ਅੰਮ੍ਰਿਤਸਰ, ਗੁਰਦਾਸਪੁਰ, 3 ਨਵੰਬਰ ( ਸਰਬਜੀਤ ਸਿੰਘ)– ਅੰਮ੍ਰਿਤਸਰ ਵਿਚ ਦੀਵਾਲੀ ਤੇ ਬੰਦੀ ਛੋੜ ਦਿਵਸ ਦੇ ਪਾਵਨ ਤਿਉਹਾਰਾ ਦੇ ਸਾਰੇ ਧਾਰਮਿਕ ਤੇ ਸਿਆਸੀ ਸਮਾਗਮ ਭਾਵੇਂ ਸਮਾਪਤ ਹੋ ਗਏ ਹਨ, ਪਰ ਦਰਬਾਰ ਸਾਹਿਬ ‘ਚ ਅਜੇ ਵੀ ਸੰਗਤਾਂ ਦਾ ਭਾਰੀ ਭੀੜ ਵੇਖਣ ਨੂੰ ਮਿਲੀ ਤੇ ਲੱਖਾਂ ਸ਼ਰਧਾਲੂ, ਪਵਿੱਤਰ ਸਰੋਵਰ ਵਿੱਚ ਇਸਨਾਨ ਤੇ ਹਰਿਮੰਦਿਰ ਸਾਹਿਬ ਨਤਮਸਤਕ ਹੋ ਪੰਗਤ ਵਿੱਚ ਲੰਗਰ ਛੱਕ ਕੇ ਅਪਣਾ ਮਨੁੱਖੀ ਜੀਵਨ ਸਫ਼ਲ ਬਣਾਉਣ ਵਿਚ ਯਤਨਸ਼ੀਲ ਹਨ ਤੇ ਲੱਖਾਂ ਸ਼ਰਧਾਲੂਆ ਦੇ ਰਹਿਣ ਸਹਿਣ ਤੇ ਲੰਗਰ ਆਦਿ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ਼ ਨਾਲ਼ ਧਾਰਮਿਕ ਖੇਤਰ’ਚ ਸਰਗਰਮ ਸੰਸਥਾਵਾਂ ਦੇ ਸੰਤਾਂ ਵਲੋਂ ਜੰਗੀ ਪੱਧਰ ਤੇ ਕੀਤਾ ਗਿਆ ਤੇ ਅਜੇ ਵੀ ਜਾਰੀ ਹੈ, ਉਥੇ ਨਿਹੰਗ ਸਿੰਘ ਫ਼ੌਜਾਂ ਵੱਲੋਂ ਆਪਣੇ ਆਪਣੇ ਅਸਥਾਨਾਂ ਛਾਉਣੀਆਂ ਵਿਚ ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਬੰਦੀ ਛੋੜ ਦਿਵਸ ਨੂੰ ਸਮਰਪਿਤ ਅਖੰਡ ਪਾਠਾਂ ਦੇ ਭੋਗ ਪਾਏ ਜਾ ਰਹੇ ਹਨ ਤੇ ਮਹੱਲੇ ਵੀ ਲਗਾਤਾਰ ਕੱਢੇਂ ਜਾ ਰਹੇ ਹਨ, ਜਿਸ ਵਿਚ ਗੁਰੂ ਕੀਆਂ ਲਾਡਲੀਆਂ ਨਿਹੰਗ ਸਿੰਘ ਫ਼ੌਜਾਂ ਘੌੜਸਵਾਰੀ ਨੇਜ਼ਾ ਬਾਜ਼ੀ ਗਤਕਾਬਾਜ਼ੀ ਪੈਂਤੜੇ ਕੱਢਣੇ,ਦੋ ਦੋ ਤਿੰਨ ਤਿੰਨ ਘੌੜਿਆ ਤੇ ਇੱਕ ਸਵਾਰ ਨੇ ਦੌੜਾਂ ਲਗਾਉਣ, ਦੋ ਦੋ ਨੰਗੀਆਂ ਤਲਵਾਰਾਂ ਨਾਲ ਗਤਕਾ ਖੇਡਣ ਵਰਗੀਆਂ ਕਈ ਤਰ੍ਹਾਂ ਦੀਆਂ ਜੰਗ ਜੂੰ ਖੇਡਾਂ ਦਾ ਪ੍ਰਦਰਸ਼ਨ ਕਰਕੇ ਦੇਸ਼ਾਂ ਵਿਦੇਸ਼ਾਂ ਤੋਂ ਬੰਦੀ ਛੋੜ ਦਿਵਸ ਮੌਕੇ ਹਰਮੰਦਿਰ ਸਾਹਿਬ ਵਿਖੇ ਨਤਮਸਤਕ ਹੋਣ ਆਈਆਂ ਸ਼ਰਧਾਵਾਨ ਸੰਗਤਾਂ ਨੂੰ ਸਿੱਖੀ ਦੇ ਸੁਨਹਿਰੀ ਪੁਰਾਤਨ ਵਿਰਸੇ ਇਤਿਹਾਸ ਨਾਲ ਜੋੜਨ ਲਈ ਜੰਗੀ ਪੱਧਰ ਤੇ ਉਪਰਾਲੇ ਕੀਤੇ ਗਏ, ਮਹੱਲਾ ਖੇਡਣ ਵਾਲਿਆਂ ਤੇ ਧਾਰਮਿਕ ਬੁਲਾਰਿਆ ਨੂੰ ਦਸਮੇਸ਼ ਤਰਨਾ ਦਲ ਦੇ ਚੀਫ ਕਮਾਂਡਰ ਤੇ ਸਮੂਹ ਰੰਘਰੇਟਾ ਨਿਹੰਗ ਸਿੰਘ ਜਥੇਬੰਦੀਆਂ ਦੇ ਕੌਮੀ ਜਰਨੈਲ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਸਾਹਿਬ ਵੱਲੋਂ ਮਾਇਆ ਦੇ ਗੱਫੇ ਦੇ ਕੇ ਸਨਮਾਨ ਕੀਤਾ ਗਿਆ।
ਗੁਰੂ ਕੇ ਲੰਗਰ ਦੇਗਾਂ ਸਰਦਾਈਆ ਅਤੁੱਟ ਵਰਤਾਏ ਗਏ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਸ਼ਮੇਸ਼ ਤਰਨਦਲ ਵੱਲੋਂ ਬੰਦੀ ਛੋੜ ਦਿਵਸ ਨੂੰ ਸਮਰਪਿਤ ਅਜ ਅੰਮ੍ਰਿਤਸਰ ਬਟਾਲਾ ਰੋਡ ਬਿਜਲੀ ਘਰ ਛਾਉਣੀ ਨਿਹੰਗ ਸਿੰਘਾਂ ਵਿਖੇ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਦੀ ਅਗਵਾਈ’ਚ ਪਾਏ ਅਖੰਡ ਪਾਠਾਂ ਦੇ ਭੋਗ, ਧਾਰਮਿਕ ਦੀਵਾਨ ਤੇ ਮੁਹੱਲਾ ਕੱਢਣ ਤੋਂ ਉਪਰੰਤ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ ,ਭਾਈ ਖਾਲਸਾ ਨੇ ਦੱਸਿਆ ਪਰਸੋਂ ਦੇ ਰੋਜ਼ ਤੋਂ ਸਥਾਨਕ ਛਾਉਣੀ’ਚ ਬਟਾਲਾ ਰੋਡ ਅੰਮ੍ਰਿਤਸਰ ਵਿਖੇ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਸਨ ਅਤੇ ਅਜ ਸੰਪੂਰਨ ਭੋਗ ਅਰਦਾਸ ਤੇ ਪਾਵਨ ਪਵਿੱਤਰ ਹੁਕਮ ਨਾਮੇ ਦੀ ਕਥਾ ਵਿਚਾਰ ਤੋਂ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ ਜਿਸ ਵਿਚ ਰਾਗੀ ਢਾਡੀ ਕਵੀਸ਼ਰ ਪ੍ਰਚਾਰਕਾਂ ਤੇ ਹੋਰਾ ਨੇ ਹਾਜ਼ਰੀ ਲਵਾਈ ਤੇ ਬੰਦੀ ਛੋੜ ਦਿਵਸ ਦੇ ਸਬੰਧ ਵਿੱਚ ਵਿਸਥਾਰ ਨਾਲ ਚਾਨਣਾ ਪਾਇਆ,ਉਹਨਾਂ ਦੱਸਿਆ ਧਾਰਮਿਕ ਦੀਵਾਨ ਦੀ ਸਮਾਪਤੀ ਤੋਂ ਉਪਰੰਤ ਅਕਾਲ ਪੁਰਖ ਦੀਆਂ ਲਾਡਲੀਆਂ ਨਿਹੰਗ ਸਿੰਘ ਫ਼ੌਜਾਂ ਵੱਲੋਂ ਆਪਣੇ ਆਪਣੇ ਘੌੜਿਆ ਤੇ ਸਵਾਰ ਨੇਜ਼ੇ ਖੰਡੇ ਦੋਧਾਰੇ ਕਿਰਪਾਨਾਂ ਬਰਛੀ ਬਰਛੇ ਤੇ ਹੋਰ ਰਵਾਇਤੀ ਹਥਿਆਰਾਂ ਨਾਲ ਲੈਸ ਹੋ ਕੇ ਦਸਮੇਸ਼ ਤਰਨਦਲ ਦੇ ਮੁੱਖੀ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਦੀ ਅਗਵਾਈ’ਚ ਸਥਾਨਕ ਛਾਉਣੀ’ਚ ਤੋਂ ਪ੍ਰਕਰਮਾ ਕਰਨ ਤੋਂ ਬਾਅਦ ਸ਼ਾਨਦਾਰ ਮੁਹੱਲੇ ਦਾ ਪ੍ਰਦਰਸ਼ਨ ਕੀਤਾ ਅਤੇ ਆਈ ਸੰਗਤ ਨੂੰ ਸਿੱਖੀ ਦੇ ਜੰਗ ਜੂੰ ਕਰਤੱਵ, ਗਤਕਾ ਬਾਜ਼ੀ,ਘੌੜਸਵਾਰੀ, ਨੇਜ਼ਾ ਬਾਜ਼ੀ, ਪੈਂਤੜੇ ਕੱਢਣੇ,ਕਿਲਾ ਫਤਹਿ ਕਰਨਾ, ਨੰਗੀਆਂ ਤਲਵਾਰਾਂ ਨਾਲ ਗਤਕਾ ਖੇਡਣ ਵਰਗੀਆਂ ਕਈ ਤਰ੍ਹਾਂ ਦੀਆਂ ਜੰਗ ਜੂੰ ਖ਼ਾਲਸਾਈ ਖੇਡਾਂ ਦਾ ਪ੍ਰਦਰਸ਼ਨ ਕਰਕੇ ਆਈ ਸੰਗਤ ਨੂੰ ਸਿੱਖੀ ਦੇ ਸੁਨਹਿਰੀ ਪੁਰਾਤਨ ਵਿਰਸੇ ਇਤਿਹਾਸ ਨਾਲ ਜੋੜਨ ਲਈ ਜੰਗੀ ਪੱਧਰ ਤੇ ਉਪਰਾਲੇ ਕੀਤੇ, ਭਾਈ ਖਾਲਸਾ ਨੇ ਦੱਸਿਆ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਸਾਹਿਬ ਖੁਦ ਆਪਣੇ ਘੌੜੇ ਤੇ ਸਵਾਰ ਜੰਗੀ ਹਥਿਆਰਾਂ ਨਾਲ ਲੈਸ ਹੋ ਕੇ ਹਜ਼ਾਰਾਂ ਮਹੱਲੇ’ਚ ਸ਼ਾਮਲ ਨੀਲੇ ਬਾਣੇ ਵਿਚ ਸੱਜੀਆਂ ਫੌਜਾਂ ਦੀ ਅਗਵਾਈ ਕਰ ਰਹੇ ਸਨ ਉਨ੍ਹਾਂ ਨਾਲ ਜਥੇਦਾਰ ਬਾਬਾ ਬਲਦੇਵ ਸਿੰਘ ਵੱਲਾ, ਜਥੇਦਾਰ ਬਾਬਾ ਸੁਖਪਾਲ ਸਿੰਘ ਫੂਲ ਬਠਿੰਡਾ, ਦਲ ਦੇ ਮੀਤ ਜਥੇਦਾਰ ਬਾਬਾ ਸਨੀ ਸਿੰਘ, ਜਥੇਦਾਰ ਬਾਬਾ ਬਲਦੇਵ ਸਿੰਘ ਮੁਸਤਫ਼ਾ ਪੁਰ ਜਥੇਦਾਰ ਬਾਬਾ ਪ੍ਰਗਟ ਸਿੰਘ ਮਜੀਠਾ ਬਾਈਪਾਸ, ਜਥੇਦਾਰ ਬਾਬਾ ਸਤਨਾਮ ਸਿੰਘ ਖਾਪੜਖੇੜੀ ਪ੍ਰਧਾਨ, ਜਥੇਦਾਰ ਬਾਬਾ ਹਰਜਿੰਦਰ ਸਿੰਘ ਮੁਕਤਸਰ, ਜਥੇਦਾਰ ਬਾਬਾ ਤਰਸੇਮ ਸਿੰਘ ਰੰਘੜਨੰਗਲ ਜ਼ਿਲ੍ਹਾ ਜਥੇਦਾਰ, ਬਾਬਾ ਰਣਜੀਤ ਸਿੰਘ ਜੀ ਲੰਗਰਾਂ ਵਾਲੇ, ਬਾਬਾ ਨਰਿੰਦਰ ਸਿੰਘ ਵੱਲਾ, ਬਾਬਾ ਸਤਪਾਲ ਸਿੰਘ ਵੱਲਾ ਤੋਂ ਇਲਾਵਾ ਹਜ਼ਾਰਾਂ ਜਥੇਦਾਰ ਸਾਹਿਬਾਨ, ਲਾਡਲੀਆਂ ਫੌਜਾਂ ਤੇ ਬਾਬਾ ਮੇਜਰ ਸਿੰਘ ਸੋਢੀ ਸਾਹਿਬ ਦੇ ਹਜ਼ਾਰਾਂ ਸ਼ਰਧਾਲੂ ਹਾਜਰ ਸਨ ਇਸ ਮੌਕੇ ਤੇ ਲੰਗਰ ਦੇਗਾਂ ਸਰਦਾਈਆ ਦੇ ਅਤੁੱਟ ਭੰਡਾਰ ਵਰਤ ਰਹੇ ਸਨ , ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਸਾਹਿਬ ਨੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੌਥੀ ਵਾਰ ਪ੍ਰਧਾਨ ਬਣੇ ਭਾਈ ਹਰਜਿੰਦਰ ਸਿੰਘ ਧਾਮੀ ਸਾਹਿਬ ਨੂੰ ਵਧਾਈ ਦਿੱਤੀ ਅਤੇ ਸਮੂਹ ਰੰਘਰੇਟਾ ਨਿਹੰਗ ਸਿੰਘ ਜਥੇਬੰਦੀਆਂ ਨੂੰ ਧਾਮੀ ਸਾਹਿਬ ਜੀ ਨੂੰ ਪੂਰਾ ਸਹਿਯੋਗ ਦੇਣ ਦੀ ਹਦਾਇਤ ਕੀਤੀ ।