਿਆ।
ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਸਾਂਝੇ ਰੂਪ ਵਿੱਚ ਕਿਹਾ ਕਿ ਪੰਜਾਬ ਸਰਕਾਰ ਦੇ ਮਹਿਕਮਾ ਮੰਡੀ ਬੋਰਡ ਨੇ 6 ਅਪੈ੍ਲ 2023 ਨੂੰ ੲਿਕ ਚਿੱਠੀ ਜਾਰੀ ਕਰਕੇ ਸੂਬੇ ਦੇ 8 ਸਾਈਲੋ ਪਲਾਟਾਂ ਨੂੰ ਸਰਕਾਰੀ ਮੰਡੀਆਂ ਦਾ ਦਰਜਾ ਦੇ ਦਿੱਤਾ ਹੈ ਅਤੇ ਸਰਕਾਰੀ ਮੰਡੀਆਂ ਨੂੰ ਬੰਦ ਕਰਨ ਦੀ ਕਵਾਇਦ ਵੀ ਸ਼ੁਰੂ ਕਰ ਦਿੱਤੀ ਗੲੀ ਹੈ। ਅਸੀਂ ਸਮਝਦੇ ਹਾਂ ਕਿ ਸਰਕਾਰ ਦੇ ਇਸ ਫੈਸਲੇ ਨਾਲ ਲੱਖਾਂ ਲੋਕ ਰੋਜ਼ਗਾਰ ਤੋਂ ਵਿਹਲੇ ਹੋ ਜਾਣਗੇ ਅਤੇ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਦੀਆਂ ਮੁਸ਼ਕਿਲਾਂ ਹੋਰ ਵੱਧਣਗੀਆਂ ਅਤੇ ਭਾਰੀ ਆਰਥਿਕ ਨੁਕਸਾਨ ਹੋਵੇਗਾ। ਆਪ ਜੀ ਦੀ ਸਰਕਾਰ ਨੇ ਪਿਛਲੇ ਸਾਲ ਮੋਗਾ ਜ਼ਿਲੇ ਦੇ ਇੱਕ ਸਾੲੀਲੋ ਪਲਾਟ ਨੂੰ ਸਰਕਾਰੀ ਮੰਡੀ ਬਣਾਇਆ ਸੀ ਜਿਸ ਨਾਲ ਇਲਾਕੇ ਦੀਆਂ 36 ਮੰਡੀਆਂ ਪ੍ਰਭਾਵਿਤ ਹੋਈਆਂ ਸਨ। ਇਸ ਸਾਲ ਹੋਰ 8 ਸਾਇਲੋ ਪਲਾਟਾਂ ਦੇ ਚੱਲਣ ਨਾਲ ਘੱਟੋ-ਘੱਟ 250 ਮੰਡੀਅਾਂ ਬੰਦ ਹੋਣਗੀਆਂ ਜਿਸ ਦੀ ਸ਼ੁਰੂਆਤ ਹੋ ਚੁੱਕੀ ਹੈ। ਜਿਸ ਕਾਰਨ ਪੰਜਾਬ ਦੇ ਬਹੁਤੇ ਲੋਕ ਆਪਣੀ ਰੋਟੀ ਖੁੱਸਣ ਕਾਰਨ ਭਾਰੀ ਚਿੰਤਤ ਹਨ।ਜਿਵੇਂ ਕਿ ਜ਼ਿਲ੍ਹਾ ਗੁਰਦਾਸਪੁਰ ਵਿਚ ਮਾਰਕੀਟ ਕਮੇਟੀ ਧਾਰੀਵਾਲ ਅਧੀਨ ਆਉਂਦੀਆਂ ਨੌਸ਼ਹਿਰਾ ਮੱਝਾ ਸਿੰਘ ਦੀਆਂ ਮੰਡੀਆਂ,ਮੋਗਾ ਜ਼ਿਲੇ ਦੀਆਂ.ਸਲੀਣਾ, ਸੱਦਾਸਿੰਘ ਵਾਲਾ,ਡਰੋਲੀ ਭਾਈ,ਸੋਸਨ, ਖੁਖਰਾਣਾ, ਦੌਲਤਪੁਰਾ ਨੀਵਾਂ ਆਦਿ ਮੰਡੀਆਂ ਬੰਦ ਹੋ ਚੁੱਕੀਆਂ ਹਨ ਅਤੇ ਹੋਰ ਵੀ ਸੈਂਕੜੇ ਆੜ੍ਹਤੀਆਂ ੳੁਤੇ ਅਧਿਕਾਰੀਆਂ ਵੱਲੋਂ ਦਬਾਅ ਬਣਾ ਕੇ ਮਜਬੂਰ ਕੀਤਾ ਜਾ ਰਿਹਾ ਹੈ ਕਿ ਜਿਣਸ ਸਿੱਧੀ ਸਾਇਲੋ ਪਲਾਟਾਂ ਉੱਤੇ ਹੀ ਭੇਜੀ ਜਾਵੇ।
ਸਾਨੂੰ ਖਦਸ਼ਾ ਹੀ ਨਹੀਂ ਸਰਕਾਰ ਦੀਆਂ ਨੀਤੀਆਂ ਅਤੇ ਨਿਅਤਾਂ ਤੋਂ ਸਾਫ ਜਾਹਰ ਹੈ ਕੇ ਫਸਲਾਂ ਉੱਤੇ ਮਿਲਦੀ ਐਮਐਸਪੀ ਤੋਂ ਕਿਸਾਨਾਂ ਨੂੰ ਜਲਦੀ ਹੀ ਵਿਹਲਿਅਾਂ ਕਰ ਦਿੱਤਾ ਜਾਵੇਗਾ ਅਤੇ ਲੱਖਾਂ ਹੀ ਮਜ਼ਦੂਰ ਲੋਕਾਂ ਦੇ ਬੇਰੁਜ਼ਗਾਰ ਹੋਣ ਨਾਲ ਉਨ੍ਹਾਂ ਦਾ ਜੀਵਨ ਦੁੱਭਰ ਹੋ ਜਾਵੇਗਾ।
ਇਸ ਲਈ ਅਸੀਂ ਸੰਯੂਕਤ ਕਿਸਾਨ ਮੋਰਚਾ ਗੈਰਰਾਜਨੀਤਿਕ,ਮਜ਼ਦੂਰ ਯੂਨੀਅਨਾਂ, ਟਰੈਕਟਰ-ਟਰਾਲੀ ਅਤੇ ਟਰੱਕ ਯੂਨੀਅਨਾਂ ਦੇ ਆਗੂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਪੁਰਜੋਰ ਮੰਗ ਕਰਦੇ ਹਾਂ ਕਿ ਅਾਪ ਜੀ ਤੁਰੰਤ ਪ੍ਰਭਾਵ ਦੇ ਨਾਲ ਪੰਜਾਬ ਦੇ ਸਾਰੇ ਸਾੲੀਲੋ ਪਲਾਟਾਂ ਨੂੰ ਸਰਕਾਰੀ ਮੰਡੀਆਂ ਦਾ ਦਿੱਤਾ ਗਿਆ ਦਰਜਾ ਤੁਰੰਤ ਰੱਦ ਕਰਕੇ ਸਰਕਾਰੀ ਮੰਡੀਆਂ ਨੂੰ ਬਹਾਲ ਕੀਤਾ ਜਾਵੇ।
ਸੁਖਦੇਵ ਸਿੰਘ ਭੋਜਰਾਜ, ਬਲਬੀਰ ਸਿੰਘ ਰੰਧਾਵਾ, ਅਮਰਜੀਤ ਸਿੰਘ ਰੜਾ, ਸੁਖਪਾਲ ਸਿੰਘ ਸਹੋਤਾ,ਸ਼ਮਸ਼ੇਰ ਸਿੰਘ ਸ਼ੇਰਾ,ਹਰਦੇਵ ਸਿੰਘ ਚਿੱਟੀ,ਕੰਵਲਜੀਤ ਸਿੰਘ ਖੁਸ਼ਹਾਲਪੁਰ, ਜਗੀਰ ਸਿੰਘ ਜੈਨਪੁਰ,ਸਰਵਣ ਸਿੰਘ ਭੋਲਾ, ਜੋਗਿੰਦਰ ਸਿੰਘ ਖੰਨਾ ਚਮਾਰਾ,ਹਰਪੀ੍ਤ ਸਿੰਘ ਗੋਲਡੀ,ਬੂਟਾ ਸਿੰਘ,ਦਰਸ਼ਣ ਸਿੰਘ ਭੰਬੋੲੀ,sdo ਅਜੈਬ ਸਿੰਘ ਬਹਾਦਰਸੈਣ,ਮੁਖਤਿਅਾਰ ਸਿੰਘ ੳੁਗਰੇਵਾਲ,ਪੇ੍ਮ ਮਸੀਹ ਸੋਨਾਂ,ਗੁਰਪੀ੍ਤ ਸਿੰਘ ਖਾਸਾਂਵਾਲਾ,ਨੰਬਰਦਾਰ ਦਵਿੰਦਰ ਸਿੰਘ