ਫਿਲੌਰ, ਗੁਰਦਾਸਪੁਰ, 13 ਅਕਤੂਬਰ (ਸਰਬਜੀਤ ਸਿੰਘ)– ਫਿਲੌਰ ਵਿਖੇ ਦੁਸ਼ਹਿਰੇ ਸਮਾਗਮ ਬਹੁਤ ਸ਼ਰਧਾ ਭਾਵਨਾਵਾਂ ਨਾਲ ਮਨਾਏ ਗਏ। ਜਿਸ ਵਿੱਚ ਮੁੱਖ ਮਹਿਮਾਨ ਵੱਜੋਂ ਗੁਰੂਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਸੰਤ ਜਰਨੈਲ ਸਿੰਘ ਅਲੋਵਾਲ ਦੇ ਪ੍ਰਬੰਧਕ ਵੱਡੇ ਬਾਬਾ ਸੰਤ ਜਰਨੈਲ ਸਿੰਘ ਅਲੋਵਾਲ ਮੁੱਖ ਮਹਿਮਾਨ ਵੱਜੋਂ ਸ਼ਾਮਲ ਹੋਏ, ਇਸ ਵਿੱਚ ਐਸ ਐਸ ਐਸ ਪੀ, ਡੀ ਐਸ ਪੀ ਤੇ ਹੋਰ ਪੁਲਿਸ ਅਧਿਕਾਰੀ ਵੀ ਸ਼ਾਮਿਲ ਹੋਏ ਅਤੇ ਵਿਸ਼ੇਸ਼ ਪੂਜਾ ਪਾਠਾਂ ਤੋਂ ਉਪਰੰਤ ਬਾਕੀ ਸਾਰਾ ਸਮਾਗਮ ਪ੍ਰਸ਼ਾਸਨ ਦੀ ਨਿਗਰਾਨੀ ਹੇਠ ਹੋ ਨਿਬੜਿਆ। ਦੁਸ਼ਹਿਰਾ ਪ੍ਰਬੰਧਕਾਂ ਵੱਲੋਂ ਮੁੱਖ ਮਹਿਮਾਨ ਵੱਜੋਂ ਸ਼ਾਮਲ ਹੋਏ ਸੰਤ ਮਹਾਂਪੁਰਸ਼ ਬਾਬਾ ਜਰਨੈਲ ਸਿੰਘ ਜੀ ਅਲੋਵਾਲ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਤੇ ਗੁਰੂਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਸੰਤ ਜਰਨੈਲ ਸਿੰਘ ਅਲੀਵਾਲ ਨੰਗਲ ਬੇਟ ਦੇ ਮੁੱਖ ਪ੍ਰਬੰਧਕ ਸੰਤ ਮਹਾਂਪੁਰਸ਼ ਬਾਬਾ ਸੁਖਵਿੰਦਰ ਸਿੰਘ ਅਲੋਵਾਲ ਜੋ ਭਾਰਤੀਆਂ ਕਿਸਾਨ ਮਜ਼ਦੂਰ ਯੂਨੀਅਨ ਦੇ ਕੇਂਦਰੀ ਕਮੇਟੀ ਦੇ ਮੈਂਬਰ ਵੀ ਹਨ ਨੇ ਕਿਹਾ ਅਜਿਹੇ ਤਿਉਹਾਰ ਸਾਂਝੀਵਾਲਤਾ ਦੇ ਪ੍ਰਤੀਕ ਹੁੰਦੇ ਹਨ ਇਸ ਕਰਕੇ ਮਿਲ ਜੁਲ ਕੇ ਅਜਿਹੇ ਤਿਉਹਾਰ ਪ੍ਰਸ਼ਾਸਨ ਦੀ ਨਿਗਰਾਨੀ ਹੇਠ ਮਨਾਉਣੇ ਚਾਹੀਦੇ ਹਨ ।