ਕਪੂਰਥਲਾ, ਗੁਰਦਾਸਪੁਰ, 12 ਦਸੰਬਰ (ਸਰਬਜੀਤ ਸਿੰਘ)– ਅੱਜ ਕਪੂਰਥਲਾ ਜਿਲੇ ਦੇ ਪਿੰਡ ਅਲੌਦੀਪੁਰ ਵਿਖੇ ਸੀਪੀਆਈ ਐਮ ਐਲ ਵੱਲੋਂ ਸਿਆਸੀ ਕਾਨਫਰੰਸ ਕੀਤੀ ਗਈ। ਜਿਸ ਦੀ ਪ੍ਰਧਾਨਗੀ ਪੂਰਨ ਸਿੰਘ, ਮਹਿੰਦਰ ਸਿੰਘ ਅਤੇ ਕੁਲਬੀਰ ਸਿੰਘ ਨੇ ਕੀਤੀ।
ਇਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੀਪੀਆਈਐਮਐਲ ਲਿਬਰੇਸ਼ਨ ਦੇ ਸਬਾਈ ਆਗੂ ਸੁਖਦੇਵ ਸਿੰਘ ਭਾਗੋਕਾਵਾਂ, ਨਿਰਮਲ ਸਿੰਘ ਛਜਲਵੰਡੀ ਅਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਲਿਬਰੇਸ਼ਨ ਆਪਣੇ ਪਾਰਟੀ ਆਧਾਰ ਨੂੰ ਵਧਾਉਣ ਲਈ ਸਾਰੇ ਪੰਜਾਬ ਵਿੱਚ ਸਿਆਸੀ ਕਾਨਫਰੰਸਾਂ ਕਰ ਰਹੀ ਹੈ ।ਲਿਬਰੇਸ਼ਨ ਨੇ ਸੰਘਰਸ਼ ਲੰਬੇ ਸਮੇਂ ਦਾ ਸੰਘਰਸ਼ ਆਰੰਭਣ ਲਈ 18 ਨਕਾਤੀ ਪ੍ਰੋਗਰਾਮ ਤੈ ਕੀਤਾ ਹੈ ਜਿਸ ਅਨੁਸਾਰ ਹਰ ਮਜ਼ਦੂਰ ਅਤੇ ਕਿਸਾਨ ਪਰਿਵਾਰ ਦੇ 60 ਸਾਲ ਤੋਂ ਉੱਪਰ ਦੇ ਮੈਂਬਰਾਂ ਨੂੰ 10 ਹਜ਼ਾਰ ਪੈਨਸ਼ਨ ਮਿਲਣੀ ਚਾਹੀਦੀ ਹੈ ,ਪੰਜਾਬ ਦੇ ਰਾਜਨੀਤਿਕ ਮੁੱਦੇ ਹੱਲ ਕੀਤੇ ਜਾਣੇ ਚਾਹੀਦੇ ਹਨ, ਪਾਕਿਸਤਾਨ ਅਤੇ ਹਿੰਦੁਸਤਾਨ ਦੇ ਆਪਸੀ ਵਪਾਰ ਲਈ ਵਾਘਾ ਬਾਰਡਰ ਖੋਲਿਆ ਜਾਣਾ ਚਾਹੀਦਾ ਹੈ, ਮਜ਼ਦੂਰਾਂ ਤੇ ਛੋਟੇ ਕਿਸਾਨਾਂ ਨੂੰ ਸ਼ਰਤੀਆ ਮਨਰੇਗਾ ਰੁਜ਼ਗਾਰ ਦਿੱਤਾ ਜਾਣਾ ਚਾਹੀਦਾ ਹੈ ਜੋ 200 ਦਿਨ ਕੀਤਾ ਜਾਵੇ ਅਤੇ ਦਿਹਾੜੀ 700 ਕੀਤੀ ਜਾਵੇ ,ਮਜ਼ਦੂਰਾਂ ਦੇ ਲਾਲ ਲਕੀਰ ਅੰਦਰ ਪੈਂਦੇ ਘਰਾਂ ਦੀਆਂ ਰਜਿਸਟਰੀਆਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ,ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਵੇ ਜਾਂ ਉਹਨਾਂ ਦੀ ਲਿਆਕਤ ਮੁਤਾਬਿਕ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇ। ਲਿਬਰੇਸ਼ਨ ਨੇ ਆਮ ਆਦਮੀ ਪਾਰਟੀ ਦੇ ਰਾਜ ਵਿੱਚ ਬੇਬਹਾ ਵਧ ਗਏ ਨਸ਼ੇ ਅਤੇ ਨਸ਼ਿਆਂ ਨਾਲ ਹੋ ਰਹੀਆਂ ਮੌਤਾਂ ਤੇ ਗਹਿਰੀ ਚਿੰਤਾ ਪ੍ਰਗਟਾਉਂਦਿਆਂ ਸੰਘਰਸ਼ ਵਿੱਚ ਇਸ ਮੁੱਦੇ ਨੂੰ ਮੁੱਖ ਤੌਰ ਤੇ ਰੱਖਣ ਦਾ ਫੈਸਲਾ ਲਿਆ ਹੈ । ਭ੍ਰਿਸ਼ਟਾਚਾਰ ਅਤੇ ਮੋਦੀ ਸਰਕਾਰ ਵੱਲੋਂ ਦੇਸ਼ ਅੰਦਰ ਪੈਦਾ ਕੀਤੇ ਜਾ ਰਹੇ ਫਿਰਕੂ ਮਾਹੌਲ ਦੇ ਵਿਰੋਧ ਕਰਨ ਨੂੰ ਵੀ ਸੰਘਰਸ਼ੀਲ ਮੰਗਾਂ ਵਿੱਚ ਸ਼ਾਮਿਲ ਕੀਤਾ ਗਿਆ ਹੈ ਮੋਦੀ ਸਰਕਾਰ ਵੱਲੋਂ ਦੇਸ਼ ਦੇ ਤੋੜੇ ਜਾ ਰਹੇ ਸੰਘੀ ਢਾਂਚੇ ਦੇ ਵਿਰੋਧ ਵਿੱਚ ਇੱਕ ਦੇਸ਼ ਇੱਕ ਚੋਣ ਆਦਿ ਤਰ੍ਹਾਂ ਦੀ ਰਾਜਨੀਤੀ ਦਾ ਵੀ ਤਿੱਖਾ ਵਿਰੋਧ ਕੀਤਾ ਜਾਵੇਗਾ।ਇਸ ਸਮੇਂ ਦੌਲਤ ਸਿੰਘ, ਗੋਪਾਲ ਸਿੰਘ, ਦਿਲਬਾਗ ਸਿੰਘ ਬਾਘਾ,ਸੁਖਜਿਦਰ ਸਿੰਘ ਲਾਲੀ, ਨਿਰਮਲ ਸਿੰਘ,ਕੂਲਵੰਤ ਕੌਰ, ਬਲਜੀਤ ਕੌਰ, ਮਲਕੀਤ ਕੌਰ , ਦਲਬੀਰ ਭੋਲਾ ਮਲਕਵਾਲ ਅਤੇ ਬਚਨ ਸਿੰਘ ਤੇਜਾ ਕਲਾਂ ਸ਼ਾਮਲ ਸਨ।