ਬਟਾਲਾ, ਗੁਰਦਾਸਪੁਰ, 3 ਦਸੰਬਰ (ਸਰਬਜੀਤ ਸਿੰਘ)– ਕਸਬਾ ਭਾਮ ਵਿਖੇ ਸੀ ਪੀ ਆਈ ਐਮ ਐਲ ਲਿਬਰੇਸ਼ਨ ਅਤੇ ਮਜ਼ਦੂਰ ਮੁਕਤੀ ਮੋਰਚਾ ਵਲੋਂ ਨਿਜੀ ਵਿੱਤੀ ਕੰਪਨੀਆਂ ਦੀਆਂ ਧਕੇਸਾਹੀਆ ਵਿਰੁੱਧ ਰੈਲੀ ਕੀਤੀ ਗਈ। ਇਸ ਸਮੇਂ ਬੋਲਦਿਆਂ ਮਜ਼ਦੂਰ ਮੁਕਤੀ ਮੋਰਚਾ ਦੇ ਆਗੂ ਗੁਲਜ਼ਾਰ ਸਿੰਘ ਭੁੰਬਲੀ ਅਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਇਨ੍ਹਾਂ ਕੰਪਨੀਆਂ ਨੇ ਗਰੀਬ ਪਰਿਵਾਰਾਂ ਦੀ ਮੋਟੇ ਵਿਆਜ਼ ਰਾਹੀਂ ਲੁੱਟ ਕਰਨ ਲਈ ਉਨ੍ਹਾਂ ਨੂੰ ਕਰਜ਼ਾ ਜਾਲ਼ ਵਿੱਚ ਜਕੜ ਰਖਿਆ ਹੈ।ਇਕ ਇਕ ਪ੍ਰੀਵਾਰ ਨੂੰ ਕਈ ਕਈ ਕੰਪਨੀਆਂ ਨੇ ਕਰਜ਼ਾ ਦੇ ਰਖਿਆ ਹੈ ਪਰ ਮਜ਼ਦੂਰ ਪਰਿਵਾਰਾਂ ਪਾਸ ਕੋਈ ਪੱਕਾ ਰੁਜ਼ਗਾਰ ਨਾਂ ਹੋਣ ਕਾਰਣ ਉਹ ਕਿਸ਼ਤਾਂ ਦੇਣ ਤੋਂ ਅਸਮਰਥ ਹਨ ਜਿਸ ਕਾਰਨ ਕੰਪਨੀਆਂ ਕਰਜਾਧਾਰਕਾ ਦੇ ਘਰਾਂ ਦਾ ਘਰੇਲੂ ਸਾਮਾਨ ਚੁੱਕਣ ਤਕ ਦੀ ਗੁੰਡਾਗਰਦੀ ਤੇ ਉਤਰ ਰਹੀਆਂ ਹਨ ਜਿਨ੍ਹਾਂ ਧਕੇਸਾਹੀਆ ਨੂੰ ਮੋਰਚਾ ਕਦਾਚਿੱਤ ਬਰਦਾਸ਼ਤ ਨਹੀਂ ਕਰਨ ਦੇਵੇਗਾ। ਆਗੂਆਂ ਇਨ੍ਹਾਂ ਕੰਪਨੀਆਂ ਉੱਪਰ ਦੋਸ਼ ਲਾਉਂਦਿਆਂ ਕਿਹਾ ਕਿ ਜ਼ਿਆਦਾਤਰ ਕੰਪਨੀਆਂ ਇਹ ਦੋ ਨੰਬਰ ਵਿੱਚ ਧੰਦਾ ਕਰ ਰਹੀਆਂ ਹਨ ਪਰ ਸਰਕਾਰ ਅਤੇ ਪ੍ਰਸ਼ਾਸਨ ਨੇ ਇਨ੍ਹਾਂ ਕੰਪਨੀਆਂ ਦੀ ਕਾਰਗੁਜ਼ਾਰੀ ਬਾਰੇ ਅਖਾਂ ਮੀਟ ਰਖੀਆਂ ਹਨ। ਉਨਾਂ ਦੋਸ ਲਾਇਆ ਕਿ ਮਜ਼ਦੂਰ ਪਰਿਵਾਰਾਂ ਦੇ ਕਰਜ਼ਾ ਜਾਲ ਵਿਚ ਫਸਣ ਲਈ ਸਰਕਾਰ ਦੋਸ਼ੀ ਹੈ ਕਿਉਂਕਿ ਸਰਕਾਰਾਂ ਨੇ ਮਜ਼ਦੂਰ ਪਰਿਵਾਰਾਂ ਨੂੰ ਅੱਜ ਤੱਕ ਕੋਈ ਪੱਕਾ ਰੁਜ਼ਗਾਰ ਨਹੀਂ ਦਿੱਤਾ ਗਿਆ ਬੁਲਾਰਿਆਂ ਕਿਹਾ ਕਿ 11ਦਸੰਬਰ ਨੂੰ ਸੁਕਾ ਤਲਾ ਗੁਰਦਾਸਪੁਰ ਵਿਖੇ ਜ਼ਿਲ੍ਹਾ ਪੱਧਰੀ ਰੈਲੀ ਕੀਤੀ ਜਾਵੇਗੀ।ਆਗੂਆਂ ਮੰਗ ਕੀਤੀ ਕਿ ਸਰਕਾਰ ਮਾਈਕਰੋ ਫਾਈਨਾਂਸ ਕੰਪਨੀਆਂ ਦਾ ਕਰਜ਼ਾ ਆਪਣੇ ਜੁਮੇਂ ਲਵੇ, ਨਿਜੀ ਵਿੱਤੀ ਕੰਪਨੀਆਂ ਦੀ ਗੁਡਾਗਰਦੀ ਨੂੰ ਸਰਕਾਰ ਨੱਥ ਪਾਵੇ, ਸਰਕਾਰ ਵਲੋਂ ਚੋਣਾਂ ਦੌਰਾਨ ਹਰ ਬਾਲਗ ਔਰਤ ਨੂੰ ਇੱਕ ਹਜ਼ਾਰ ਰੁਪਏ ਸਹਾਇਤਾ ਦੇਣ ਦੀ ਗਰੰਟੀ ਪੂਰੀ ਕੀਤੀ ਜਾਵੇ।ਇਸ ਸਮੇਂ ਸੋਨੀ ਭਾਮ,ਜਸਾ ਸਿੰਘ, ਤਰਲੋਕ ਸਿੰਘ, ਹਰਦੇਵ ਸਿੰਘ, ਰੋਲਾ ਸਿੰਘ, ਸਤਨਾਮ ਸਿੰਘ, ਮਹਿੰਦਰ ਸਿੰਘ ਅਤੇ ਸੁਚਾ ਸਿੰਘ ਹਾਜ਼ਰ ਸਨ