ਗੁਰਦਾਸਪੁਰ, 4 ਸਤੰਬਰ (ਸਰਬਜੀਤ ਸਿੰਘ)—ਥਾਣਾ ਸਦਰ ਦੀ ਪੁਲਸ ਨੇ ਵਿਦੇਸ਼ ਭੇਜਣ ਦੇ ਨਾਮ ਤੇ ਲੱਖਾ ਰੂਪਏ ਦੀ ਠੱਗੀ ਮਾਰਨ ਦੇ ਦੋਸ਼ ਵਿੱਚ 3 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ।
ਅਸ਼ੋਕ ਕੁਮਾਰ ਵਾਸੀ ਪਠਾਨਕੋਟ ਨੇ ਦੱਸਿਆ ਕਿ ਭੁਪਿੰਦਰ ਕੁਮਾਰ ਪੁੱਤਰ ਸੁਨੀਲ ਕੁਮਾਰ ਵਾਸੀ ਅਖਵਾੜਾ ਥਾਣਾ ਨਰੋਟ ਜੈਮਲ ਸਿੰਘ ਜਿਲਾ ਪਠਾਨਕੋਟ, ਸੈਮ ਪੁੱਤਰ ਸਤਪਾਲ ਮਸੀਹ ਅਤੇ ਸਤਪਾਲ ਮਸੀਹ ਪੁੱਤਰ ਅਜੈਕ ਮਸੀਹ ਵਾਸੀਆਂਨ ਲੱਖੋਵਾਲ ਥਾਣਾ ਸਦਰ ਗੁਰਦਾਸਪੁਰ ਨੇ ਅਸਵਨੀ ਕੁਮਾਰ ਅਤੇ ਕਰਨ ਸਿੰਘ ਨੂੰ ਸਪੇਨ ਭੇਜਣ ਬਦਲੇ 14/14 ਲੱਖ ਰੁਪਏ ਲੈ ਕੇ ਧੋਖਾਧੜੀ ਕਰਕੇ ਅਸਵਨੀ ਕੁਮਾਰ ਅਤੇ ਕਰਨ ਸਿੰਘ ਨੂੰ ਬੈਲਾਰੂਸ ਦੇ ਜੰਗਲਾ ਵਿੱਚ ਛੱਡ ਦਿੱਤਾ।