ਗੁਰਦਾਸਪੁਰ, 29 ਜਨਵਰੀ (ਸਰਬਜੀਤ ਸਿੰਘ)– ਪੀ ਆਈ ਐਮ ਐਲ ਲਿਬਰੇਸ਼ਨ ਨੇ 2002 ਦੇ ਗੁਜਰਾਤ ਕਤਲੇਆਮ ਬਾਬਤ ਬੀ ਬੀ ਸੀ ਦੀ ਦਸਤਾਵੇਜੀ ਦੇ ਜਾਰੀ ਕੀਤੇ ਦੂਸਰੇ ਭਾਗ ਵਿਚ ਗੁਜਰਾਤ ਹਿਸਾ਼ਂ ਲਈ ਸਿੱਧੇ ਤੌਰ ਤੇ ਤਤਕਾਲੀ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਦੋਸ਼ੀ ਕਰਾਰ ਦਿੱਤਾ ਹੈ।
ਇਸ ਸਬੰਧੀ ਪ੍ਰੈਸ ਨਾਲ ਗੱਲਬਾਤ ਕਰਦਿਆਂ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਇਸ ਦਸਤਾਵੇਜ਼ੀ ਦੇ ਸਾਹਮਣੇ ਆਉਣ ਉਪਰੰਤ ਪ੍ਰਧਾਨ ਮੰਤਰੀ ਨਰਿਦਰ ਮੋਦੀ ਨੂੰ ਇਖਲਾਕੀ ਤੌਰ ਤੇ ਪ੍ਰਧਾਨ ਮੰਤਰੀ ਦੀ ਕੁਰਸੀ ਤੋਂ ਪਾਸੇ ਹੋ ਜਾਣਾਂ ਚਾਹੀਦਾ ਹੈ। ਡਾਕੂਮੈਂਟਰੀ ਅਨੁਸਾਰ ਇਸ ਕਤਲੇਆਮ ਦਾ ਗੋਧਰਾ ਕਾਂਡ ਨਾਲ ਕੋਈ ਸਬੰਧ ਨਹੀਂ ਸੀ ਬਲਕਿ ਵਿਸ਼ਵ ਹਿੰਦੂ ਪ੍ਰੀਸ਼ਦ ਨੇ ਪਹਿਲਾਂ ਤੋਂ ਹੀ ਇਸ ਕਤਲੇਆਮ ਦੀ ਸਕ੍ਰਿਪਟ ਅਗਾਉਂ ਹੀ ਤਿਆਰ ਕਰ ਰੱਖੀ ਸੀ ਅਤੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਵੀ ਹੋਂਣ ਵਾਲੇ ਇਸ ਭਿਅੰਕਰ ਕਾਰੇ ਦੀ ਪਹਿਲਾਂ ਤੋਂ ਹੀ ਜਾਣਕਾਰੀ ਸੀ।ਬੀ ਬੀ ਸੀ ਦੀ ਦਸਤਾਵੇਜੀ ਦਾ ਸਬੂਤਾ ਅਧਾਰਿਤ ਦਸਣਾ ਹੈ ਕਿ ਮੁੱਖ ਮੰਤਰੀ ਨੇ ਪੁਲਿਸ ਨੂੰ ਸਪੱਸ਼ਟ ਹੁਕਮ ਦਿੱਤੇ ਸਨ ਕਿ ਪੁਲਿਸ ਮੁਸਲਿਮ ਭਾਈਚਾਰੇ ਉਪਰ ਹੋਣ ਜਾ ਰਹੇ ਹਮਲਿਆਂ ਦੋਰਾਨ ਕੋਈ ਬਚਾਉ ਕਾਰਜ ਨਹੀਂ ਕਰੇਗੀ ਬਲਕਿ ਹਮਲਾਵਰਾ ਨਾਲ ਸਹਿਯੋਗ ਕਰੇਗੀ। ਬੱਖਤਪੁਰਾ ਨੇ ਕਿਹਾ ਕਿ ਇਸ ਦਸਤਾਵੇਜ਼ੀ ਨੇ ਨਰਿੰਦਰ ਮੋਦੀ ਦਾ ਸੰਸਾਰ ਪੱਧਰ ਤੇ ਅਸਲੀ ਚਿਹਰਾ ਨੰਗਾ ਕਰ ਦਿੱਤਾ ਹੈ ਤਾਂ ਹੀ ਕਸ਼ਮੀਰੀ ਫਾਇਲ ਨੂੰ ਦੇਸ਼ ਦੇ ਕੋਨੇ ਕੋਨੇ ਵਿਚ ਦਿਖਾਉਣ ਦੇ ਹੁਕਮ ਦੇਣ ਵਾਲਾ ਪਰਧਾਨ ਮੰਤਰੀ ਨਰਿੰਦਰ ਮੋਦੀ ਬੀ ਬੀ ਸੀ ਦੀ ਡੈਕੂਮੈਟਰੀ ਤੋਂ ਇਨਾ ਡਰਿਆ ਹੋਇਆ ਹੈ ਕਿ ਡੈਕੂਮੈਟਰੀ ਨੂੰ ਦੇਸ਼ ਵਿਚ ਬੈਨ ਕਰ ਦਿੱਤਾ ਹੈ। ਦੇਸ਼ ਦੀਆਂ ਕਈ ਯੂਨੀਵਰਿਸਟੀਆਂ ਵਿਚ ਇਸ ਡਾਕੂਮੈਂਟਰੀ ਨੂੰ ਵਿਦਿਆਰਥੀਆਂ ਵੱਲੋਂ
ਦੇਖਣ ਦਿਖਾਉਣ ਦੇ ਯਤਨਾਂ ਨੂੰ ਅਸਫਲ ਬਣਾਉਣ ਲਈ ਉਨ੍ਹਾਂ ਉਪਰ ਲਾਠੀਚਾਰਜ ਅਤੇ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਡਾਕੂਮੈਂਟਰੀ ਦਾ ਜੇਕਰ ਭਾਰਤ ਦੀ ਸੁਪਰੀਮ ਕੋਰਟ ਨੇ ਨੋਟਿਸ ਨਾਂ ਲਿਆ ਤਾਂ ਲਾਜ਼ਮੀ ਸੁਪਰੀਮ ਕੋਰਟ ਦੀ ਨਿਰਪੱਖਤਾ ਸਵਾਲਾਂ ਦੇ ਘੇਰੇ ਵਿੱਚ ਆਵੇਗੀ। ਲਿਬਰੇਸ਼ਨ ਨੇ ਕਿਹਾ ਕਿ ਭਾਰਤ ਦੀਆਂ ਵਿਰੋਧੀ ਪਾਰਟੀਆਂ ਨੂੰ ਦੇਸ਼ ਦੀ ਧਰਮ ਨਿਰਪੱਖਤਾ ਦੀ ਰਾਖੀ ਲਈ ਪ੍ਰਧਾਨ ਮੰਤਰੀ ਤੋਂ ਅਸਤੀਫ਼ੇ ਦੀ ਮੰਗ ਕਰਨੀ ਚਾਹੀਦੀ ਹੈ