ਲੁਧਿਆਣਾ, ਗੁਰਦਾਸਪੁਰ , 13 ਅਗਸਤ (ਸਰਬਜੀਤ ਸਿੰਘ)– ਲੰਮੇ ਲੰਮੇ ਤੋਂ ਦੇਸ਼ ਦਾ ਸਭ ਮਹਿੰਗਾ ਲਾਡੋਵਾਲ ਟੋਲ ਪਲਾਜ਼ਾ ਚਰਚਾਵਾਂ ਵਿੱਚ ਚੱਲਿਆ ਆ ਰਿਹਾ ਹੈ ਇਸ ਦੇ ਅਧਿਕਾਰੀਆਂ ਵੱਲੋਂ ਪੁਰਾਣੇ ਰੇਟਾਂ ਤੋਂ ਕਈ ਗੁਣਾ ਵੱਧ ਰੇਟ ਲਾਏ ਗਏ ਤੇ ਭਾਰਤੀਆਂ ਕਿਸਾਨ ਮਜ਼ਦੂਰ ਯੂਨੀਅਨ ਨੇ ਇੰਨਾ ਰੇਟਾਂ ਦਾ ਵਿਰੋਧ ਕੀਤਾ ਤੇ ਪੁਰਾਣੇ ਰੇਟਾਂ ਨੂੰ ਲਾਗੂ ਕਰਵਾਉਣ ਲਈ ਟੋਲ ਪਲਾਜੇ ਨੂੰ ਲੋਕਾਂ ਲਈ ਪਰਚੀ ਮੁਕਤ ਕਰ ਦਿੱਤਾ ਪਰ ਹੁਣ ਪੰਜਾਬ ਹਰਿਆਣਾ ਹਾਈਕੋਰਟ ਨੇ ਇਸ ਨੂੰ ਫਿਰ ਤੋਂ ਚਾਲੂ ਕਰਵਾ ਦਿੱਤਾ ਹੈ ਅਤੇ ਹੁਣ ਕਿਸਾਨ ਸੰਘਰਸ਼ੀਆ ਤੇ ਪ੍ਰਸ਼ਾਸਨ ਵਿਚਾਲੇ ਲੰਮੀ ਮੀਟਿੰਗ ਤੋਂ ਉਪਰੰਤ ਐਨ ਐਚ ਏ ਅਧਿਕਾਰੀਆਂ ਤੇ ਪ੍ਰਸ਼ਾਸਨ ਨੇ ਕਿਸਾਨਾਂ ਦੀਆਂ ਕਈ ਮੰਗਾਂ ਮੰਨ ਲਈਆਂ ਹਨ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਭਾਰਤੀਆਂ ਕਿਸਾਨ ਮਜ਼ਦੂਰ ਯੂਨੀਅਨ ਦੇ ਕੇਂਦਰੀ ਕੋਰ ਕਮੇਟੀ ਮੈਂਬਰ ਸੰਤ ਬਾਬਾ ਸੁਖਵਿੰਦਰ ਸਿੰਘ ਜੀ ਅੱਲੋਵਾਲ ਨਾਲ ਟੈਲੀਫੋਨ ਤੇ ਜਾਣਕਾਰੀ ਪ੍ਰਾਪਤ ਕਰਨ ਤੋਂ ਉਪਰੰਤ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ ਉਹਨਾਂ ( ਬਾਬਾ ਸੁਖਵਿੰਦਰ ) ਨੇ ਸਪਸ਼ਟ ਕੀਤਾ ਕਿ ਅੱਗੇ ਤੋਂ ਕਿਸੇ ਵੀ ਕਿਸਾਨ ਮੋਰਚੇ ਨਾਲ ਸਬੰਧਤ ਉਸ ਗੱਡੀ ਜਿਸ ਤੇ ਕਿਸਾਨੀ ਝੰਡਾ ਲੱਗਿਆ ਹੋਵੇ ਤੇ ਸਵਾਰਕ ਕਿਸਾਨਾਂ ਦੇ ਕਿਸਾਨੀ ਬੈਜ ਸਟਿੱਕਰ ਲੱਗੇ ਹੋਏ ਹੋਣ ਨੂੰ ਬਿਲਕੁਲ ਤੰਗ ਪ੍ਰੇਸਾਨ ਨਹੀਂ ਕੀਤਾ ਜਾਵੇਗਾ,ਕੋਰ ਕਮੇਟੀ ਮੈਂਬਰ ਬਾਬਾ ਸੁੱਖਵਿੰਦਰ ਸਿੰਘ ਜੀ ਆਲੋਵਾਲ ਨੇ ਵਧਾਏ ਰੇਟਾਂ ਬਾਰੇ ਸਪੱਸ਼ਟੀ ਕਰਨ ਦਿੰਦਿਆਂ ਉਨ੍ਹਾਂ ਕਿਹਾ ਅਸੀਂ ਵਧੇ ਰੇਟਾਂ ਤੇ ਕੇਂਦਰੀ ਟੈਕਸਾਂ ਨੇ ਬੋਝ ਪਾਇਆ ਅਸੀਂ ਆਪਣੇ ਪਹਿਲੇ ਰੇਟ ਮੁਤਾਬਕ ਹੀ ਵਸੂਲ ਰਹੇ ਹਾਂ ਇਸ ਤਰ੍ਹਾਂ ਕਰਕੇ 18 ਅਗਸਤ ਤੋਂ ਲੱਗਣ ਵਾਲਾ ਮੋਰਚਾ ਫਿਲਹਾਲ ਪ੍ਰਸ਼ਾਸਨ ਵੱਲੋਂ ਭਰੋਸਾ ਦੇਣ ਕਾਰਨ ਮੁਲਤਵੀ ਕਰ ਦਿੱਤਾ ਗਿਆ ਮੀਟਿੰਗ ਵਿੱਚ ਕਈ ਹੋਰ ਮਸਲਿਆਂ ਤੇ ਵਿਚਾਰਾਂ ਕੀਤੀਆਂ ਗਈਆਂ ਬਾਬਾ ਸੁਖਵਿੰਦਰ ਸਿੰਘ ਕੋਰ ਕਮੇਟੀ ਮੈਂਬਰ ਨੇ ਦੱਸਿਆ ਮੀਟਿੰਗ ਵਿੱਚ ਭਾਰਤੀਆਂ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਸੂਬਾ ਪ੍ਰਧਾਨ ਸੂਬਾ ਸਕੱਤਰ ਤੇ ਕੇਂਦਰ ਉੱਚ ਅਧਿਕਾਰੀਆਂ ਤੋਂ ਸੂਬਾ ਅਧਿਕਾਰੀ ਜ਼ਿਲ੍ਹਾ ਪ੍ਰਧਾਨਾਂ ਤੋਂ ਇਲਾਵਾ ਕਈਆਂ ਨੇ ਭਾਗ ਲਿਆ ਬਾਬਾ ਸੁਖਵਿੰਦਰ ਸਿੰਘ ਜੀ ਆਲੋਵਾਲ ਨੇ ਕਿਹਾ ਪ੍ਰਸ਼ਾਸਨ ਵੱਲੋਂ ਦਿੱਤੇ ਭਰੋਸੇ ਨੂੰ ਲੈ ਕੇ 18 ਅਗਸਤ ਵਾਲਾ ਸਮਾਗਮ ਮੁਲਤਵੀ ਕੀਤਾ ਜਾਂਦਾ ਹੈ ਅਤੇ ਇਸ ਤੋਂ ਬਾਅਦ ਕੋਈ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