ਪੰਜਾਬ ਸਰਕਾਰ ਗੁਣਾਤਮਕ ਸਿੱਖਿਆ ਲਈ ਵਚਨਬੱਧ ਹੈ : ਬੀ.ਪੀ.ਈ.ਓ. ਜਸਵਿੰਦਰ ਸਿੰਘ
ਬਟਾਲਾ , ਗੁਰਦਾਸਪੁਰ 30 ਅਗਸਤ (ਸਰਬਜੀਤ ਸਿੰਘ )–ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਅਗਵਾਈ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ: ਮਮਤਾ ਖੁਰਾਣਾ ਸੇਠੀ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ: ਸ੍ਰੀ ਪ੍ਰਕਾਸ਼ ਜੋਸ਼ੀ ਦੇ ਸਹਿਯੋਗ ਨਾਲ ਜ਼ਿਲ੍ਹਾ ਗੁਰਦਾਸਪੁਰ ਵਿੱਚ ਅਧਿਆਪਕਾਂ ਦੇ ਸਮਰੱਥ ਸਿੱਖਿਆ ਤਹਿਤ ਸੈਮੀਨਾਰ ਲਗਾਏ ਜਾ ਰਹੇ ਹਨ। ਇਸੇ ਲੜੀ ਦੇ ਤਹਿਤ ਬਲਾਕ ਬਟਾਲਾ 1 ਦੇ ਅਧਿਆਪਕਾਂ ਦੇ 2 ਰੋਜ਼ਾ ਸੈਮੀਨਾਰ ਸਰਕਾਰੀ ਪ੍ਰਾਇਮਰੀ ਸਕੂਲ ਕਿਲਾ ਟੇਕ ਸਿੰਘ ਵਿਖੇ ਲਗਾਏ ਗਏ ਜਿਸ ਵਿੱਚ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਬਟਾਲਾ 1 ਜਸਵਿੰਦਰ ਸਿੰਘ ਵੱਲੋਂ ਵਿਸ਼ੇਸ਼ ਤੌਰ ਤੇ ਵਿਜਟ ਕਰਕੇ ਅਧਿਆਪਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਸੰਬੋਧਨ ਕਰਦਿਆਂ ਬੀ.ਪੀ.ਈ.ਓ. ਜਸਵਿੰਦਰ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਦਾ ਸਾਰੇ ਵਿਸ਼ਿਆਂ ਵਿੱਚ ਪਰਪੱਕ ਹੋਣਾ ਜ਼ਰੂਰੀ ਹੈ। ਇਸ ਲਈ ਪੰਜਾਬੀ , ਗਣਿਤ ਅਤੇ ਅੰਗ੍ਰੇਜੀ ਵਿੱਚ ਹਰ ਪੱਖੋਂ ਪਰਪੱਕ ਕਰਨ ਲਈ ਅਧਿਆਪਕਾਂ ਨੂੰ ਵਿਸ਼ੇਸ਼ ਤੌਰ ਤੇ ਟ੍ਰੇਡ ਕੀਤਾ ਜਾ ਰਿਹਾ ਹੈ। ਇਸ ਦੌਰਾਨ ਵੱਖ-ਵੱਖ ਗਤੀਵਿਧੀਆਂ ਵੀ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਬੱਚਾ ਖੇਡ ਖੇਡ ਵਿੱਚ ਗਿਆਨ ਹਾਸਲ ਕਰ ਸਕੇ। ਉਨ੍ਹਾ ਦੱਸਿਆ ਕਿ ਪ੍ਰਾਇਮਰੀ ਪੱਧਰ ਤੇ ਇਹ ਸੈਮੀਨਾਰ ਤੀਸਰੀ ਤੋਂ ਪੰਜਵੀਂ ਤੱਕ ਲਗਾਏ ਜਾ ਰਹੇ ਹਨ। ਉਨ੍ਹਾਂ ਜਾਣਕਾਰੀ ਦਿੱਤੀ ਕਿ ਪੰਜਾਬ ਸਰਕਾਰ ਸਿੱਖਿਆ ਦੀ ਗੁਣਵੰਨਤਾ ਵਿੱਚ ਸੁਧਾਰ ਲਿਆਉਣ ਲਈ ਸੁਹਿਰਦਤਾ ਨਾਲ ਕੰਮ ਕਰ ਰਹੀ ਹੈ। ਇਸ ਦੌਰਾਨ ਜ਼ਿਲ੍ਹਾ ਰਿਸੋਰਸ ਪਰਸਨ ਸਮਰੱਥ ਸਿੱਖਿਆ ਲਖਵਿੰਦਰ ਸਿੰਘ ਵੱਲੋਂ ਵੀ ਸੈਮੀਨਾਰ ਵਿਜਟ ਕਰਕੇ ਅਧਿਆਪਕਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਰਿਸੋਰਸ ਪਰਸਨ ਰਾਮ ਸਿੰਘ , ਜਤਿੰਦਰ ਸਿੰਘ , ਸੁਖਦੇਵ ਸਿੰਘ ਤੇ ਸੰਦੇਸ਼ ਕੁਮਾਰ ਵੱਲੋਂ ਅਧਿਆਪਕਾਂ ਨਾਲ ਵੱਖ-ਵੱਖ ਵਿਸ਼ਿਆਂ ਸਬੰਧੀ ਵਿਸਥਾਰ ਸਾਹਿਤ ਗੱਲਬਾਤ ਕੀਤੀ। ਇਸ ਮੌਕੇ ਗਗਨਦੀਪ ਸਿੰਘ , ਗੁਰਪ੍ਰੀਤ ਸਿੰਘ , ਸਿਮਰਨਪਾਲ ਸਿੰਘ , ਜਸਪਾਲ ਸਿੰਘ, ਸੁਖਦੇਵ ਸਿੰਘ, ਅਜੈਪਾਲ ਸਿੰਘ, ਬਲਜਿੰਦਰ ਸਿੰਘ ਬੱਲ, ਹਰਪਿੰਦਰ ਸਿੰਘ , ਪਲਵਿੰਦਰ ਸਿੰਘ , ਲਖਬੀਰ ਸਿੰਘ, ਵਿਕਰਮਜੀਤ ਸਿੰਘ, ਦਿਲਪ੍ਰੀਤ ਕੌਰ, ਮਨਜੀਤ ਕੌਰ, ਨਵਨੀਤ ਕੌਰ, ਚਰਨਜੀਤ ਕੌਰ, ਰੂਪ ਕੌਰ ਆਦਿ ਅਧਿਆਪਕ ਹਾਜਰ ਸਨ।