ਗੁਰਦਾਸਪੁਰ, 12 ਨਵੰਬਰ (ਸਰਬਜੀਤ ਸਿੰਘ)– ਮੰਡੀਆਂ ਪੈ ਝੋਨੇ ਦੀ ਲਿਫਟਿੰਗ ਤੇ ਖਰੀਦਦਾਰੀ ਨੂੰ ਲੈਕੇ ਪੰਜਾਬ ਦੇ ਕਿਸਾਨ ਮੰਡੀਆਂ’ਚ ਸੌ ਕੇ ਰਾਤਾਂ ਗੁਜ਼ਾਰਨ ਲਈ ਮਜਬੂਰ ਹਨ, ਪਹਿਲਾਂ ਹੀ ਕਈ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਕਿਸਾਨਾਂ ਤੇ ਹੁਣ ਪਿੰਡ ਰਾਏ ਕਲਾ ਬਠਿੰਡਾ’ਚ ਕਿਸਾਨਾਂ ਅਤੇ ਪੁਲਸ ਦੇ ਆਪਸ’ਚ ਭਿੜ ਜਾਣ ਨਾਲ ਕਿਸਾਨਾਂ ਨੂੰ ਵੀ ਸੱਟਾਂ ਲੱਗੀਆਂ ਅਤੇ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋਈ,ਇਹ ਘਟਨਾ ਬਹੁਤ ਹੀ ਨਿੰਦਣਯੋਗ ਜੋ ਹੋ ਗਈ, ਨਹੀਂ ਹੋਣੀ ਚਾਹੀਦੀ ਸੀ ਪਰ ਪੁਲਸ ਵੱਲੋਂ ਇਸ ਘਟਨਾ ਬਦਲੇ ਕਈ ਨਿਰਦੋਸ਼ ਕਿਸਾਨਾਂ ਤੇ ਪਰਚੇ ਦਰਜ਼ ਕਰਨੇਂ ਨਿੰਦਣਯੋਗ ਵਰਤਾਰਾ ਹੈ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਇਸ ਘਟਨਾ ਦੀ ਨਿੰਦਾ ਕਰਦੀ ਹੋਈ ਇਸ ਦੀ ਜਾਂਚ ਕਰਵਾਉਣ ਦੀ ਮੰਗ ਕਰਦੀ ਉਥੇ ਸਰਕਾਰਾਂ ਨੂੰ ਅਪੀਲ ਕਰਦੀ ਹੈ ਕਿ ਕਿਸਾਨਾਂ ਤੇ ਸਖ਼ਤੀ ਕਰਨ ਦੀ ਬਜਾਏ ਕਿਸਾਨੀ ਮੁੱਦਿਆਂ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇ ਦੇ ਨਾਲ ਨਿਰਦੋਸ਼ ਕਿਸਾਨਾਂ ਤੇ ਝੂਠੇ ਕੇਸ ਦਰਜ਼ ਨਾ ਕੀਤੇ ਜਾਣ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਪਿੰਡ ਰਾਏ ਕਲਾ ਬਠਿੰਡਾ’ਚ ਕਿਸਾਨਾਂ ਤੇ ਝੂਠੇ ਕੇਸ ਦਰਜ਼ ਦੀ ਨਿੰਦਾ ਅਤੇ ਸਰਕਾਰ ਤੋਂ ਕਿਸਾਨਾਂ ਦੀਆਂ ਮੰਗਾਂ ਦਾ ਹੱਲ ਜਲਦੀ ਤੋਂ ਜਲਦੀ ਕਰਨ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਦੱਸਿਆ ਬੀਤੇ ਦਿਨੀਂ ਸਥਾਨਕ ਮੰਡੀ’ਚ ਝੋਨੇ ਦੀ ਖਰੀਦ ਦਾਰੀ ਨੂੰ ਲੈਕੇ ਕਿਸਾਨਾ ਅਤੇ ਪੁਲਿਸ ਵਿਚਕਾਰ ਝੜਪ ਹੋਈ ਅਤੇ ਦੋਵਾਂ ਧਿਰਾਂ ਦੇ ਬੰਦੇ ਪੁਲਸ ਤੇ ਕਿਸਾਨ ਵੀ ਜਖਮੇ ਹੋਏ ਤੇ ਕੁਝ ਹਸਪਤਾਲ ਵਿੱਚ ਦਾਖ਼ਲ ਹਨ,ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਇਸ ਘਟਨਾ ਦੀ ਨਿੰਦਾ ਕਰਦੀ ਹੈ ਉਥੇ ਇਸ ਸਾਰੇ ਮਾਮਲੇ ਦੀ ਜਾਂਚ ਕਰਵਾਉਣ ਦੇ ਨਾਲ-ਨਾਲ ਨਿਰਦੋਸ਼ ਕਿਸਾਨਾਂ ਤੇ ਪਰਚੇ ਪਾਉਣੇ ਬੰਦ ਕਰਕੇ ਕਿਸਾਨਾਂ ਦੇ ਮੁੱਦੇ ਹੱਲ ਕਰਨ ਦੀ ਮੰਗ ਕਰਦੀ ਹੈ