ਗੁਰਦਾਸਪੁਰ, 12 ਜੁਲਾਈ (ਸਰਬਜੀਤ)–ਤਕਰੀਬਨ ਸਾਢੇ 3 ਸਾਲ ਬੀਤ ਜਾਣ ਦੇ ਬਾਵਜੂਦ ਗੁਰਦਾਸਪੁਰ ਤੋਂ ਬਣੇ ਮੈਂਬਰ ਪਾਰਲੀਮੈਂਟ ਸੰਨੀ ਦਿਓਲ ਨੇ ਮੁੜ ਗੁਰਦਾਸਪੁਰ ਵਾਸੀਆ ਦੀ ਸਾਰ ਨਹੀਂ ਲਈ। ਉਹ ਕੋਵਿਡ ਦੌਰਾਨ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਵੀ ਨਹੀਂ ਮਿਲੇ ਅਤੇ ਨਾ ਹੀ ਉਨਾਂ ਕੋਈ ਵੱਡਾ ਪ੍ਰੌਜੈਕਟ ਲੈ ਕੇ ਗੁਰਦਾਸਪੁਰ ਲਿਆਂਦਾ ਹੈ।ਜਿਸ ਨਾਲ ਬੇਰੁਜਗਾਰਾਂ ਨੂੰ ਰੁਜਗਾਰ ਮਿਲ ਸਕੇ। ਕਿਉਕਿ ਕੇਂਦਰ ਸਰਕਾਰ ਤੋਂ ਹਲਕੇ ਦੇ ਮੈਂਬਰ ਪਾਰਲੀਮੈਂਟ ਨੇ ਵੱਡੇ ਵੱਡੇ ਪ੍ਰੌਜੈਕਟ ਲੈ ਕੇ ਆਉਣੇ ਹੁੰਦੇ ਹਨ। ਜਿਵੇਂ ਕਿ ਡਿਗਰੀ ਕਾਲਜ, ਮੈਡੀਕਲ ਕਾਲਜ, ਸਮਾਲ ਸਕੈਲ ਇੰਡਸਟਰੀ ਜਿਸ ਵਿੱਚ ਕਲਾਨੌਰ ਵਿੱਚ ਪੰਚਾਇਤ ਦੀ ਕਾਫੀ ਜਮੀਨ ਹੈ। ਪਰ ਲੋਕਾਂ ਦਾ ਇਹ ਕਹਿਣਾ ਹੈ ਕਿ ਪਹਿਲਾਂ ਤਾਂ ਨਵੀਂ ਪੀੜੀ ਨੇ ਉਸਦੇ ਐਕਟਰ ਹੋਣ ਕਰਕੇ ਖੁੱਸ਼ੀ ਦੌਰਾਨ ਹੀ ਉਨਾਂ ਨੂੰ ਗੁਰਦਾਸਪੁਰ ਤੋਂ ਜਿਤਾ ਕੇ ਕੇਂਦਰ ਸਰਕਾਰ ਵਿੱਚ ਭੇਜ ਦਿੱਤਾ ਕਿ ਉਹ ਸਾਡੇ ਲਈ ਬਹੁਤਕੁੱਝ ਲੈ ਕੇ ਆਉਣਗੇ। ਪਰ ਕੀਤਾ ਕੁੱਝ ਵੀ ਨਹੀਂ।
ਇਸ ਸਬੰਧੀ ਪਿੰਡ ਮੱਲਮੂਹਾ ਦੇ ਲੋਕ ਜਗੀਰ ਸਿੰਘ, ਰਮੇਸ਼ ਇੰਦਰ ਸਿੰਘ ਅਤੇ ਗੁਰਦਾਸਪੁਰ ਦੇ ਬੀਜੇਪੀ ਦੇ ਹੱਕ ਵਿੱਚ ਨਿੱਤਰਨ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਹੁਣ ਕਿਹੜੇ ਮੂੰਹ ਨਾਲ ਸਾਲ 2024 ਵਿੱਚ ਸੰਨੀ ਦਿਓਲ ਗੁਰਦਾਸਪੁਰ ਦੇ ਲੋਕਾਂ ਤੋਂ ਵੋਟਾਂ ਮੰੰਗਣ ਲਈ ਆਉਣਗੇ। ਕਿਉਕਿ ਪਹਿਲਾਂ ਬੀਜੇਪੀ ਸਰਕਾਰ ਨੇ ਕਿਸਾਨਾਂ ਨੂੰ 2 ਸਾਲ ਬਾਰਡਰਾ ’ਤੇ ਰੋਲਿਆ ਤੇ ਹੁਣ ਅੱਗਨੀਪੱਥ ਯੋਜਨਾ ਤਹਿਤ ਨੌਜਵਾਨਾਂ ਦੀ ਜਿੰਦਗੀ ਨਾਲ ਖਿਲਵਾੜ ਕਰ ਰਹੇ ਹਨ। ਜਿਸਦਾ ਹਰ ਕੋਈ ਬੁੱਧੀਜੀਵੀ ਵਿਰੋਧ ਕਰ ਰਿਹਾ ਹੈ। ਜਿਸ ਲਈ ਦੇਸ਼ ਦੀ ਪ੍ਰਧਾਨਮੰਤਰੀ ਇਸ ਸਮੇਂ ਸੋਚ ਸਮਝ ਕੇ ਸੰਨੀ ਦਿਓਲ ਨੂੰ ਮੁੜ ਗੁਰਦਾਸਪੁਰ ਲਈ ਐਮ.ਪੀ ਦੀ ਸੀਟ ਚੋਣ ਲੜਣ ਲਈ ਨਾ ਭੇਜਣ ਕਿਉਕਿ ਲੋਕਾਂ ਉਨਾਂ ਦੀ ਜਮਾਨਤ ਜਬਤ ਕਰ ਦੇਣਗੇ। ਇਸ ਕਰਕੇ ਹੁਣ ਲੋਕ ਇਹ ਕਹਿਣ ਲੱਗ ਪਏ ਹਨ ਕਿ ਕੋਠੇ ਤੇ ਕਿੱਲ ਮਾਈਆ ਸੰਨੀ ਦਿਓਲ ਨੂੰ ਮਿਲਣਾ ਹੀ ਬੰਬੇ ’ਚ ਜਾ ਕੇ ਮਿਲ ਮਾਈਆ।