ਫਿਲੌਰ ਗੁਰਦਾਸਪੁਰ, 8 ਅਕਤੂਬਰ (ਸਰਬਜੀਤ ਸਿੰਘ)– ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਬਰ ਸੰਤ ਬਲਬੀਰ ਸਿੰਘ ਸੀਂਚੇਵਾਲ ਨੂੰ ਪੈਂਡੂ ਵਿਕਾਸ ਤੇ ਪੰਚਾਇਤੀ ਰਾਜ ਕਮੇਟੀ ਦਾ ਮੈਂਬਰ ਬਣਾਉਣਾ ਸਰਕਾਰ ਦਾ ਬਹੁਤ ਹੀ ਵਧੀਆ ਤੇ ਸਮੇਂ ਦੀ ਲੋੜ ਵਾਲਾ ਸ਼ਲਾਘਾਯੋਗ ਫੈਸਲਾ ਕਿਹਾ ਜਾ ਸਕਦਾ ਹੈ, ਕਿਉਂਕਿ ਸੰਤ ਸੀਚੇਵਾਲ ਇੱਕ ਵਾਤਾਵਰਣ ਪ੍ਰੇਮੀ ਹੋਣ ਦੇ ਨਾਲ ਨਾਲ ਬਹੁਤ ਹੀ ਇਮਾਨਦਾਰ ਤੇ ਧਰਮੀ ਮਹਾਂਪੁਰਸ਼ ਹਨ ਅਤੇ ਅਜਿਹੇ ਵਾਤਾਵਰਣ ਪ੍ਰੇਮੀ ਨੂੰ ਪੇਂਡੂ ਵਿਕਾਸ ਤੇ ਪੰਚਾਇਤੀ ਰਾਜ ਕਮੇਟੀ ਦਾ ਮੈਬਰ ਬਣਾਉਣ ਨਾਲ ਪਿੰਡਾਂ ਦੇ ਵਿਕਾਸ ਵਿੱਚ ਵਾਧਾ ਹੋਵੇਗਾ। ਇਸ ਕਰਕੇ ਸੰਤ ਸਮਾਜ ਦੇ ਮੁੱਖ ਬੁਲਾਰੇ ਤੇ ਗੁਰੂਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਸੰਤ ਬਾਬਾ ਜਰਨੈਲ ਸਿੰਘ ਅਲੋਵਾਲ ਦੇ ਮੁੱਖੀ ਸੰਤ ਮਹਾਂਪੁਰਸ਼ ਬਾਬਾ ਸੁਖਵਿੰਦਰ ਸਿੰਘ ਅਲੋਵਾਲ ਨੇ ਸੰਤ ਸੀਚੇਵਾਲ ਨੂੰ ਪੈਂਡੂ ਵਿਕਾਸ ਤੇ ਪੰਚਾਇਤੀ ਰਾਜ ਕਮੇਟੀ ਦਾ ਮੈਂਬਰ ਬਣਨ ਤੇ ਜਿੱਥੇ ਉਨ੍ਹਾਂ ਨੂੰ ਵਧਾਈ ਦਿੱਤੀ ,ਉਥੇ ਸਰਕਾਰ ਦੇ ਇਸ ਅਗਾਂਹ ਵਧੂ ਫੈਸਲੇ ਦਾ ਸਵਾਗਤ ਕਰਦਿਆਂ ਦੱਸਿਆ ਕਿ ਇਸ ਨਾਲ ਪੇਂਡੂ ਵਿਕਾਸ ਵਿੱਚ ਤੇਜ਼ੀ ਆਵੇਗੀ। ਇਹਨਾਂ ਸਬਦਾਂ ਦਾ ਪ੍ਰਗਟਾਵਾ ਆਲ ਇੰਡਿਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸੰਤ ਮਹਾਪੁਰਸ਼ ਬਾਬਾ ਸੁਖਵਿੰਦਰ ਸਿੰਘ ਜੀ ਅਲੋਵਾਲ ਨਾਲ ਟੈਲੀਫੋਨ ਤੇ ਇਸ ਸਬੰਧੀ ਜਾਣਕਾਰੀ ਹਾਸਿਲ ਕਰਨ ਤੋਂ ਉਪਰੰਤ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ।
