ਮਨਰੇਗਾ ਮਜਦੂਰਾ ਦਾ ਵਫਦ ਵਧੀਕ ਡਿਪਟੀ ਕਮਿਸ਼ਨਰ ਮਾਨਸਾ ਨੂੰ ਮਿਲਿਆ
ਮਾਨਸਾ, ਗੁਰਦਾਸਪੁਰ, 10 ਦਸੰਬਰ (ਸਰਬਜੀਤ ਸਿੰਘ)– ਮਨਰੇਗਾ ਮਜਦੂਰਾ ਦੇ ਵਫਦ ਨੇ ਵਧੀਕ ਡਿਪਟੀ ਕਮਿਸ਼ਨਰ ਮਾਨਸਾ ਨੂੰ ਮਿਲ ਕੇ ਕੰਮ ਪਿੰਡ ਮੀਰਪੁਰ , ਫੱਤਾ ਮਾਲੋਕਾ , ਝੰਡੂਕੇ , ਮਾਖੇਵਾਲਾ ਆਦਿ ਵਿੱਖੇ ਬਿਨਾਂ ਵਿਕਤਰੇ ਤੋ ਕੰਮ ਦੇਣ , ਕੰਮ ਦਾ ਪੂਰਾ ਮਿਹਨਤਾਨਾ ਦੇਣ ਤੇ ਜਾਅਲੀ ਮਸਟਰੋਲਾ ਦੀ ਜਾਚ ਕਰਕੇ ਦੋਸ਼ੀ ਅਧਿਕਾਰੀਆ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ।
ਇਸ ਮੌਕੇ ਤੇ ਮਜਦੂਰਾ ਨੂੰ ਸੰਬੋਧਨ ਕਰਦਿਆ ਸੀਪੀਆਈ ਤੇ ਆਲ ਇੰਡੀਆ ਟਰੇਡ ਯੂਨੀਅਨ ਕਾਗਰਸ ( ਏਟਕ ) ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋ ਪਹਿਲਾ ਸਟੇਜਾ ਤੇ ਬੋਲਦਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਕਸਰ ਹਰੇ ਪੈਨ ਦਿਖਾਇਆ ਕਰਦੇ ਸਨ ਤੇ ਲੋਕਾ ਨੂੰ ਅਪੀਲ ਕਰਦੇ ਸਨ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਬਣਾਉ ਤੇ ਉਹ ਹਰੇ ਪੈਨ ਨਾਲ ਲੋਕਾ ਦੀ ਕਿਸਮਤ ਬਣਾਉਣਗੇ , ਪਰ ਮਜਦੂਰਾ ਦੇ ਹੱਕ ਵਿੱਚ ਚੱਲਣ ਸਮੇ ਭਗਵੰਤ ਮਾਨ ਦੇ ਹਰੇ ਪੈਨ ਦੀ ਸਿਆਹੀ ਲੱਗਦਾ ਖਤਮ ਹੋ ਗਈ । ਐਡਵੋਕੇਟ ਉੱਡਤ ਨੇ ਕਿਹਾ ਕਿ ਮਨਰੇਗਾ ਸਕੀਮ ਨੂੰ ਖਤਮ ਕਰਨ ਵਿੱਚ ਆਪ ਸਰਕਾਰ ਰਿਵਾਇਤੀ ਪਾਰਟੀਆਂ ਦੀਆ ਸਰਕਾਰਾ ਤੋ ਵੀ ਅੱਗੇ ਨਿਕਲ ਚੁੱਕੀ ਹੈ ਤੇ ਆਪ ਪਾਰਟੀ ਦੇ ਵਰਕਰਾਂ ਤੇ ਲੀਡਰਾਂ ਨੇ ਮਨਰੇਗਾ ਸਕੀਮ ਨੂੰ ਕੰਮਾਓ ਪੁੱਤ ਬਣਾ ਰੱਖਿਆ ਹੈ ।
ਇਸ ਮੌਕੇ ਤੇ ਸੰਬੋਧਨ ਕਰਦਿਆ ਪੰਜਾਬ ਖੇਤ ਮਜਦੂਰ ਸਭਾ ਦੇ ਜਿਲ੍ਹਾ ਮੀਤ ਪ੍ਰਧਾਨ ਸਾਥੀ ਗੁਰਪਿਆਰ ਸਿੰਘ ਫੱਤਾ ਨੇ ਕਿਹਾ ਕਿ ਜੇਕਰ ਜਿਲ੍ਹਾ ਪ੍ਰਸ਼ਾਸਨ ਨੇ ਸਾਡੀਆ ਮੰਗਾਂ ਨਾ ਮੰਨੀਆ ਤਾ ਸੰਘਰਸ ਦਾ ਰਸਤਾ ਅਖਤਿਆਰ ਕੀਤਾ ਜਾਵੇਗਾ , ਜਿਸ ਦੀ ਜਿੰਮੇਵਾਰੀ ਜਿਲ੍ਹਾ ਪ੍ਰਾਸਾਸਨ ਦੀ ਹੋਵੇਗੀ । ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਸਾਥੀ ਮੱਘਰ ਸਿੰਘ ਮੀਰਪੁਰ , ਕਰਨੈਲ ਸਿੰਘ ਮਾਖਾ , ਵੀਰਪਾਲ ਕੌਰ ਮੀਰਪੁਰ ਨੇ ਵੀ ਵਿਚਾਰ ਸਾਂਝੇ ਕੀਤੇ ।