ਸਾਡੀ ਰੋਜੀ ਰੋਟੀ ਖੋਹਣ ਦੀ ਕੀਤੀ ਜਾ ਰਹੀ ਕੋਸ਼ਿਸ਼
ਗੁਰਦਾਸਪੁਰ, 20 ਅਗਸਤ (ਸਰਬਜੀਤ ਸਿੰਘ)–ਅੱਜ ਮਿਆਣੀ ਝਮੇਲਾ ਬਲਾਕ ਦੀਨਾਨਗਰ ਦੇ ਮੱਛੀ ਪਾਲਕਾ ਨੇ ਪੰਜਾਬ ਕਿਸਾਨ ਯੂਨੀਅਨ ਦੀ ਅਗਵਾਈ ਵਿੱਚ ਮੀਟਿੰਗ ਕਰਕੇ ਡੀ ਡੀ ਪੀ ਓ ਗੁਰਦਾਸਪੁਰ ਉਪਰ ਮਛੀ ਪਾਲਕਾਂ ਦਾ ਉਜਾੜਾ ਕਰਨ ਦਾ ਇਰਾਦਾ ਰੱਖਣ ਦੇ ਗੰਭੀਰ ਦੋਸ਼ ਲਾਏ ਹਨ।
ਮੀਟਿੰਗ ਵਿੱਚ ਸ਼ਾਮਲ ਯੂਨੀਅਨ ਦੇ ਆਗੂ ਬਲਬੀਰ ਸਿੰਘ ਉਚਾਧਕਾਲਾ, ਸਰਤਾਜ ਸਿਘ ਅਤੇ ਮਨਪ੍ਰੀਤ ਸਿੰਘ ਭਾਗੋਕਾਵਾਂ ਨੇ ਪ੍ਰੈਸ ਸਾਹਮਣੇ ਬੋਲਦਿਆਂ ਡੀ ਡੀ ਪੀ ਓ ਗੁਰਦਾਸਪੁਰ ਦੇ ਗੈਰ ਕਨੂੰਨੀ ਵਿਵਹਾਰ ਦੀ ਨਿਖੇਦੀ ਕਰਦਿਆਂ ਕਿਹਾ ਕਿ ਸਬੰਧਤ ਮਹਿਕਮੇ ਦੇ ਮੰਤਰੀ ਨੇ ਡੀ ਡੀ ਪੀ ਓ ਗੁਰਦਾਸਪੁਰ ਨੂੰ ਕਈ ਦਫ਼ਾ ਜ਼ਬਾਨੀ ਹੁਕਮ ਕੀਤੇ ਹਨ ਕਿ ਪੰਜਾਬ ਸਰਕਾਰ ਦੀ ਅਬਾਦਕਾਰਾਂ ਨੂੰ ਨਾ ਉਜਾੜਨ ਦੀ ਨੀਤੀ ਤਹਿਤ ਮਛੀ ਪਾਲਕਾਂ ਦੇ ਪੱਟੇ ਕਰ ਦਿਤੇ ਜਾਣ ਪਰ ਡੀ ਪੀ ਓ ਮੰਤਰੀ ਦੇ ਹੁਕਮਾਂ ਨੂੰ ਵੀ ਮੰਨਣ ਤੋਂ ਇਨਕਾਰੀ ਹੈ। ਆਗੂਆਂ ਕਿਹਾ ਕਿ ਡੀ ਡੀ ਪੀ ਓ ਖੁਲੀ ਬੋਲੀ ਕਰਾਉਣ ਲਈ ਬਜਿੱਦ ਹੈ ਜੋ ਗੈਰ ਕਾਨੂੰਨੀ ਹੈ ਕਿਉਂਕਿ ਮਛੀ ਪਾਲਕ ਬੀਤੇ ਤਿੰਨ ਦਹਾਕਿਆਂ ਤੋਂ ਕਨੂੰਨ ਅਨੁਸਾਰ ਮਛੀ ਦਾ ਧੰਦਾ ਕਰ ਰਹੇ ਹਨ ਅਤੇ ਉਨ੍ਹਾਂ ਦੀ ਕਰੀਬ ਪ੍ਰਤੀ ਏਕੜ ਤਿੰਨ ਲੱਖ ਰੁਪਏ ਦੀ ਮੱਛੀ ਅਤੇ ਹੋਰ ਲਾਗਤ ਖਰਚਾ ਹੈ । ਆਗੂਆਂ ਕਿਹਾ ਕਿ ਡੀਡੀਪੀਓ ਨੇ ਮਛੀ ਪਾਲਕਾਂ ਦੇ ਪੰਚਾਇਤ ਦੁਆਰਾ ਕੀਤੇ,1924/28 ਤਕ ਚਲੱਣ ਯੋਗ ਪਟਿਆ ਨੂੰ ਮੱਛੀ ਪਾਲਕਾਂ ਦਾ ਪੱਖ ਸੁਣਨ ਤੋਂ ਬਿਨਾਂ ਹੀ ਰੱਦ ਕਰਕੇ ਦਰਜਨਾ ਪ੍ਰੀਵਾਰਾਂ ਨੂੰ ਪ੍ਰੇਸ਼ਾਨੀ ਵਿਚ ਪਾ ਰੱਖਿਆ ਹੈ । ਆਗੂਆਂ ਡੀ ਡੀ ਪੀ ਓ ਨੂੰ ਇਥੋਂ ਤਬਦੀਲ ਕਰਾਉਣ ਲਈ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਸਘੰਰਸ਼ ਕਰਨ ਦਾ ਫ਼ੈਸਲਾ ਲਿਆ ਹੈ। ਇਸ ਸਮੇਂ ਨਰਿੰਦਰ ਸਿੰਘ, ਰਜਿੰਦਰਪਾਲ ਸਿੰਘ ਆਲੇਚੱਕ, ਸੁਖਜਿੰਦਰ ਸਿੰਘ ਸ਼ਮਸ਼ੇਰ ਪੁਰ, ਹਰਦੀਪ ਸਿੰਘ ਆਦਿ ਹਾਜ਼ਰ ਸਨ