ਭਾਈ ਖਾਲਸਾ ਨੇ ਸਪੱਸ਼ਟ ਕੀਤਾ ਕਿ ਇਸ ਕਮੇਟੀ ਦੇ ਕੁੱਲ ਮੈਬਰ 31 ਹਨ ,ਜਿੰਨਾ ਵਿੱਚੋਂ 10 ਮੈਬਰ ਰਾਜ ਸਭਾ ਦੇ ਮੈਬਰ ਹਨ, ਇਸ ਕਮੇਟੀ ਦੇ ਚੇਅਰਮੈਨ ਉਲਕਾ, ਸੰਪਤਗਿਰੀ ਸੰਕਰ ਹਨ, ਭਾਈ ਖਾਲਸਾ ਨੇ ਦੱਸਿਆ ਜਿਕਰਯੋਗ ਹੈ ਕਿ ਪਾਰਲੀਮੈਂਟ ਵਿੱਚ ਬਣਾਈਆਂ ਜਾਦੀਆਂ ਇਹਨਾਂ ਕਮੇਟੀਆਂ ਤੋਂ ਟੂਰ ਪਰੋਗਰਾਮਾਂ ਰਾਹੀਂ ਗਰਾਉਂਡ ਲੇਵਲ ਉਪਰ ਹੋ ਰਹੇ ਸਾਰੇ ਕੰਮਾਂ ਦੀ ਸਮੀਖਿਆ ਕੀਤੀ ਜਾਂਦੀ ਹੈ, ਜਿਸ ਦੀਆਂ ਸਾਰੀਆਂ ਰੀਪੋਰਟਾਂ ਤਿਆਰ ਕਰਕੇ ਪਾਰਲੀਮੈਂਟ ਦੇ ਦੋਹਾਂ ਸਦਨਾਂ ਨੂੰ ਪੇਸ਼ ਕੀਤੀਆਂ ਜਾਂਦੀਆਂ ਹਨ ਅਤੇ ਇਸ ਦੇ ਅਧਾਰ ਤੇ ਹੀ ਸਹਕਾਰ ਵੱਲੋਂ ਨਵੇਂ ਕਾਨੂੰਨ ਬਣਾਏ ਜਾਂਦੇ ਹਨ ਤੇ ਫੰਡ ਜਾਰੀ ਕੀਤੇ ਜਾਂਦੇ ਹਨ,ਇਸ ਕਮੇਟੀ ਦੀ ਪਹਿਲੀ ਮੀਟਿੰਗ 16 ਅਕਤੂਬਰ ਨੂੰ ਕੀਤੀ ਜਾਵੇਗੀ, ਭਾਈ ਖਾਲਸਾ ਨੇ ਦੱਸਿਆ ਗੁਰਦੁਆਰਾ ਸਿੰਘਾ ਸਹੀਦਾਂ ਡੇਰਾ ਸੰਤ ਬਾਬਾ ਜਰਨੈਲ ਸਿੰਘ ਅੱਲੋਵਾਲ ਨੰਗਲ ਬੇਟ ਫਿਲੌਰ ਦੇ ਮੁਖੀੇ ਸੰਤ ਮਹਾਪੁਰਸ਼ ਬਾਬਾ ਸੁਖਵਿੰਦਰ ਸਿੰਘ ਜੀ ਨੇ ਕਿਹਾ ਅਜਿਹੀ ਕਮੇਟੀ ਵਿੱਚ ਸੱਚੇ ਸੁੱਚੇ ਤੇ ਇਮਾਨਦਾਰ ਧਾਰਮਿਕ ਸੰਤ ਮਹਾਪੁਰਸ਼ ਬਾਬਾ ਬਲਬੀਰ ਸਿੰਘ ਸੀਚੇਵਾਲ ਨੂੰ ਸ਼ਾਮਲ ਕਰਕੇ ਸਰਕਾਰ ਨੇ ਬਹੁਤ ਹੀ ਸਲਾਘਾਯੋਗ ਤੇ ਸਮੇਂ ਦੀ ਲੋੜ ਵਾਲਾ ਵਧੀਆ ਤੇ ਦੂਰ ਦਰਸੀ ਵਾਲਾ ਮਹਾਨ ਫੈਸਲਾ ਲਿਆ ਹੈ, ਸੰਤ ਸੁੱਖਵਿੰਦਰ ਸਿੰਘ ਜੀ ਨੇ ਜਿਥੇ ਸੰਤ ਬਾਬਾ ਬਲਬੀਰ ਸਿੰਘ ਨੂੰ ਪੇਂਡੂ ਵਿਕਾਸ ਤੇ ਪੰਚਾਇਤੀ ਰਾਜ ਕਮੇਟੀ ਦਾ ਮੈਂਬਰ ਬਣਨ ਤੇ ਵਧਾਈ ਤੇ ਸਰਕਾਰ ਵੱਲੋਂ ਬਖਸ਼ੀ ਸੇਵਾ ਤਨਦੇਹੀ ਨਾਲ ਨਿਭਾਉਣ ਦੀ ਕਾਮਨਾ ਕੀਤੀ, ਉਥੇ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕੀਤਾ।