ਜੇਕਰ ਕਾਂਗਰਸ ਨੇ ਸਾਨੂੰ ਅਣਗੌਲਿਆ ਕਰਦੀ ਹੈ ਤਾਂ ਸਾਡੀ ਪਾਰਟੀ ਬਠਿੰਡਾ ਅਤੇ ਸੰਗਰੂਰ ਸਮੇਤ ਪੰਜਾਬ ਦੀਆਂ ਚਾਰ ਲੋਕ ਸਭਾ ਸੀਟਾਂ ਉਪਰ ਚੋਣਾਂ ਲੜੇਗੀ
ਗੁਰਦਾਸਪੁਰ, 8 ਜਨਵਰੀ (ਸਰਬਜੀਤ ਸਿੰਘ)– ਸੀ ਪੀ ਆਈ ਐਮ ਐਲ ਲਿਬਰੇਸ਼ਨ ਨੇ ਪੰਜਾਬ ਵਿਚਲੀਆਂ ਇੰਡੀਆ ਗਠਜੋੜ ਨਾਲ ਸਬੰਧਤ ਪਾਰਟੀਆਂ ਖ਼ਾਸਕਰ ਕਾਂਗਰਸ ਪਾਰਟੀ ਪੰਜਾਬ ਦੀ ਲੀਡਰਸ਼ਿਪ ਨੂੰ ਯਾਦ ਕਰਵਾਇਆ ਹੈ ਕਿ ਸੀ ਪੀ ਆਈ, ਸੀਪੀਆਈ ਐਮ ਸਮੇਤ ਲਿਬਰੇਸ਼ਨ ਵੀ ਇਡੀਆ ਗਠਜੋੜ ਵਿਚ ਸ਼ਾਮਿਲ ਹੈ, ਤਾਂ ਲੋਕ ਸਭਾ ਚੋਣਾਂ ਸਬੰਧੀ ਵਿਚਾਰ ਵਟਾਂਦਰਾ ਕਰਨ ਲਈ ਸਾਡੇ ਨਾਲ ਵੀ ਚਰਚਾ ਕਰਨੀ ਗਠਜੋੜ ਦੇ ਨਿਯਮਾਂ ਅਨੁਸਾਰ ਜ਼ਰੂਰੀ ਹੈ।
ਇਸ ਸਬੰਧੀ ਪ੍ਰੈਸ ਨਾਲ ਗੱਲਬਾਤ ਕਰਦਿਆਂ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਕਾਂਗਰਸ ਵਲੋਂ ਗਠਜੋੜ ਦੀਆਂ ਘੱਟ ਜਨਤਕ ਅਧਾਰ ਵਾਲੀਆਂ ਪਾਰਟੀਆਂ ਨਾਲ ਮੋਦੀ ਸਰਕਾਰ ਨੂੰ ਹਰਾਉਣ ਲਈ ਕੋਈ ਗਲਬਾਤ ਨਹੀਂ ਕੀਤੀ ਜਾ ਰਹੀ, ਜ਼ੋ ਕਾਂਗਰਸ ਪਾਰਟੀ ਦਾ ਘੁਮੰਡ ਹੈ ਹਾਲਾਂਕਿ ਕਾਂਗਰਸ ਨੂੰ ਯਾਦ ਕਰਨਾ ਚਾਹੀਦਾ ਹੈ ਕਿ ਮਧਪਰਦੇਸ,ਸਤਿਸਗੜ ਅਤੇ ਰਾਜਸਥਾਨ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੇ ਘੁਮੰਡ ਕਾਰਨ ਹੀ ਉਨ੍ਹਾਂ ਦੀ ਹਾਰ ਹੋਈ ਸੀ। ਬੱਖਤਪੁਰਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਹੀ ਮੋਦੀ ਦੇ ਫਾਸ਼ੀਵਾਦ ਨੂੰ ਹਰਾਉਣ ਲਈ ਮੋਦੀ ਵਿਰੋਧੀ ਪਾਰਟੀਆਂ ਦੇ ਗਠਜੋੜ ਬਨਾਉਣ ਦਾ ਸਭ ਤੋਂ ਪਹਿਲਾਂ ਏਜੰਡਾ ਲੈ ਕੇ ਆਈਂ ਸੀ ਅਤੇ ਸਾਡੀ ਪਾਰਟੀ ਨੇ ਹੀ ਫਰਵਰੀ 2022ਵਿਚ ਇਸ ਏਜੰਡੇ ਉਪਰ ਚਰਚਾ ਕਰਨ ਲਈ ਪਟਨਾ ਸਾਹਿਬ ਵਿਖੇ ਵਿਰੋਧੀ ਪਾਰਟੀਆਂ ਦੀ ਕਨਵੈਨਸ਼ਨ ਕੀਤੀ ਸੀ। ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਪਾਰਟੀ ਸਾਨੂੰ ਅਣਗੌਲਿਆ ਕਰਦੀ ਹੈ ਤਾਂ ਪਾਰਟੀ ਨੇ ਫੈਸਲਾ ਕੀਤਾ ਹੈ ਕਿ ਬਠਿੰਡਾ ਅਤੇ ਸੰਗਰੂਰ ਸਮੇਤ ਪਾਰਟੀ ਪੰਜਾਬ ਦੀਆਂ ਚਾਰ ਲੋਕ ਸਭਾ ਸੀਟਾਂ ਉਪਰ ਚੋਣਾਂ ਲੜੇਗੀ ਅਤੇ ਇਸ ਸਬੰਧੀ ਖ਼ਬੀਆਂ ਧਿਰਾਂ ਨਾਲ਼ ਵੀ ਤਾਲਮੇਲ ਬਿਠਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਵਰਣਯੋਗ ਹੈ ਕਿ ਸਾਡੀ ਵਿਚਾਰਧਾਰਾ ਵਾਲੀ ਪਾਰਟੀਆਂ ਨੇ ਹੀ ਕਾਂਗਰਸ ਦਾ ਸਾਥ ਦਿੱਤਾ ਹੈ ਤਾਂ ਹੀ ਡਾਕਟਰ ਮਨਮੋਹਨ ਸਿੰਘ 10 ਸਾਲ ਦੇ ਪ੍ਰਧਾਨਮੰਤਰੀ ਰਹੇ ਹਨ।