ਗੁਰਦਾਸਪੁਰ, 30 ਸਤੰਬਰ (ਸਰਬਜੀਤ ਸਿੰਘ)- ਰਵੀ ਭਗਤ ਸਕੱਤਰ ਪੰਜਾਬ ਮੰਡੀ ਬੋਰਡ ਮੋਹਾਲੀ ਨੇ ਪ੍ਰਬੰਧਕੀ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਮਾਰਕਿਟ ਕਮੇਟੀਆਂ ਦੇ ਲੇਖਾਕਾਰਾ ਨੂੰ ਵਾਧੂ ਅਸਾਮੀਆ ਦਾ ਚਾਰਜ ਮੌਜੂਦਾ ਕੰਮ ਤੋਂ ਇਲਾਵਾ ਪ੍ਰਭਾਵ ’ਤੇ ਦਿੱਤਾ ਜਾਂਦਾ ਹੈ। ਜਿਵੇਂ ਕਿ ਗੁਰਦੀਪ ਸਿੰਘ ਲੇਖਾਕਾਰ ਮਾਰਕਿਟ ਕਮੇਟੀ ਕਾਹਨੂੰਵਾਨ ਨੂੰ ਵਾਧੂ ਚਾਰਜ ਧਾਰੀਵਾਲ, ਹਰਬਿੰਦਰ ਸਿੰਘ ਮਾਰਕਿਟ ਕਮੇਟੀ ਬਟਾਲਾ ਨੂੰ ਵਾਧੂ ਚਾਰਜ ਸ੍ਰੀ ਹਰਗੋਬਿੰਦਪੁਰ, ਸੁਮਨਦੀਪ ਸਿੰਘ ਮਾਰਕਿਟ ਕਮੇਟੀ ਫਤਿਹਗੜ ਚੂੜੀਆ ਨੂੰ ਕਾਦੀਆਂ, ਸਵਿੰਦਰ ਸਿੰਘ ਮਾਰਕਿਟ ਕਮੇਟੀ ਕਲਾਨੌਰ ਨੂੰ ਡੇਰਾ ਬਾਬਾ ਨਾਨਕ ਅਤੇ ਰਮਨਦੀਪ ਮਾਰਕਿਟ ਕਮੇਟੀ ਟਾਂਡਾ ਉੜਮੁੜ ਨੂੰ ਦੀਨਾਨਗਰ ਤੇ ਗੁਰਦਾਸਪੁਰ ਵਾਧੂ ਚਾਰਜ ਦਿੱਤਾ ਗਿਆ।
ਇਥੇ ਵਰਣਨਯੋਗ ਇਹ ਹੈ ਕਿ 31 ਅਗਸਤ ਨੂੰ ਮਾਰਕਿਟ ਕਮੇਟੀ ਦੀਨਾਨਗਰ ਦਾ ਲੇਖਾਕਾਰ ਜਿਸ ਕੋਲ ਗੁਰਦਾਸਪੁਰ ਅਤੇ ਧਾਰੀਵਾਲ ਦਾ ਚਾਰਜ਼ ਸੀ। ਅੱਜ 1 ਮਹੀਨੇ ਦੇ ਬਾਅਦ ਇੰਨਾਂ ਮਾਰਕਿਟ ਕਮੇਟੀਆਂ ਨੂੰ ਲੇਖਾਕਾਰ ਮਿਲਿਆ ਹੈ।ਜਿਨਾਂ ਨੂੰ ਅਜੇ ਤੱਕ ਮਾਰਕਿਟ ਕਮੇਟੀ ਦੇ ਕਰਮਚਾਰੀਆਂ ਨੂੰ ਪੈਨਸ਼ਨਾਂ ਅਤੇ ਨਾ ਹੀ ਤਨਖਾਹਾਂ ਮਿਲੀਆ ਹਨ। ਅਜਿਹਾ ਹੋਣ ਕਰਕੇ ਮਾਰਕਿਟ ਕਮੇਟੀਆ ਦੇ ਕਰਮਚਾਰੀਆਂ ਵਿੱਚ ਕਾਫੀ ਰੋਹ ਸਰਕਾਰ ਪ੍ਰਤੀ ਵੇਖਣ ਨੂੰ ਮਿਲ ਰਿਹਾ ਹੈ।