ਗੁਰਦਾਸਪੁਰ, 30 ਜੁਲਾਈ (ਸਰਬਜੀਤ ਸਿੰਘ)– ਜਦੋਂ ਤੋਂ ਭਾਰਤੀਆਂ ਕਿਸਾਨ ਮਜ਼ਦੂਰ ਯੂਨੀਅਨ ਦੇ ਉੱਚ ਅਧਿਕਾਰੀਆਂ ਵੱਲੋਂ ਸੰਤ ਬਾਬਾ ਸੁਖਵਿੰਦਰ ਸਿੰਘ ਜੀ ਆਲੋਵਾਲ ਨੂੰ ਭਾਰਤੀਆਂ ਕਿਸਾਨ ਮਜ਼ਦੂਰ ਯੂਨੀਅਨ ਦੇ ਕੇਂਦਰੀ ਕੌਰ ਕਮੇਟੀ ਮੈਂਬਰ ਨਿਯੁਕਤ ਕੀਤਾ ਗਿਆ ਹੈ। ਉਸ ਵਕਤ ਤੋਂ ਉਹਨਾਂ ਨੂੰ ਮਾਝਾ ਦੁਆਬਾ ਤੇ ਮਾਲਵਾ ਖੇਤਰ ਦੇ ਕਿਸਾਨ ਸੰਗਰਸੀਆਂ ਤੇ ਹੋਰਾਂ ਵੱਲੋਂ ਵਿਸ਼ੇਸ਼ ਸਨਮਾਨ ਦੇਣ ਦੀ ਇੱਕ ਲਹਿਰ ਚੱਲੀ ਹੋਈ ਹੈ। ਅੱਜ ਇਸੇ ਕੜੀ ਤਹਿਤ ਜਲੰਧਰ ਦੇ ਬਲਵੀਰ ਸਿੰਘ ਭਾਟੀਆ ਮਾਲਕ ਅੰਮ੍ਰਿਤ ਸਾਗਰ, ਡਾਇਰੈਕਟਰ ਕਿਰਨ ਪ੍ਰੀਤ ਸਿੰਘ ਭਾਟੀਆ, ਰਿਕਾਰਡਿੰਗ, ਵੀਡੀਓ ਸ਼ੂਟਿੰਗ ਭਾਈ ਕਰਮ ਸਿੰਘ ਜਲੰਧਰ ਵਾਲੇ ਵੱਲੋਂ ਗੁਰਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਸੰਤ ਬਾਬਾ ਜਰਨੈਲ ਸਿੰਘ ਆਲੋਵਾਲ ਨੰਗਲ ਬੇਟ ਫਿਲੌਰ ਦੇ ਮੁੱਖੀ ਅਤੇ ਭਾਰਤੀਆਂ ਕਿਸਾਨ ਮਜ਼ਦੂਰ ਯੂਨੀਅਨ ਦੇ ਕੇਂਦਰੀ ਕੋਰ ਕਮੇਟੀ ਮੈਂਬਰ ਸੰਤ ਬਾਬਾ ਸੁਖਵਿੰਦਰ ਸਿੰਘ ਆਲੋਵਾਲ ਤੇ ਉਹਨਾਂ ਦੇ ਸਾਥੀਆਂ ਦਾ ਅੰਮ੍ਰਿਤ ਸਾਗ਼ਰ ਸਟੂਡੀਓ’ਚ ਪਹੁੰਚਣ ਤੇ ਬਲਬੀਰ ਸਿੰਘ ਭਾਟੀਆ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ । ਬਾਬਾ ਸੁਖਵਿੰਦਰ ਸਿੰਘ ਜੀ ਨੇ ਸਮੂਹ ਅੰਮ੍ਰਿਤ ਸਾਗ਼ਰ ਸਟੂਡੀਓ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ ਅਤੇ ਕਿਸਾਨ ਸੰਗਰਸੀਆਂ ਦਾ ਸੰਯੋਗ ਦੇਣ ਦੀ ਅਪੀਲ ਕੀਤੀ ਗਈ ਸਟੂਡੀਓ ਵਾਲਿਆਂ ਵੱਲੋਂ ਬਾਬਾ ਜੀ ਦੇ ਨਾਲ ਪਹੁੰਚੇ ਜਥੇ ਦੇ ਸਿੰਘਾਂ ਨੇ ਹੋਰਾਂ ਦਾ ਵੀ ਸਨਮਾਨ ਕੀਤਾ ਗਿਆ ।