ਸਿਵਲ ਸਰਜਨ ਗੁਰਦਾਸਪੁਰ ਵੱਲੋ ਸੀ .ਐਚ.ਸੀ ਫਤਿਹਗੜ੍ਹ ਚੂੜੀਆਂ ਦਾ ਅਚਨਚੇਤ ਨਿਰੀਖਣ ਕੀਤਾ ਗਿਆ

ਪੰਜਾਬ

ਗੁਰਦਾਸਪੁਰ , 29 ਜੁਲਾਈ ( ਸਰਬਜੀਤ ਸਿੰਘ) :- ਸਿਵਲ ਸਰਜਨ ਗੁਰਦਾਸਪੁਰ ਡਾ ਹਰਭਜਨ ਮਾਂਡੀ ਅਤੇ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂ ਵਲੋ ਅੱਜ ਸੀ.ਐਚ ਸੀ ਫਤਿਹਗੜ੍ਹ ਚੂੜੀਆਂ ਵਿਖੇ ਲੋਕਾਂ ਨੂੰ ਮਿਲ ਰਹੀਆਂ ਸਿਹਤ ਸਹੂਲਤਾਂ ਦਾ ਨਿਰੀਖਣ ਕੀਤਾ ਗਿਆ ਸੀ । ਇਸ ਮੌਕੇ ਤੇ ਐਸ ਐਮ ਓ ਡਾ; ਲਖਵਿੰਦਰ ਸਿੰਘ ਵੱਲੋ ਉਨ੍ਹਾ ਸਵਾਗਤ ਕੀਤਾ ਗਿਆ । ਉਨ੍ਹਾਂ ਨੇ ਇਸ ਰੁਟੀਨ ਚੈਕਿੰਗ ਵਿੱਚ ਸਟਾਫ ਦੀ ਹਾਜ਼ਰੀ , ਜਨਰਲ ਵਾਰਡ ਐਮ ਸੀ ਐਚ , ਲੈਬਾਰਟਰੀ ਅਤੇ ਕੰਮਕਾਜ ਵਾਲੇ ਰਜਿਸਰ ਅਤੇ ਦਵਾਈਆਂ ਦੇ ਸਟਾਕ ਦੀ ਜਾਂਚ ਕੀਤੀ ਅਤੇ ਸਰਕਾਰੀ ਹਸਪਤਾਲ ਵੱਲੋ ਦਿੱਤਆ ਜਾ ਰਹੀਆਂ ਸਿਹਤ ਸਹੂਲਤਾਂ ਤੇ ਤਸੱਲੀ ਪ੍ਰਗਟ ਕੀਤੀ । ਇਸ ਮੌਕੇ ਤੇ ਵੁਨ੍ਹਾਂ ਨੇ ਪੱਤਰਕਾ ਦੇ ਸਵਾਲਾਂ ਦੇ ਜੁਵਾਬ ਦਿੰਦਿਆ ਹੋਇਆ ਦੱਸਿਆ ਕਿ ਇਸ ਨਿਰੀਖਣ  ਦਾ ਮਕਸਦ ਸਰਕਾਰੀ ਹਸਪਤਾਲ ਦੇ ਕੰਮਕਾਜ ਨੂੰ ਦੇਖਣਾ , ਕਮੀਆਂ ਅਤੇ ਲੋੜਾ ਦਾ ਪਤਾ ਲਗਾਉਣਾ ਅਤੇ ਉਨ੍ਹਾਂ ਨੂੰ ਦੂਰ ਕਰਨਾ ਹੈ ਤਾਂ ਜੋ ਲੋਕਾਂ ਨੂੰ ਇਲਾਜ ਕਰਵਾਉਣ ਵਿੱਚ ਕੋਈ ਮੁਸਕਲ ਪੇਸ਼ ਨਾ ਆਵੇ । ਇਸ ਮੌਕੇ ਤੇ ਊਨ੍ਹਾਂ ਨੇ ਇਲਾਕੇ ਦੇ ਪਤਵੰਤੇ ਸੱਜਣਾ ਨੂੰ ਵਿਸਵਾਸ਼ ਦਿਵਾਇਆ ਕਿ ਛੇਤੀ ਹੀ ਫਤਿਗੜ੍ਹ ਚੂੜੀਆਂ ਦੇ ਸਰਕਾਰੀ ਹਸਪਤਾਲਾਂ ਵਿੱਚ ਮਾਹਿਰ ਡਾਕਟਰਾਂ ਦੀ ਕਮੀ ਨੂੰ ਪੂਰ ਕੀਤਾ ਜਾਵੇਗਾ । ਇਸ ਮੌਕੇ ਬਲਾਕ ਐਜੂਕੇਟਰ ਪਰਮਿੰਦਰ ਸਿੰਘ , ਰਵਿੰਦਰਜੀਤ ਸਿੰਘ ,  ਰਛਪਾਲ ਸਿੰਘ , ਰਾਜੇਸ਼ ਦੁੱਗਲ ਐਮ ਪੀ ਐਚ ਜੋਗਾ ਸਿੰਘ , ਹਰਵਿੰਦਰ ਸਿੰਘ , ਸੁਰਜੀਤ ਸਿੰਘ , ਗੁਰਸਰਨ ਸਿੰਘ ਗਗਨਜੀਤ ਸਿੰਘ, ਜੋਗਾ ਸਿੰਘ ਰਾਜਬੀਰ ਸਿੰਘ ਨਵੀਨ ਕੁਮਾਰ ਪਰਮਜੀਤ ਸਿੰਘ ਚਰਨਜੀਤ ਸਿੰਘ ਦਿਲਬਾਗ ਸਿੰਘ ਨਰਸਿੰਗ ਸਿਸਟਰ ਬਲਵਿੰਦਰ ਕੌਰ ਅਤੇ ਸੀ ਐਚ ਸੀ ਦਾ ਸਮੂੰੲ ਸਟਾਫ ਅਤੇ ਪਤਵੰਤੇ ਸੱਜਣ ਹਾਜਰ ਸਨ ।

Leave a Reply

Your email address will not be published. Required fields are marked *