ਫਿਰੋਜ਼ਪੁਰ, ਗੁਰਦਾਸਪੁਰ, 12 ਮਈ (ਸਰਬਜੀਤ ਸਿੰਘ)– ਫਿਰੋਜ਼ਪੁਰ ਬੇਅਦਬੀ ਮਾਮਲੇ’ਚ ਓਦੋਂ ਇੱਕ ਨਵਾਂ ਮੋੜ ਆਇਆ ਜਦੋਂ ਬੇਅਦਬੀ ਮਾਮਲੇ ਦੇ ਦੋਸ਼ੀ ਨੂੰ ਪਿੰਡ ਦੀ ਇਕੱਠੀ ਹੋਈ ਭੀੜ ਨੇ ਬੇਰਹਿੰਮੀ ਨਾਲ ਕਤਲ ਕਰ ਦਿੱਤਾ ਸੀ ਅਤੇ ਜਦੋਂ ਉਸ ਦਾ ਪਿਤਾ ਆਪਣੇ ਪੁੱਤਰ ਨੂੰ ਭੀੜ ਤੋਂ ਬਚਾਉਣ ਲਈ ਲਾਗੇ ਪਹੁੰਚਾ, ਤਾਂ ਭੀੜ ਨੇ ਉਹਨਾਂ ਨੂੰ ਵੀ ਮਾਰਨ ਕੋਸ਼ਿਸ਼ ਕੀਤੀ ਤੇ ਉਸ ਨੇ ਦੌੜ ਕੇ ਜਾਨ ਬਚਾਈ, ਮਾਂ ਨੇ ਧਾਹਾਂ ਮਾਰਦਿਆਂ ਪੁੱਤਰ ਨੂੰ ਮਾਰਨ ਵਾਲੇ ਦੋਸ਼ੀਆਂ ਤੇ ਕਤਲ ਦਾ ਪਰਚਾ ਦਰਜ ਕਰਨ ਦੀ ਮੰਗ ਕੀਤੀ ਸੀ, ਪੰਜਾਬ ਪੁਲਸ ਨੇ ਪੀੜਤ ਪ੍ਰਵਾਰ ਦੀ ਮੰਗ ਅਨੁਸਾਰ ਦੋਸ਼ੀ ਜਰਨੈਲ ਸਿੰਘ ਨੂੰ ਕਾਬੂ ਕਰ ਲਿਆ ਹੈ ਜੋਂ ਸ਼ਰੇਆਮ ਬੇਅਦਬੀ ਮਾਮਲੇ’ਚ ਦੋਸ਼ੀ ਦੇ ਮੂੰਹ ਤੇ ਨੰਗੀਆਂ ਕ੍ਰਿਪਾਨਾਂ ਨਾਲ ਵਾਰ ਕਰ ਰਿਹਾ ਸੀ, ਜਦੋਂ ਕਿ ਹੋਰਨਾਂ ਜੁਮੇਵਾਰ ਦੋਸ਼ੀਆਂ ਦੀ ਪੁਲਿਸ ਪਛਾਣ ਕਰ ਰਹੀ ਤੇ ਜਲਦੀ ਹੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ, ਪੁਲਸ ਵੱਲੋਂ ਪਰਚਾ ਦਰਜ ਕਰਨ ਵਾਲੀ ਕਾਰਵਾਈ ਨੇ ਪੀੜਤ ਪਰਿਵਾਰ ਨੂੰ ਰਾਹਤ ਮਹਿਸੂਸ ਕਰਵਾਈ ਹੈ,ਲੋਕ ਇਸ ਕਾਰਵਾਈ ਨੂੰ ਸਹੀ ਜਾ ਗ਼ਲਤ ਦੱਸਣ ਪਰ ਜਿਨ੍ਹਾਂ ਦਾ ਪੁੱਤ ਮਾਨਸਿਕ ਤੌਰ ਤੇ ਰੋਗੀ ਸੀ ਅਤੇ ਉਸ ਦੀ ਦਵਾਈ ਵੀ ਚੱਲ ਰਹੀ ਸੀ, ਸਭ ਕੁਝ ਦੱਸਣ ਤੋਂ ਬਾਅਦ ਮਾਰ ਦਿੱਤਾ ਗਿਆ, ਇਹ ਦੁੱਖ ਤਾਂ ਉਹਨਾਂ ਨੂੰ ਸਾਰੀ ਉਮਰ ਭੁਲਣਾ ਨਹੀਂ ,।
ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਦੋਸ਼ੀ ਵਿਅਕਤੀ ਨੂੰ ਬਿਨਾਂ ਕਿਸੇ ਪੁੱਛ ਪੜਤਾਲ ਤੋਂ ਬੇਰਹਿਮੀ ਨਾਲ ਕਤਲ ਕਰਨ ਵਾਲੇ ਦਹਿਸਤਗਰਦੀ ਵਰਤਾਰੇ ਦੀ ਨਿੰਦਾ ਅਤੇ ਦੋਸੀ ਵਿਅਕਤੀਆਂ ਤੇ ਪੁਲਸ ਪਰਚਾ ਦਰਜ ਕਰਨ ਦੀ ਸ਼ਲਾਘਾ ਕਰਦੀ ਹੋਈ ਮੰਗ ਕਰਦੀ ਹੈ ਕਿ ਬੇਅਦਬੀ ਦੋਸ਼ੀ ਦੇ ਮਾਨਸਿਕ ਰੋਗੀ ਹੋਣ ਦੀ ਸੂਰਤ ਵਿੱਚ ਚੰਗੀ ਤਰ੍ਹਾਂ ਸਾਰੀ ਇਨਕੁਆਰੀ ਕਰਨ ਤੋਂ ਬਾਅਦ ਦੋਸ਼ੀ ਨੂੰ ਸਖ਼ਤ ਸੁਣਾਈ ਦਿੱਤੀ ਜਾਵੇ, ਤਾਂ ਕਿ ਭਵਿੱਖ ਵਿੱਚ ਬਿਨਾਂ ਕਿਸੇ ਪੁੱਛ ਪੜਤਾਲ ਬੇਅਦਬੀ ਦੇ ਸਹਾਰੇ ਕਿਸੇ ਮਾਂ ਦੇ ਪੁੱਤ ਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰਨ ਵਰਗੇ ਵਾਲੇ ਦਹਿਸਤਗਰਦੀ ਵਰਤਾਰੇ ਨੂੰ ਠੱਲ੍ਹ ਪਾਈ ਜਾ ਸਕੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ।
ਭਾਈ ਖਾਲਸਾ ਨੇ ਸਪਸ਼ਟ ਕੀਤਾ ਗੁਰਬਾਣੀ ਬੇਅਦਬੀ ਮਾਮਲੇ ਬਹੁਤ ਗੰਭੀਰ ਅਤੇ ਸੰਵੇਦਨਸ਼ੀਲ ਦੇ ਨਾਲ ਨਾਲ ਇੱਕ ਵੱਡੀ ਚੁਣੌਤੀ ਦਾ ਵਿਸ਼ਾ ਬਣ ਚੁੱਕੇ ਹਨ,ਪਰ ਇਸ ਦਾ ਹੱਲ ਇਹ ਨਹੀਂ?ਕਿ ਤੁਸੀਂ ਕਿਸੇ ਮਾਨਸਿਕ ਤੌਰ ਰੋਗੀ ਵਿਆਕਤੀ, ਜਿਸ ਦਾ ਇਲਾਜ ਚੱਲ ਰਿਹਾ ਹੋਵੇ ਨੂੰ ਮਾਪਿਆਂ ਦੇ ਸਹਾਮਣੇ ਬੇਰਹਿਮੀ ਨਾਲ ਸਭ ਕੁਝ ਦੱਸਣ ਦੇ ਬਾਵਜੂਦ ਕਤਲ ਕਰ ਦਿਓ, ਭਾਈ ਖਾਲਸਾ ਨੇ ਦੱਸਿਆ ਇਸ ਤੋਂ ਪਹਿਲਾਂ ਫਗਵਾੜਾ ਦੇ ਇਤਿਹਾਸਕ ਗੁਰਦੁਆਰੇ ‘ਚ ਬਿਨਾਂ ਦੋਸ਼ ਤੋਂ ਹੀ ਵਿਅਕਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ, ਜੋ ਜੇਲ’ਚ ਬੰਦ ਹੈ,ਭਾਈ ਖਾਲਸਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਲੋਕਾਂ ਤੋਂ ਮੰਗ ਕਰਦੀ ਹੈ ਕਿ ਅਜਿਹੇ ਹਲਾਤਾਂ ਵਿੱਚ ਦੋਸ਼ੀ ਵਿਅਕਤੀ ਦੀ ਪੂਰੀ ਤਰ੍ਹਾਂ ਪੜਤਾਲ ਕਰਨੀ ਚਾਹੀਦੀ ਹੈ, ਨਾਂ ਕਿ ਮਾਨਸਿਕ ਤੌਰ ਤੇ ਰੋਗੀ ਬੰਦੇ ਨੂੰ ਮੌਤ ਦੇ ਘਾਟ ਉਤਾਰਨਾ ਚਾਹੀਦਾ ਹੈ ਇਸ ਕਰਕੇ ਸਾਡੀ ਜਥੇਬੰਦੀ ਪੁਲਿਸ ਵੱਲੋਂ ਦੁਖੀ ਪ੍ਰਵਾਰ ਦੀ ਮੰਗ ਤਹਿਤ ਕਤਲ ਕਰਨ ਵਾਲੇ ਦੋਸੀਆ ਤੇ ਪਰਚਾ ਦਰਜ ਕਰਨ ਵਾਲੇ ਫੈਸਲੇ ਨੂੰ ਸਹੀ ਫੈਸਲਾ ਮੰਨਦੀ ਹੈ ਕਿਉਂਕਿ ਇਸ ਨਾਲ ਪੀੜਤ ਪਰਿਵਾਰ ਨੂੰ ਰਾਹਤ ਮਹਿਸੂਸ ਹੋਈ ਹੈ ਇਸ ਮੌਕੇ ਤੇ ਭਾਈ ਅਵਤਾਰ ਸਿੰਘ ਅੰਮ੍ਰਿਤਸਰ ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਤੇ ਹੋਰ ਕਈ ਆਗੂ ਸਨ।