ਮਾਈ ਭਾਗੋ ਆਰਮਡ ਫੋਰਸ ਪਰੋਪਆਰੇਟਰੀ ਸੰਸਥਾ ਮੁਹਾਲੀ ਵਿਖੇ ਦਾਖ਼ਲਾ ਸ਼ੁਰੂ

ਗੁਰਦਾਸਪੁਰ

18 ਅਪ੍ਰੈਲ 2024 ਤੱਕ ਕੀਤਾ ਜਾ ਸਕਦਾ ਹੈ ਆਨ-ਲਾਈਨ ਅਪਲਾਈ

ਗੁਰਦਾਸਪੁਰ, 29 ਮਾਰਚ (ਸਰਬਜੀਤ ਸਿੰਘ)– ਸੁਰੱਖਿਆ ਬਲਾਂ ਵਿਚ ਅਫ਼ਸਰ ਬਣਨ ਦੀਆਂ ਚਾਹਵਾਨ ਲੜਕੀਆਂ ਮਾਈ ਭਾਗੋ ਆਰਮਡ ਫੋਰਸ ਪਰੋਪਆਰੇਟਰੀ ਸੰਸਥਾ ਮੁਹਾਲੀ ਵਿਖੇ ਦਾਖ਼ਲਾ ਲੈ ਸਕਦੀਆਂ ਹਨ। ਇਸ ਸੰਸਥਾ ਵਿੱਚ ਦਾਖ਼ਲਾ ਲੈਣ ਲਈ ਲੜਕੀਆਂ ਜੋ ਕਿ 12ਵੀਂ ਕਿਸੇ ਵੀ ਖੇਤਰ ਵਿੱਚ ਕਰ ਰਹੀਆਂ ਹਨ ਜਾਂ 12ਵੀਂ ਪਾਸ ਕਰ ਲਈ ਹੈ,  ਉਹ ਮਿਤੀ 15 ਫਰਵਰੀ 2024 ਤੋਂ 18 ਅਪ੍ਰੈਲ 2024 ਤੱਕ ਆਨਲਾਈਨ ਫਾਰਮ ਅਪਲਾਈ ਕਰ ਸਕਦੀਆਂ ਹਨ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਹੋਏ ਜ਼ਿਲ੍ਹਾ ਰੋਜ਼ਗਾਰ ਜਨਰੇਸ਼ਨ ਤੇ ਟਰੇਨਿੰਗ ਅਫ਼ਸਰ ਪਰਸ਼ੋਤਮ ਸਿੰਘ ਨੇ ਦੱਸਿਆ ਕਿ ਜਿਹੜੀਆਂ ਲੜਕੀਆਂ ਦੀ ਉਮਰ 16 ਸਾਲ ਤੋਂ 20 ਸਾਲ ਤੱਕ ਹੈ ਅਤੇ ਲੰਬਾਈ 153-173 ਸੈਂਟੀਮੀਟਰ, ਭਾਰ 42-53 ਕਿੱਲੋ ਹੈ, ਉਹ ਇਸ ਸੰਸਥਾ ਲਈ ਮਾਈ ਭਾਗੋ ਆਰਮਡ ਫੋਰਸ ਪਰੋਪਆਰੇਟਰੀ ਦੀ ਵੈੱਬਸਾਈਟ www.mbafpigirls.in ‘ਤੇ ਅਪਲਾਈ ਕਰ ਸਕਦੀਆਂ ਹਨ। ਇਸ ਭਰਤੀ ਲਈ ਅਪਲਾਈ ਕਰਨ ਤੋਂ ਬਾਅਦ ਪ੍ਰਾਰਥੀਆਂ ਦੀ ਚੋਣ ਲਈ ਲਿਖਤੀ ਪ੍ਰੀਖਿਆ ਮਿਤੀ 28 ਅਪ੍ਰੈਲ 2024 ਨੂੰ ਲਈ ਜਾਵੇਗੀ ਅਤੇ ਲਿਖਤੀ ਪ੍ਰੀਖਿਆ ਪਾਸ ਕਰਨ ਵਾਲੀਆਂ ਪ੍ਰਾਰਥਣਾਂ ਦਾ ਫਿਜ਼ੀਕਲ ਯੋਗਤਾ ਟੈੱਸਟ ਲਿਆ ਜਾਵੇਗਾ।

ਉਨ੍ਹਾਂ ਅੱਗੇ ਦੱਸਿਆ ਕਿ ਟੈੱਸਟ ਪਾਸ ਕਰਨ ਵਾਲੇ ਪ੍ਰਾਰਥਣਾਂ ਦੇ ਰਹਿਣ, ਖਾਣਾ ਅਤੇ ਵਰਦੀ ਪੰਜਾਬ ਸਰਕਾਰ ਵੱਲੋਂ ਮੁਫ਼ਤ ਦਿੱਤੀ ਜਾਵੇਗੀ। ਇਸ ਲਈ ਚਾਹਵਾਨ ਪ੍ਰਾਰਥਣਾਂ ਵੈੱਬਸਾਈਟ ਤੇ ਇਸ ਭਰਤੀ ਲਈ ਵੱਧ ਤੋਂ ਵੱਧ ਰਜਿਸਟਰ ਕਰਨ। ਜੋ ਪ੍ਰਾਰਥਣਾਂ ਇਹ ਟਰੇਨਿੰਗ ਕਰਨ ਦੇ ਚਾਹਵਾਨ ਹਨ, ਉਹ ਮਾਈ ਭਾਗੋ ਆਰਮਡ ਫੋਰਸ ਪਰੇਪਆਰੇਟਰੀ ਦੀ ਵੈੱਬਸਾਈਟ  www.mbafpigirls.in ‘ਤੇ ਡਿਟੇਲਜ਼ ਨੋਟੀਫ਼ਿਕੇਸ਼ਨ ਅਤੇ ਟੈਲੀਫ਼ੋਨ ਨੰਬਰ 01722233105 ਅਤੇ ਮੋਬਾਈਲ ਨੰਬਰ 9872597267 ‘ਤੇ ਸੰਪਰਕ ਕਰ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੋਜ਼ਗਾਰ ਜਨਰੇਸ਼ਨ ਤੇ ਟਰੇਨਿੰਗ ਦਫ਼ਤਰ ਕਮਰਾ ਨੰਬਰ 217 ਬਲਾਕ-ਬੀ, ਡੀ.ਏ.ਸੀ ਕੰਪਲੈਕਸ, ਗੁਰਦਾਸਪੁਰ ਵਿਖੇ ਕਿਸੇ ਵੀ ਕੰਮ ਵਾਲੇ ਦਿਨ ਸਵੇਰੇ 09.00 ਤੋਂ ਸ਼ਾਮ 05.00 ਵਜੇ ਤੱਕ ਸੰਪਰਕ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *