ਸੰਯੁਕਤ ਕਿਸਾਨ ਮੋਰਚਾ ਅੱਜ ਕਰਨਗੇ ਪੰਜਾਬ ਵਿੱਚ ਚੱਕਾ ਜਾਮ

ਗੁਰਦਾਸਪੁਰ

ਗੁਰਦਾਸਪੁਰ, 30 ਸਤੰਬਰ (ਸਰਬਜੀਤ ਸਿੰਘ)—ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਕ) ਭਾਰਤ ਵਿੱਚ ਸ਼ਾਮਲ ਕਿਸਾਨ ਜਥੇਬੰਦੀਆਂ ਦੇ ਆਗੂ ਸ੍ਰ. ਜਗਜੀਤ ਸਿੰਘ ਡੱਲੇਵਾਲ, ਗੁਰਿੰਦਰ ਸਿੰਘ ਭੰਗੂ, ਇੰਦਰਜੀਤ ਸਿੰਘ ਕੋਟਬੁੱਢਾ,ਬਲਦੇਵ ਸਿੰਘ ਸਿਰਸਾ,ਪ੍ਰਧਾਨ ਸੁਖਦੇਵ ਸਿੰਘ ਭੋਜਰਾਜ, ਸੁਖਪਾਲ ਸਿੰਘ ਡੱਫਰ, ਪ੍ਰਧਾਨ ਸਤਨਾਮ ਸਿੰਘ ਬਾਗੜੀਆਂ, ਹਰਸ਼ਲਿਦਰ ਸਿੰਘ ਕਿਸ਼ਨਗੜ,ਅਮਰਜੀਤ ਸਿੰਘ ਰੜਾ,ਗੁਰਚਰਨ ਸਿੰਘ ਭੀਖੀ, ਬਾਬਾ ਕੰਵਲਜੀਤ ਸਿੰਘ ਪੰਡੋਰੀ, ਰਘਬੀਰ ਸਿੰਘ ਭੰਗਾਲਾ,ਰਜਿੰਦਰ ਸਿੰਘ ਬੈਨੀਪਾਲ,ਸ਼ੇਰਾ ਅਠਵਾਲ,ਬਲਬੀਰ ਸਿੰਘ ਰੰਧਾਵਾ ਆਦਿ ਕਿਸਾਨ ਅਾਗੂਆਂ ਨੇ ਪ੍ਰੈੱਸ ਨੋਟ ਜਾਰੀ ਕਰਕੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਪੰਜਾਬ ਦੇ ਮਾਣਯੋਗ ਮੁੱਖਮੰਤਰੀ ਨਾਲ 2 ਅਗਸਤ ਨੂੰ ਕਿਸਾਨਾਂ ਨਾਲ ਹੋਈ ਮੀਟਿੰਗ ਵਿੱਚ ਮੰਨੀਆਂ ਹੋਈਆਂ ਮੰਗਾਂ ਤੋਂ ਹੁਣ ਸਰਕਾਰ ਮੁੱਕਰ ਰਹੀ ਹੈ ਉੱਪਰੋਂ ਕੁਦਰਤੀ ਕਰੋਪੀ ਕਾਰਨ ਝੋਨੇ ਦੀ ਇੱਕ ਲੱਖ ਏਕੜ ਤੋਂ ਵੱਧ ਫਸਲ ਵਾਇਰਸ ਨਾਲ ਖ਼ਰਾਬ ਹੋ ਗਈ ਹੈ ਅਤੇ ਹੁਣੇ ਹੋਈ ਬੇਮੌਸਮੀ ਬਾਰਸ਼ ਨੇ ਝੋਨੇ ਸਮੇਤ ਸਬਜ਼ੀਆਂ ਚਾਰਾ ਅਤੇ ਗੰਨੇ ਦਾ ਭਾਰੀ ਨੁਕਸਾਨ ਕੀਤਾ ਹੈ, ਜਿਸ ਦਾ ਸਰਕਾਰ ਨੂੰ ਤੁਰੰਤ ਮੁਆਵਜ਼ਾ ਜਾਰੀ ਕਰਨਾ ਚਾਹੀਦਾ ਹੈ,ਝੋਨੇ ਦੀ ਪੈਦਾਵਾਰ ਨਾਲੋਂ ਘੱਟ ਝੋਨਾ ਖਰੀਦਣ ਦਾ ਨੋਟੀਫਿਕੇਸ਼ਨ ਜਾਰੀ ਕਰਕੇ ਅਤੇ ਪਰਾਲੀ ਨਾ ਸਾੜਨ ਬਦਲੇ ਦਿੱਤੇ ਜਾਣ ਵਾਲੇ ਮੁਆਵਜ਼ੇ ਤੋਂ ਮੁੱਕਰ ਕੇ ਕਿਸਾਨਾਂ ਦਾ ਹੋਰ ਵੀ ਆਰਥਿਕ ਨੁਕਸਾਨ ਕਰਨ ਤੇ ਸਰਕਾਰ ਤੁਲੀ ਹੋਈ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਲੰਪੀ ਸਕਿਨ ਬਿਮਾਰੀ ਕਾਰਨ ਕਿਸਾਨਾਂ ਦੇ ਪਸ਼ੂ ਧਨ ਦੇ ਹੋਏ ਨੁਕਸਾਨ ਦੀ ਪੂਰਤੀ ਲਈ,ਕੱਚੇ ਵੈਟਰਨਰੀ ਇੰਸਪੈਕਟਰ ਨੂੰ ਪੱਕਿਆਂ ਕਰਨਾਂ, ਗੰਨੇ ਦਾ ਰੇਟ ਭਾਅ 470 ਰੁਪਏ ਪ੍ਰਤੀ ਕੁਵਿੰਟਲ ਲਾਗਤ ਮੁੱਲ਼ ਨੂੰ ਮੁੱਖ ਰੱਖ ਕੇ ਤਹਿ ਕਰਨਾਂ, ਫਗਵਾੜਾ ਮਿੱਲ ਸਮੇ ਨਿੱਜੀ ਮਿਲਾਂ ਤੋਂ ਗੰਨੇ ਦਾ ਬਕਾਇਆ ਲੈਣਾ,ਸ਼ਹੀਦ ਕਿਸਾਨਾਂ ਦੇ ਵਾਰਸਾਂ ਨੂੰ ਨੌਕਰੀਆਂ ਦਵਾਉਣ, ਡੀ.ਐਸ.ਆਰ (ਸਿੱਧੀ ਬਿਜਾਈ) ਵਾਲੇ ਝੋਨੇ ਦੀ ਸਹਾਇਤਾ ਰਾਸ਼ੀ ਨਾ ਦੇਣਾ, 2 ਕਨਾਲਾਂ ਤੱਕ ਦੀ ਰਜਿਸਟਰੀ ਲਈ ਐਨ.ਓ.ਸੀ ਵਿੱਚ ਛੋਟ ਨਾ ਦੇਣਾ, ਹੜ ਕਾਰਨ ਦਰਿਆਵਾਂ ਨੇੜੇ ,ਬਾਰਸ਼,ਗੜ੍ਹੇਮਾਰੀ,ਸੁੰਡੀ ਜਾ ਮੱਛਰ ਕਾਰਨ ਨਰਮਾ,ਝੋਨਾਂ,ਸਬਜੀਆਂ ਅਤੇ ਕਿਨੂੰਆਂ ਦੇ ਬਾਗਾਂ ਦੇ ਨੁਕਸਾਨ ਦੀ ਪੂਰਤੀ, ਬਾਸਮਤੀ ਤੇ ਅੈਮ ਅੈਸ ਪੀ ਦੀ ਗਰੰਟੀ,ਬੰਦ ਪਈਆਂ ਸਹਿਕਾਰੀ ਖੰਡ ਮਿੱਲਾਂ ਨੂੰ ਚਲਾਉਣਾ,5 ਨਵੰਬਰ ਨੂੰ ਖੰਡ ਮਿੱਲਾਂ ਨੂੰ ਚਾਲੂ ਕਰਨ ਤੋਂ ਵੀ ਸਰਕਾਰ ਅਸਮਰੱਥ ਜਾਪਦੀ ਹੈ, ਪਾਵਰਕਾਮ ਦੇ ਮਹਿਕਮੇ ਨਾਲ ਸੰਬੰਧਤ ਮੁਸ਼ਕਲਾਂ ਦਾ ਹੱਲ ਨਾ ਕਰਨ, ਬੁੱਢੇ ਨਾਲੇ ਦੇ ਜਹਿਰੀਲੇ ਪਾਣੀ ਦੇ ਰਲੇਵੇਂ ਨੂੰ ਨਾ ਰੋਕਣਾ, 2007 ਦੀ ਪਾਲਸੀ ਅਨੁਸਾਰ 19200 ਨਿਕਾਸੀ 70 ਹਜਾਰ ਏਕੜ ਜ਼ਮੀਨ ਦੇ ਇੰਤਕਾਲ ਨੂੰ ਬਹਾਲ ਕਰਵਾਉਣਾ, ਜ਼ਮੀਨਾਂ ਦੇ ਅਬਾਦਕਾਰ ਕਿਸਾਨਾਂ ਦੇ ਉਜਾੜੇ ਨੂੰ ਰੋਕਦੇ ਹੋਏ ਟੋਕਨ ਮਨੀ ਲੈ ਕਿ ਮਾਲਕੀ ਹੱਕ ਦੇਣ,ਪੰਜਾਬ ਦੀਆਂ ਨੌਕਰੀਆਂ ਬਾਹਰੀ ਰਾਜਾਂ ਨੂੰ ਦੇਣ ਵਿਰੁੱਧ,ਰੇਤਾ ਦੀ ਸਪਲਾਈ ਯਕੀਨੀ ਆਂਦਿ ਮੰਗਾਂ ਤੂੰ ਸੂਬਾ ਸਰਕਾਰ ਦੇ ਮੁਕਰਨ ਕਾਰਨ ਜ਼ਬਰਦਸਤ ਰੋਸ ਵਜੋਂ 30 ਸਤੰਬਰ ਨੂੰ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਵੱਲੋਂ 2 ਅਗਸਤ ਦੇ ਰੋਡ ਜਾਮ ਕਰਨ ਦੇ ਮੁਲਤਵੀ ਕੀਤੇ ਹੋਏ ਧਰਨੇ ਨੂੰ ਮੁੜ ਲਾਗੂ ਕਰਦੇ ਹੋਏ ਪੰਜਾਬ ਵਿੱਚ ਰੋਡ ਜਾਮ ਕੀਤੇ ਜਾਣਗੇ।
ਇਸ ਮੌਕੇ ਬੋਲਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਦੀਆਂ ਗੰਭੀਰ ਮੁਸ਼ਕਲਾਂ ਦੇ ਹੱਲ ਲਈ ਸਰਕਾਰ ਬਿਲਕੁਲ ਹੀ ਸੰਜੀਦਾ ਨਹੀਂ ਅਤੇ ਸਰਕਾਰ ਲਾਰੇ ਲੱਪੇ ਅਤੇ ਡੰਗ ਟਪਾਊ ਵਾਲੀ ਨੀਤੀ ਤੇ ਕੰਮ ਕਰ ਰਹੀ ਹੈ ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਪੰਜਾਬ ਵਿਚ ਰੋਡ ਜਾਮ ਹੋਣ ਕਾਰਨ ਲੋਕਾਂ ਨੂੰ ਹੋਣ ਵਾਲੀ ਪ੍ਰੇਸ਼ਾਨੀ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਵੇਗੀ ਅਤੇ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ 30 ਸਤੰਬਰ ਨੂੰ ਸਾਡਾ ਸਹਿਯੋਗ ਕਰਦੇ ਹੋਏ ਸਫਰ ਲਈ ਨਾਂ ਜਾਉ। ਐਬੂਲੈਸ,ਮੈਡੀਕਲ ਸੇਵਾਵਾਂ ਅਤੇ ਸਕੂਲ ਵਾਹਨਾਂ ਨੂੰ ਛੋਟ ਦਿੱਤੀ ਜਾਵੇਗੀ।

Leave a Reply

Your email address will not be published. Required fields are marked *