ਟੀਐਸਯੂ ਤੇ ਜੁਆਇੰਟ ਫੋਰਮ ਦੀ ਸੂਬਾਈ ਲੀਡਰਸ਼ਿਪ ਨੇ ਮੋਰਚੇ ‘ਚ ਪਹੁੰਚ ਕੇ ਦਿੱਤਾ ਸਮੱਰਥਨ
ਪਟਿਆਲਾ, ਗੁਰਦਾਸਪੁਰ 29 ਦਸੰਬਰ (ਸਰਬਜੀਤ ਸਿੰਘ)– ਬਿਨਾ ਤਜ਼ਰਬਾ ਸੰਘਰਸ਼ ਕਮੇਟੀ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਭਤੇੜੀ ਕਲਾ ਦੀ ਮੀਟਿੰਗ ਐਸਡੀਐਮ ਪਟਿਆਲਾ ਇਸ਼ਮੀਤ ਵਿਜੇ ਸਿੰਘ ਦੇ ਨਾਲ ਬੀਤੇ ਕੱਲ ਹੋਈ ਜਿਸ ਵਿੱਚ ਐਸਡੀਐਮ ਵੱਲੋਂ 5 ਜਨਵਰੀ ਨੂੰ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨਾਲ ਮੀਟਿੰਗ ਕਰਵਾਉਣ ਦਾ ਲਿਖਤੀ ਪੱਤਰ ਸੌਂਪਿਆ ਗਿਆ।
ਇਸ ਬਾਰੇ ਹੋਰ ਜਾਣਕਾਰੀ ਦਿੰਦਿਆ ਕਨਵੀਨਰ ਰਾਜ ਕੰਬੋਜ ਅਤੇ ਜਰਨਲ ਸਕੱਤਰ ਵਿਕਰਮਜੀਤ ਅਬੋਹਰ ਨੇ ਦੱਸਿਆ ਕਿ 18 ਦਸੰਬਰ ਤੋਂ ਮਰਨ ਵਰਤ ਨਾਲ ਸ਼ੁਰੂ ਹੋਇਆ ਇਹ ਪੱਕਾ ਮੋਰਚਾ ਅੱਜ ਗਿਆਰਵੇਂ ਦਿਨ ਨੂੰ ਪਾਰ ਗਿਆ। ਕੁਝ ਦਿਨ ਪਹਿਲਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਭਤੇੜੀ ਕਲ੍ਹਾਂ ਦੇ ਯਤਨਾਂ ਸਦਕਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਪਟਿਆਲਾ ਨੇ ਸਾਨੂੰ ਮੁੱਖ ਮੰਤਰੀ ਅਤੇ ਬਿਜਲੀ ਬੋਰਡ ਦੀ ਮਨੇਜਮੈਂਟ ਨਾਲ ਪੈਨਲ ਮੀਟਿੰਗ ਕਰਵਾਉਣ ਦਾ ਭਰੋਸਾ ਦੇ ਕੇ ਸਾਡਾ ਮਰਨ ਵਰਤ ਖੁੱਲਵਾ ਦਿੱਤਾ ਸੀ। ਪਰ ਕਈ ਦਿਨ ਬੀਤਣ ਤੋਂ ਬਾਅਦ ਵੀ ਜਦੋਂ ਪ੍ਰਸ਼ਾਸਨ ਨੇ ਕੀਤੇ ਵਾਅਦੇ ਨੂੰ ਨਿਭਾਉਣ ਦੀ ਬਜਾਏ ਲੇਟ ਲਤੀਫੀ ਅਪਣਾਈ ਤਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਭਤੇੜੀ ਕਲ੍ਹਾਂ ਨੇ ਬਿਨ੍ਹਾਂ ਤਜੁਰਬਾ ਸੰਘਰਸ਼ ਕਮੇਟੀ ਵੱਲੋਂ ਲਏ ਗਏ ਅਗਲੇ ਸਖਤ ਐਕਸ਼ਨ ਤੋਂ ਪ੍ਰਸ਼ਾਸ਼ਨ ਤੋਂ ਜਾਣੂ ਕਰਵਾਇਆ ਤਾਂ ਹਰਕਤ ‘ਚ ਆਉਂਦਿਆਂ ਪ੍ਰਸ਼ਾਸ਼ਨ ਵੱਲੋਂ ਐਸਡੀਐਮ ਰਾਹੀਂ ਸਾਨੂੰ ਬਿਜਲੀ ਮੰਤਰੀ ਨਾਲ 5 ਜਨਵਰੀ ਦੀ ਪੈਨਲ ਮੀਟਿੰਗ ਦਾ ਪੱਤਰ ਸੋਂਪਿਆ ਗਿਆ। ਉਨ੍ਹਾਂ ਕਿਹਾ ਕਿ ਏਹ ਸਾਥੀਆਂ ਅਤੇ ਭਰਾਤਰੀ ਜੱਥੇਬੰਦੀਆਂ ਦੀ ਜਿੱਤ ਹੈ ਪਰ ਸਾਨੂੰ ਪੰਜਾਬ ਸਰਕਾਰ, ਪ੍ਰਸ਼ਾਸ਼ਨ ਅਤੇ ਬਿਜਲੀ ਬੋਰਡ ਦੀ ਮਨੇਜਮੈਂਟ ਉੱਤੇ ਕੋਈ ਭਰੋਸਾ ਨਹੀਂ ਇਸ ਲਈ ਅਸੀਂ ਜਿੱਥੇ ਸਾਥੀਆਂ ਨੂੰ ਹਰ ਪ੍ਰਕਾਰ ਦੇ ਤਿੱਖੇ ਸੰਘਰਸ਼ ਲਈ ਤਿਆਰ ਬਰ ਤਿਆਰ ਰਹਿਣ ਲਈ ਅਗਾਹ ਕਰਦੇ ਹਾਂ ਉੱਥੇ ਹੀ ਭਰਾਤਰੀ ਜੱਥੇਬੰਦੀਆਂ ਨੂੰ ਵੀ ਅਪੀਲ ਕਰਦੇ ਹਾਂ ਕਿ ਸਾਨੂੰ ਹਰ ਪ੍ਰਕਾਰ ਦਾ ਸਹਿਯੋਗ ਜਾਰੀ ਰੱਖਦੇ ਹੋਏ ਸਾਡਾ ਮਾਰਗ ਦਰਸ਼ਨ ਵੀ ਕਰਨ। ਉਨ੍ਹਾਂ ਖੁਸ਼ੀ ਜਾਹਰ ਕੀਤੀ ਕਿ ਜਿਵੇਂ ਪਹਿਲਾਂ ਬਿਜਲੀ ਬੋਰਡ ਦੀਆਂ ਮੁਲਾਜਮ ਜੱਥੇਬੰਦੀਆਂ ਵੱਲੋਂ ਸਾਡੇ ਪੱਕੇ ਮੋਰਚੇ ‘ਚ ਪਹੁੰਚ ਕੇ ਸਮੱਰਥਨ ਦਿੱਤਾ ਜਾ ਰਿਹਾ ਹੈ ਉਸੇ ਪ੍ਰਕਾਰ ਅੱਜ ਸਰਬਜੀਤ ਸਿੰਘ ਭਾਣਾ ਸੀਨੀਅਰ ਮੀਤ ਪ੍ਰਧਾਨ ਟੈਕਨੀਕਲ ਸਰਵਿਸ ਯੂਨੀਅਨ, ਕੁਲਵਿੰਦਰ ਸਿੰਘ ਢਿੱਲੋਂ ਜਨਰਲ ਸਕੱਤਰ, ਜਸਵਿੰਦਰ ਸਿੰਘ ਮੀਤ ਪ੍ਰਧਾਨ, ਰਘਵੀਰ ਸਿੰਘ ਚੀਫ ਆਰਗੇਨਾਈਜਰ ਸਕੱਤਰ, ਨਛੱਤਰ ਸਿੰਘ ਸਰਕਲ ਪ੍ਰਧਾਨ ਪੱਛਮ ਜੋਨ ਸਕੱਤਰ, ਕ੍ਰਿਸ਼ਨ ਦਾਸ ਸਾਬਕਾ ਖਜਾਨਚੀ, ਰਤਨ ਸਿੰਘ ਜਨਰਲ ਸਕੱਤਰ ਦੱਖਣ ਜੋਨ, ਕੇ ਐਸ ਸੋਢੀ ਨੇ ਵੀ ਸਾਨੂੰ ਪੱਕੇ ਮੋਰਚੇ ਵਿੱਚ ਪਹੁੰਚ ਕੇ ਸਮੱਰਥਨ ਦਿੱਤਾ। ਇਸ ਮੌਕੇ ਵੀਰੇਂਦਰ ਕੰਬੋਜ, ਭੁਪਿੰਦਰ ਸਿੰਘ, ਮਿੱਠੂ ਸਿੰਘ, ਅਮਨਦੀਪ ਸਿੰਘ, ਜਗਦੇਵ ਸਿੰਘ ਫੌਜੀ, ਸ਼ੇਰ ਸਿੰਘ ਫੌਜੀ, ਲਖਵਿੰਦਰ ਸਿੰਘ, ਕੁਲਵਿੰਦਰ ਸਿੰਘ ਪਟਿਆਲਾ, ਸੁਖਦੇਵ ਸਿੰਘ ਅਤੇ ਹੋਰ ਹਾਜਰ ਸਨ।
ਜਾਣਕਾਰੀ ਦਿੰਦੇ ਹੋਏ ਆਗੂ