ਪਟਿਆਲਾ, ਗੁਰਦਾਸਪੁਰ, 21 ਦਸੰਬਰ (ਸਰਬਜੀਤ ਸਿੰਘ)– CRA295/19 ਅਧੀਨ 3500 ਸਹਾਇਕ ਲਾਈਨਮੈਨ ਦੀ ਰੇਗੂਲਰ ਭਰਤੀ ਹੋਈ।ਜਿਸ ਵਿਚ ਓਵਰਏਜ ਹੋ ਰਹੇ ਉਮੀਦਵਾਰਾਂ ਨੂੰ ਇਸ ਭਰਤੀ ਵਿਚ ਲੈਣ ਲਈ “one time settlement”ਸਕੀਮ ਅਧੀਨ ਤਜਰਬਾ ਸਰਟੀਫਿਕੇਟ ਦਾ ਲਾਭ ਦਿੱਤਾ। ਇਹ ਤਜਰਬਾ ਸਰਟੀਫਿਕੇਟ ਲਾਜਮੀ ਨਹੀ ਸੀ। ਹਰੇਕ ਉਮੀਦਵਾਰ ਨੂੰ ਤਜਰਬੇ ਦੇ 10 ਅੰਕ ਦਾ ਲਾਭ ਦਿੱਤਾ ਗਿਆ। ਵੱਧ ਤੋਂ ਵੱਧ 5 ਸਾਲ ਤਕ ਦਾ ਤਜਰਬਾ(180 ਦਿਨਾਂ ਦਾ ਇਕ ਅੰਕ) ਲਗਾ ਸਕਦਾ ਸੀ। ਇਸ ਭਰਤੀ ਵਿੱਚ ਕੁੱਲ 2806 ਉਮੀਦਵਾਰ ਨੇ ਜੁਆਇਨ ਅਤੇ 1900 ਉਮੀਦਵਾਰਾਂ ਨੇ ਤਜਰਬਾ ਸਰਟੀਫਿਕੇਟ ਦਾ ਲਾਭ ਲਿਆ। 2020 ਵਿੱਚ ਜਿਨ੍ਹਾਂ ਉਮੀਦਵਾਰਾਂ ਦਾ ਇਸ ਭਰਤੀ ਵਿੱਚ ਨੰਬਰ ਨਹੀ ਆਇਆ ਉਨ੍ਹਾਂ ਵਲੋਂ ਮਾਨਯੋਗ ਹਾਈਕੋਰਟ ਵਿਚ ਤਜਰਬਾ ਸਰਟੀਫਿਕੇਟਾਂ ਦੀ ਜਾਂਚ ਲਈ ਰਿੱਟ ਪਟੀਸ਼ਨ ਦਾਇਰ ਕੀਤੀ ਗਈ। ਮਾਨਯੋਗ ਹਾਈਕੋਰਟ ਵਲੋਂ ਕ੍ਰਾਇਮ ਬ੍ਰਾਂਚ ਨੂੰ ਇਨਕੁਆਰੀ ਸੋਪ ਦਿੱਤੀ ਗਈ। 1200 ਸਹਾਇਕ ਲਾਈਨਮੈਨ ਤੇ ਜਾਅਲੀ ਤਜਰਬਾ ਸਰਟੀਫਿਕੇਟ ਦਾ ਦੋਸ਼ ਲਗਾਕੇ ਉਨ੍ਹਾਂ ਤੇ ਪਰਚੇ ਪਾਏ ਗਏ। ਇਸ ਭਰਤੀ ਵਿਚ 965 ਸਹਾਇਕ ਲਾਈਨਮੈਨ ਜਿਨ੍ਹਾਂ ਨੇ ਤਜਰਬਾ ਸਰਟੀਫਿਕੇਟ ਦਾ ਲਾਭ ਨਹੀਂ ਲਿਆ ਅਤੇ ਨਿਰੋਲ ਅਪ੍ਰੈਟਿਸਸਿਪ ਲਾਈਨਮੈਨ ਟ੍ਰੇਡ ਵਿੱਚੋਂ ਲਏ ਅੰਕਾਂ ਦੀ ਮੈਰਿਟ ਦੇ ਆਧਾਰ ਤੇ ਭਰਤੀ ਹੋਏ। ਜਿਨ੍ਹਾਂ ਦੀ ਮਾਨਯੋਗ ਹਾਈਕੋਰਟ ਵਿਚ ਕੋਈ ਵੀ ਕੇਸ ਕਾਰਵਾਈ ਨਹੀ ਚਲ ਰਹੀ। ਮੁਲਾਜਮਾਂ ਦਾ 3 ਸਾਲਾਂ ਪਰਖਕਾਲ ਪੂਰੇ ਹੋਏ ਨੂੰ 9 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਪਾਵਰਕਾਮ ਦੀ ਮੈਨੇਜਮੈਂਟ ਰੇਗੂਲਰ ਸਕੇਲ ਅਨੁਸਾਰ ਤਨਖਾਹਾਂ ਦੇਣ ਤੋਂ ਟਾਲ ਮਟੋਲ ਦੀ ਨੀਤੀ ਅਪਣਾ ਰਹੀ ਹੈ। ਜਿਕਰਯੋਗ ਹੈ ਕਿ ਮੁਲਜ਼ਮਾਂ ਨੂੰ ਤਨਖਾਹਾਂ ਦੇ ਨਾਂ ‘ਤੇ ਡੀ.ਸੀ. ਰੇਟ ਅਨੁਸਾਰ 10’000 (ਦਸ ਹਜਾਰ) ਰੁਪਏ ਦਿੱਤਾ ਜਾ ਰਿਹਾ ਹੈ। ਇੰਨਾ ਨਿਗੁਣੀਆ ਤਨਖਾਹਾਂ ਨਾਲ ਘਰਾਂ ਦਾ ਗੁਜਾਰਾ ਬੜੀ ਮੁਸ਼ਕਿਲ ਨਾਲ ਹੁੰਦਾ ਹੈ। ਸਹਾਇਕ ਲਾਈਨਮੈਨ 25-50 ਕਿਲੋਮੀਟਰ ਦੂਰ ਜਾਕੇ ਦਿਨ-ਰਾਤ ਡਿਊਟੀਆਂ ਕਰਦੇ ਹਨ, ਅੱਧੀ ਤੋਂ ਵੱਧ ਤਨਖਾਹ ਕਿਰਾਇਆ ਜਾਂ ਪੈਟਰੋਲ ਵਿੱਚ ਖਰਚ ਹੋ ਜਾਂਦੀ ਹੈ। ਲੋਕਾਂ ਦੇ ਘਰਾਂ ਨੂੰ ਰੋਸ਼ਨ ਕਰਨ ਵਾਲਿਆਂ ਦੇ ਆਪਣੇ ਘਰਾਂ ਵਿਚ ਹਨੇਰਾ ਪੈ ਗਿਆ ਹੈ। ਆਰਥਿਕ ਅਤੇ ਮਾਨਸਿਕ ਤੌਰ ਤੇ ਪ੍ਰੇਸ਼ਾਨ ਬਹੁਤ ਸਾਰੇ ਸਹਾਇਕ ਲਾਈਨਮੈਨ ਕਰੰਟ ਹਾਦਸਿਆਂ ਵਿਚ ਆਪਣੀਆ ਜਾਨਾਂ ਚੁੱਕੇ ਹਨ। ਬਿਨਾਂ ਤਜਰਬਾ ਸਹਾਇਕ ਲਾਈਨਮੈਨਾਂ ਦੀਆਂ ਰੇਗੂਲਰ ਤਨਖਾਹਾਂ ਜਾਰੀ ਕਰਵਾਉਣ ਨੂੰ ਲੈ ਕੇ ਚਲ ਰਹੇ ਮਰਨ ਵਰਤ ਅੱਜ ਤੀਸਰੇ ਦਿਨ ਵਿੱਚ ਪ੍ਰਵੇਸ਼ ਕਰ ਗਿਆ ਹੈ। ਮੈਨੇਜਮੈਂਟ ਨੇ ਮੁਲਾਜਮਾਂ ਦੀਆ ਇਸ ਜਾਇਜ਼ ਹੱਕੀ ਮੰਗਾਂ ਨੂੰ ਲੈ ਕੇ ਕੋਈ ਵੀ ਸਪੱਸ਼ਟੀਕਰਨ ਨਹੀਂ ਦਿੱਤਾ । ਮੈਨੇਜਮੈਂਟ ਦੇ ਇਸ ਅੜੀਅਲ ਵਿਵਹਾਰ ਸਦਕਾ ਮੁਲਾਜ਼ਮਾਂ ਵਿਚ ਬਹੁਤ ਰੋਸ ਹੈ। ਸਾਥੀ ਵਿਕਰਮਜੀਤ ਅਬੋਹਰ ਜੋ ਕਿ ਮਰਨ ਵਰਤ ਤੇ ਬੈਠੇ ਹਨ। ਭੁੱਖਮਰੀ ਅਤੇ ਸਰਦੀ ਦਾ ਮੌਸਮ ਹੋਣ ਕਾਰਨ ਉਨ੍ਹਾਂ ਦੀ ਸਿਹਤ ਵਿਗੜ ਜਾਣ ਦਾ ਖਦਸ਼ਾ ਬਣਿਆ ਹੋਇਆ ਹੈ। । ਮੈਨੇਜਮੈਂਟ ਅਤੇ ਪ੍ਰਸਾਸਨ ਦੇ ਅਧਿਕਾਰੀ ਆਪਣੀ ਜੁੰਮੇਵਾਰੀਆਂ ਤੋਂ ਭੱਜਦੇ ਨਜ਼ਰ ਆ ਰਹੇ। ਦੱਸਿਆ ਜਾਂਦਾ ਹੈ ਕਿ ਅਜੇ ਤਕ ਪ੍ਰਸਾਸਨ ਵੱਲੋਂ ਮੈਡੀਕਲ ਜਾਂਚ ਲਈ ਕੋਈ ਵੀ ਟੀਮ ਨਹੀਂ ਭੇਜੀ ਗਈ।
ਬਿਨਾਂ ਤਜਰਬਾ ਸੰਘਰਸ ਕਮੇਟੀ ਦੇ ਕਨਵੀਨਰ ਰਾਜ ਕੰਬੋਜ ਨੇ ਕਿਹਾ ਕਿ ਜਦੋ ਤਕ ਮੈਨੇਜਮੈਟ ਸਾਡੇ 9 ਮਹੀਨਿਆਂ ਦੀ ਰੇਗੂਲਰ ਤਨਖਾਹ ਜਾਰੀ ਨਹੀ ਕਰਦੀ, ਤਦ ਤਕ ਸਾਡਾ ਮਰਨ ਵਰਤ ਇੱਦਾ ਹੀ ਜਾਰੀ ਰਹੇਗਾ। ਉਨ੍ਹਾਂ ਨਿਖੇਧੀ ਕਰਦਿਆਂ ਕਿਹਾ ਕਿ ਮੈਨੇਜਮੈਂਟ ਜਾਣ- ਬੁੱਝ ਕਿ ਤਨਖਾਹਾਂ ਦਾ ਮੁੱਦਾ ਮਾਨਯੋਗ ਹਾਈਕੋਰਟ ਨਾਲ ਜੋੜਨਾ ਚਾਹੁੰਦੀ ਹੈ। ਮੁਲਾਜ਼ਮ ਮਹਿਕਮੇ ਵਿਚ ਦਿਨ-ਰਾਤ ਇਮਾਨਦਾਰੀ ਨਾਲ ਡਿਊਟੀਆਂ ਕਰਦੇ ਹਨ ਤਾਂ ਤਨਖਾਹਾਂ ਵੀ ਮੈਨੇਜਮੈਂਟ ਤੋ ਲੈ ਕੇ ਜਾਵਾਂਗੇ ਅਤੇ ਸਾਡੇ ਇਸ ਮੁੱਦੇ ਦਾ ਮਾਨਯੋਗ ਹਾਈਕੋਰਟ ਨਾਲ ਕੋਈ ਸਬੰਧ ਨਹੀਂ।ਇਸ ਸੰਘਰਸ ਵਿਚ ਇੰਪਲਾਇਜ਼ ਫੈਡਰੇਸ਼ਨ ਡਵੀਜ਼ਨ ਫਿਰੋਜ਼ਪੁਰ, ਇੰਪਲਾਇਜ਼ ਫੈਡਰੇਸ਼ਨ ਐਕਟ ਖਨੌਰੀ, ਇੰਪਲਾਇਜ਼ ਫੈਡਰੇਸ਼ਨ ਨਾਭਾ ਭਰਾਤਰੀ ਜੱਥੇਬੰਦੀਆਂ ਅਤੇ ਡੈਮੋਕਰੇਟਿਕ ਟੀਚਰ ਯੂਨੀਅਨ ਦੇ ਸੂਬਾ ਪ੍ਰਧਾਨ ਦੇ ਨਾਲ ਵੱਲੋਂ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ ਗਈ ਉਨ੍ਹਾਂ ਕਿਹਾ ਮੁਲਾਜ਼ਮਾਂ ਦੀਆਂ ਤਨਖਾਹਾਂ ਦੇ ਮੁੱਦੇ ਹੱਲ ਕਰਵਾਉਣ ਲਈ ਪੂਰਨ ਸਹਿਯੋਗ ਦਿੱਤਾ ਜਾਵੇਗਾ। ਕਮੇਟੀ ਨੇ ਚਿਤਾਵਨੀ ਦਿੱਤੀ ਜੇਕਰ ਮੈਨੇਜਮੈਂਟ ਆਪਣੇ ਅੜੀਅਲ ਵਿਵਹਾਰ ਤੇ ਰਹੀ ਤਾਂ ਇਹ ਸੰਘਰਸ ਹੋਰ ਵੀ ਤਿੱਖਾ ਰੂਪ ਲੈ ਸਕਦਾ ਹੈ। ਜੇਕਰ ਮਰਨ ਵਰਤ ਦੌਰਾਨ ਕੋਈ ਵੀ ਅਣਹੋਣੀ ਹੁੰਦੀ ਹੈ ਤਾਂ ਉਸ ਦੀ ਪੂਰੀ ਜੁੰਮੇਵਾਰੀ ਮੈਨੇਜਮੈਂਟ ਅਤੇ ਪ੍ਰਸਾਸਨ ਦੀ ਹੋਵੇਗੀ।