ਸੰਗਰੂਰ, ਗੁਰਦਾਸਪੁਰ, 16 ਦਸੰਬਰ ( ਸਰਬਜੀਤ ਸਿੰਘ)– ਫ਼ੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਬ੍ਰਾਂਚ ਸੰਗਰੂਰ ਦੀ ਚੋਣ ਸੂਬਾਈ ਕਾਰਜਕਾਰੀ ਪ੍ਰਧਾਨ ਬਿੱਕਰ ਸਿੰਘ ਮਾਖਾ ਜਰਨਲ ਸਕੱਤਰ ਮਨਜੀਤ ਸਿੰਘ ਸੰਗਤਪੁਰਾ ਦੀ ਪ੍ਰਧਾਨਗੀ ਹੇਠ ਸਿਟੀ ਪਾਰਕ ਸੰਗਰੂਰ ਵਿਖੇ ਕੀਤੀ ਗਈ। ਇਸ ਵਿੱਚ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਸੂਬਾ ਵਿੱਤ ਸਕੱਤਰ ਗੁਲਜ਼ਾਰ ਖਾਨ ਅਤੇ ਪੈਰਾ ਮੈਡੀਕਲ ਦੇ ਸੁਖਪਾਲ ਸਿੰਘ ਲੌਂਗੋਵਾਲ ਜਰਨੈਲ ਸਿੰਘ ਕੌਰੀਆ ਹਰਭਜਨ ਸਿੰਘ ਕੌਰੀਆ ਮਹਿੰਦਰ ਸਿੰਘ ਧੂਰੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ । ਅੱਜ ਦੀਘ੍ਹ ਚੋਣ ਸਮੇਂ ਜੋ ਸਾਥੀ ਸ਼ਾਮਲ ਹੋਏ ਉਹ ਸਾਰੇ ਸਾਥੀ ਦੂਸਰੀ ਜਥੇਬੰਦੀ ਨੂੰ ਅਲਵਿਦਾ ਕਹਿ ਕੇ ਫ਼ੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ (ਵਿਗਿਆਨਕ) ਚ ਸ਼ਾਮਲ ਹੋਏ ਅਤੇ ਹੇਠ ਲਿਖੇ ਅਨੁਸਾਰ ਆਗੂ ਸਾਥੀ ਚੁਣੇ ਗਏ । ਸਰਪ੍ਰਸਤ ਨਿਵਾਸ ਪ੍ਰਧਾਨ, ਅਵਤਾਰ ਸਿੰਘ ਸੈਣੀ ਸੀਵਰੇਜ ਬੋਰਡ ਸੀਨੀਅਰ ਮੀਤ ਪ੍ਰਧਾਨ, ਸ਼ਮਸ਼ੇਰ ਸਿੰਘ ਮੀਤ ਪ੍ਰਧਾਨ, ਗਗਨਦੀਪ ਸਿੰਘ ਮੂਨਕ ਸੀਵਰੇਜ ਬੋਰਡ ਜਰਨਲ ਸਕੱਤਰ, ਹਰਦੀਪ ਕੁਮਾਰ ਜ/ਸ ਸਹਾਇਕ ਜਰਨਲ ਸਕੱਤਰ, ਜਗਸੀਰ ਸਿੰਘ ਸੀਵਰੇਜ ਬੋਰਡ ਵਿੱਤ ਸਕੱਤਰ, ਕੁਲਦੀਪ ਸਿੰਘ ਬਿੱਕਾ ਸੀਵਰੇਜ ਬੋਰਡ ਪ੍ਰੈਸ ਸਕੱਤਰ, ਪ੍ਰੇਮ ਕੁਮਾਰ (ਕਾਕਾ) ਪ੍ਰਚਾਰ ਸਕੱਤਰ, ਗਗਨਦੀਪ ਸਿੰਘ ਬਰੇਟਾ ਸੀਵਰੇਜ ਬੋਰਡ ਚੁਣੀ ਗਈ। ਹਿੰਮਤ ਸਿੰਘ ਦੂਲੋਵਾਲ ਗੁਰਸੇਵਕ ਸਿੰਘ ਭੀਖੀ ਜਸਪ੍ਰੀਤ ਸਿੰਘ ਗੁਰਦੀਪ ਸਿੰਘ ਮੂਣਕ ਸੁਖਬੀਰ ਸਿੰਘ ਕਾਲਾ ਸਮੂਚੀ ਟੀਮ ਵੱਲੋਂ ਵਰਕਰ ਸਾਥੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਵਰਕਰਾਂ ਦੇ ਕੰਮ ਪਹਿਲ ਦੇ ਅਧਾਰ ਤੇ ਕਰਵਾਏ ਜਾਣਗੇ।