ਪੰਜਾਬ ਸਰਕਾਰ ਵੱਲੋਂ ਦੀਵਾਲੀ ਛੁੱਟੀ 31 ਨੂੰ ਕਰਨ ਅਤੇ ਸ਼੍ਰੋਮਣੀ ਕਮੇਟੀ ਵੱਲੋਂ 1 ਨਵੰਬਰ ਨੂੰ ਦੀਵਾਲੀ ਮਨਾਉਣ ਵਾਲੇ ਫੈਸਲੇ ਨੇ ਕੌਮ ਨੂੰ ਪੂਰੀ ਤਰ੍ਹਾਂ ਦੁਬਿਧਾ ‘ਚ ਪਾਇਆਂ- ਭਾਈ ਵਿਰਸਾ ਸਿੰਘ ਖਾਲਸਾ

ਅੰਮ੍ਰਿਤਸਰ

ਅੰਮ੍ਰਿਤਸਰ, ਗੁਰਦਾਸਪੁਰ, 28 ਅਕਤੂਬਰ ( ਸਰਬਜੀਤ ਸਿੰਘ)– ਦੀਵਾਲੀ ਦਾ ਤਿਉਹਾਰ ਹਿੰਦੂ ਤੇ ਸਿੱਖਾਂ ਦਾ ਸਾਂਝਾ ਤਿਉਹਾਰ ਹੈ ਅਤੇ ਪੂਰੇ ਵਿਸ਼ਵ’ਚ ਵੱਸ ਰਹੇ ਭਾਰਤੀ ਇਸਨੂੰ ਬਹੁਤ ਹੀ ਸ਼ਰਧਾ ਭਾਵਨਾਵਾਂ ਤੇ ਉਤਸ਼ਾਹ ਨੂੰ ਮਨਾਉਂਦੇ ਹਨ,ਇਸ ਦਿਨ ਦੀਪਮਾਲਾ ਤੇ ਆਤਿਸ਼ਬਾਜੀ ਵੀ ਚਲਾਈ ਜਾਂਦੀ ਹੈ ਅਤੇ ਸਿੱਖ ਇਸ ਨੂੰ ਬੰਦੀ ਛੋੜ ਦਿਵਸ ਵਜੋਂ ਵੀ ਮਨਾਉਂਦੇ ਹਨ ਕਿਉਂਕਿ ਇਸ ਦਿਨ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ 52 ਪਹਾੜੀ ਰਾਜਿਆਂ ਨੂੰ ਗਵਾਲੀਅਰ ਦੀ ਜੇਲ੍ਹ ਤੋਂ ਮੁਕਤ ਕਰਵਾਇਆ ਸੀ, ਪੰਜਾਬ ਸਰਕਾਰ ਵੱਲੋਂ ਦੀਵਾਲੀ ਦੀ ਸਰਕਾਰੀ ਛੁੱਟੀ ਕੀਤੀ ਜਾਂਦੀ ਹੈ ਅਤੇ ਸਾਰੇ ਲੋਕ ਇਸ ਨੂੰ ਅੰਮ੍ਰਿਤਸਰ ਹਰਿਮੰਦਰ ਸਾਹਿਬ ਵਿਖੇ ਮਨਾਉਣ ਲਈ ਕਾਹਲੇ ਹੁੰਦੇ ਹਨ, ਕਿਉਂਕਿ ਰੋਟੀ ਆਪਣੇ ਘਰ ਦੀ, “ਦੀਵਾਲੀ ਅੰਮ੍ਰਿਤਸਰ” ਦੀ ਕਹਾਵਤ ਆਮ ਪ੍ਰਸਿੱਧ ਹੈ,ਪਰ ਇਸ ਵਾਰ ਦੀਵਾਲੀ ਤਿਉਹਾਰ ਨੂੰ ਮਨਾਉਣ ਲਈ ਪੰਜਾਬੀ ਤੇ ਸਿੱਖ ਲੋਕ ਪੂਰੀ ਤਰ੍ਹਾਂ ਨਾਲ ਦੁਬਿਧਾ’ਚ ਘਿਰ ਗਏ ਹਨ, ਫ਼ਸ ਚੁਕੇ ਹਨ, ਇਸ ਦਾ ਕਾਰਨ ਕਿ ਪੰਜਾਬ ਸਰਕਾਰ ਵੱਲੋਂ ਦੀਵਾਲੀ ਮਨਾਉਣ ਦੀ ਸਰਕਾਰੀ ਛੁੱਟੀ ਦਾ ਐਲਾਨ 31 ਅਕਤੂਬਰ ਦਾ ਕੀਤਾ ਹੋਇਆ ਹੈ, ਜਦੋਂ ਕਿ ਸਿਖਾਂ ਦੀ ਸਿਰਮੌਰ ਸੰਸਥਾ ਅਤੇ ਮਿੰਨੀ ਪਾਰਲੀਮੈਂਟ ਅਖਵਾਉਣ ਵਾਲ਼ੀ sgpc ਨੇ ਦੀਵਾਲੀ ਤਿਉਹਾਰ ਨਾਨਕਸ਼ਾਹੀ ਕੈਲੰਡਰ ਮੁਤਾਬਿਕ 1 ਨਵੰਬਰ ਨੂੰ ਮਨਾਉਣ ਵਾਲੇ ਕੀਤੇ ਫੈਸਲੇ ਨੇ ਲੋਕਾਂ ਨੂੰ ਪੂਰੀ ਤਰ੍ਹਾਂ ਦੁਬਿਧਾ’ਚ ਫ਼ਸਾ ਕਿ ਰੱਖ ਦਿੱਤਾ ਹੈ, ਕਿਉਂਕਿ ਬੀਤੀ ਮੱਸਿਆ ਮੁਤਾਬਕ ਇਸ ਵਾਰ ਵੀ ਦੋ ਮੱਸਿਆ ਬਣ ਗਈਆਂ ਹਨ, ਅਤੇ ਆਮ ਪੰਜਾਬੀ ਕਹਾਵਤ ਹੈ ” ਦਿਨੇ ਮੱਸਿਆ ਤੇ ਰਾਤ ਦੀਵਾਲੀ, ਹੁਣ ਲੋਕ 31 ਅਕਤੂਬਰ ਨੂੰ ਦੀਵਾਲੀ ਮਨਾਉਣ ਜਾ ਫਿਰ 1 ਅਕਤੂਬਰ ਨੂੰ ਮੱਸਿਆ ਵਾਲੇ ਦਿਨ,ਲੋਕ ਮੂਲ ਨਾਨਕਸ਼ਾਹੀ ਕੈਲੰਡਰ ਦੇ ਕਤਲੇਆਮ ਤੋਂ ਬਾਅਦ ਪੂਰੀ ਤਰ੍ਹਾਂ ਦੁਬਿਧਾ’ਚ ਫ਼ਸ ਗਏ ਹਨ,ਪਰ ਲੋਕਾਂ ਨੂੰ ਨਾਨਕਸ਼ਾਹੀ ਕੈਲੰਡਰ ਮੁਤਾਬਿਕ 1 ਨਵੰਬਰ ਨੂੰ ਹੀ ਦੀਵਾਲੀ, ਮੱਸਿਆ ਤੇ ਬੰਦੀ ਛੋੜ ਦਿਵਸ ਮਨਾਉਣ ਦੀ ਲੋੜ ਤੇ ਜ਼ੋਰ ਦੇਣਾ ਚਾਹੀਦਾ ਹੈ ਤਾਂ ਕਿ ਪੁਰਾਤਨ ਮਰਿਯਾਦਾ ਨੂੰ ਕਾਇਮ ਰੱਖਿਆ ਜਾ ਸਕੇ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਇਤਿਹਾਸਕ ਗੁਰਦੁਆਰਾ ਗੁਰੂਆਂ ਵਾਲਾਂ ਪਿੰਡ ਸੰਗਰਾਵਾਂ ਨੇੜੇ ਪੱਟੀ ਤਰਨਤਾਰਨ ਦੇ ਮੁੱਖ ਪ੍ਰਬੰਧਕ ਸੰਤ ਬਾਬਾ ਅਵਤਾਰ ਸਿੰਘ ਜੀ ਅੰਨਬੰਸ ਬਹਾਦਰ ਬਾਬਾ ਬਿੱਧ ਚੰਦ ਦਲ ਸੁਰਸਿੰਘ ਵਾਲਿਆਂ ਦੀ ਸਰਪ੍ਰਸਤੀ ਹੇਠ ਨਿਯੁਕਤ ਕੀਤੇ ਹੈਡ ਗ੍ਰੰਥੀ ਸੰਤ ਬਾਬਾ ਕੁਲਵੰਤ ਸਿੰਘ ਦੌਲੇਵਾਲਾ ਉਰਫ ਨਿਮਾਣਾ ਵੱਲੋਂ 1 ਨਵੰਬਰ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਮਨਾਉਣ ਦੀ ਸ਼ਲਾਘਾ ਤੇ ਹੋਰਾਂ ਨੂੰ ਇਹ ਦਿਵਸ1 ਨਵੰਬਰ ਨੂੰ ਮਨਾਉਣ ਦੀ ਬੇਨਤੀ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਸਪੱਸ਼ਟ ਕੀਤਾ ਇਸ ਵਾਰ ਸਿੱਖ ਕੌਮ ਦੀਵਾਲੀ ਦੇ ਤਿਉਹਾਰ ਨੂੰ ਮਨਾਉਣ ਲਈ ਦੋ ਤਿੰਨ ਹਿੱਸਿਆਂ ਵਿੱਚ ਵੰਡੀ ਹੋਣ ਕਰਕੇ ਕਿਸ ਨੂੰ ਸਹੀ ਮੰਨ ਕੇ ਦੀਵਾਲੀ ਮਨਾਵੇ ਜਾ ਮਨਾਵੇ ? ਜਾ ਫਿਰ ਕੇਹੜੇ ਦਿਨ ਮਨਾਵੇ ਵੱਡੀ ਦੁਬਿਧਾ’ਚ ਘਿਰ ਚੁੱਕੀ ਹੈ, ਭਾਈ ਖਾਲਸਾ ਨੇ ਸਪੱਸ਼ਟ ਕੀਤਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੁਰਮੀਤ ਸਿੰਘ ਕਾਲਕਾ ਵੱਲੋਂ ਦਿੱਲੀ ਦੇ ਸਮੂਹ ਇਤਿਹਾਸਕ ਗੁਰਦੁਆਰਿਆਂ’ਚ ਦੀਵਾਲੀ ਦੇ ਤਿਉਹਾਰ ਮੌਕੇ ਦੀਪਮਾਲਾ ਨਾ ਕਰਨ ਦਾ ਹੁਕਮ ਦਿੱਤਾ ਗਿਆ ਹੈ ਤੇ ਉਨ੍ਹਾਂ ਦਾ ਕਹਿਣਾ ਕਿ ਇਹਨਾਂ ਦਿਨਾਂ’ਚ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਸੀ ਅਤੇ ਇਹ ਦਿਨ ਸ਼ਹੀਦਾਂ ਦੇ ਹਨ, ਸ਼ਹੀਦ ਸਾਡੇ ਲਈ ਪਹਿਲਾਂ ਤੇ ਦੀਵਾਲੀ ਬਾਦ’ਚ ਅਤੇ ਅਜਿਹਾ ਕਰਕੇ 84 ਦੇ ਹਰਮੰਦਿਰ ਸਾਹਿਬ ਤੇ ਹੋਏ ਅਟੈਕ ਸਬੰਧੀ ਲੋਕਾਂ ਨੂੰ ਜਾਗਰੂਕ ਕਰਨਾ ਵੀ ਹੈ, ਭਾਈ ਖਾਲਸਾ ਨੇ ਕਿਹਾ ਦੂਜੇ ਪਾਸੇ ਸਿਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਮੂਹ ਸਿੱਖਾਂ ਨੂੰ 1 ਨਵੰਬਰ ਨੂੰ ਹਰਮੰਦਿਰ ਸਾਹਿਬ ਵਿਖੇ ਦੀਵਾਲੀ ਤੇ ਬੰਦੀ ਛੋੜ ਦਿਵਸ ਮਨਾਉਣ ਦਾ ਸੱਦਾ ਦਿੱਤਾ ਤੇ ਐਲਾਨ ਕੀਤਾ ਹੋਇਆ ਹੈ ,ਭਾਈ ਸਾਹਿਬ ਨੇ ਕਿਹਾ ਸਿੱਖ ਕੇਹੜੀ ਧਾਰਮਿਕ ਸੰਸਥਾ ਦੀ ਗੱਲ ਮੰਨਣ, ਦੀਵਾਲੀ ਮਨਾਉਣ ਵਾਲਿਆਂ ਦੀ ,ਜਾ ਨਾਂ ਮਨਾਉਣ ਵਾਲਿਆਂ ਦੀ, ਇਸ ਕਰਕੇ ਪੂਰੀ ਦੁਬਿਧਾ’ਚ ਫ਼ਸਾ ਕਿ ਰੱਖਾ ਦਿੱਤਾ ਇੰਨਾਂ ਅਖੌਤੀ ਸੰਤਾਂ ਤੇ ਵਿਦਵਾਨਾਂ ਨੇ ਪੁਰੇਵਾਲ ਵੱਲੋਂ ਤਿਆਰ ਕੀਤੇ ਮੂਲ ਨਾਨਕਸ਼ਾਹੀ ਕੈਲੰਡਰ ਦਾ ਕਤਲੇਆਮ ਕਰਕੇ, ਭਾਈ ਖਾਲਸਾ ਨੇ ਕਿਹਾ ਤੀਜੇ ਪਾਸੇ ਪੰਜਾਬ ਸਰਕਾਰ ਨੇ ਦੀਵਾਲੀ ਨੂੰ ਮਜੌਦਾ ਕਲੰਡਰ ਅਨੁਸਾਰ ਦੀਵਾਲੀ ਮਨਾਉਣ ਦੀ ਸਰਕਾਰੀ ਛੁੱਟੀ 31 ਅਕਤੂਬਰ ਕੀਤੀ ਹੋਈ ਹੈ, ਉਹ ਲੋਕ ਤਾਂ ਛੁੱਟੀ ਵਾਲੇ ਦਿਨ ਹੀ ਦੀਵਾਲੀ ਮਨਾਉਣਗੇ ਨ, ਭਾਈ ਖਾਲਸਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੀਵਾਲੀ ਦਾ ਤਿਉਹਾਰ ਵੱਖ ਵੱਖ ਤਰੀਕਾ ਰਾਹੀਂ ਮਨਾਉਣ ਜਾ ਨਾ ਮਨਾਉਣ ਦੇ ਨਾਲ ਨਾਲ ਕੌਮ ਨੂੰ ਦੁਬਿਧਾ’ਚ ਪਾਉਣ ਵਾਲੀਆਂ ਨੀਤੀਆਂ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰਦੀ ਹੋਈ ਇਸ ਲਈ ਮੁੱਖ ਜ਼ਿੰਮੇਵਾਰ ਮੂਲ ਨਾਨਕਸ਼ਾਹੀ ਕੈਲੰਡਰ ਦਾ ਕਤਲੇਆਮ ਕਰਨ ਵਾਲੇ ਅਖੌਤੀ ਸਾਧ ਲਾਣੇ ਨੂੰ ਮੰਨਦੀ ਹੋਈ ਕੇਂਦਰ ਸਰਕਾਰ ਤੋਂ ਮੰਗ ਕਰਦੀ ਹੈ ਕਿ ਦੀਵਾਲੀ ਮੌਕੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗਵਾਲੀਅਰ ਦੇ ਕਿਲ੍ਹੇ’ਚ 52 ਪਹਾੜੀ ਰਾਜਿਆਂ ਨੂੰ ਜੇਲ੍ਹ ਤੋਂ ਰਿਹਾਅ ਕਰਵਾਇਆ ਸੀ, ਤਾਂ ਹੀ ਉਹਨਾਂ ਨੂੰ ਬੰਦੀ ਛੋੜ ਦਾਤਾ ਵਜੋਂ ਮੰਨ ਕੇ ਸਿਖਾਂ ਵੱਲੋਂ ਬੰਦੀ ਛੋੜ ਦਿਵਸ ਦੀਵਾਲੀ ਮੌਕੇ ਮਨਾਇਆ ਜਾਂਦਾ ਹੈ, ਭਾਈ ਖਾਲਸਾ ਨੇ ਕਿਹਾ ਇਸ ਕਰਕੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਉਹ ਲੰਮੇ ਸਮੇਂ ਤੋਂ ਆਪਣੀਆਂ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਨਜਾਇਜ਼ ਜੇਲਾਂ’ਚ ਸੜ ਰਹੇ ਸਾਰੇ ਸਿੱਖ ਨੌਜਵਾਨਾਂ ਨੂੰ ਤੁਰੰਤ ਰਿਹਾਅ ਕਰਨ ਦੀ ਲੋੜ ਤੇ ਜ਼ੋਰ ਦੇਵੇ, ਇਸ ਮੌਕੇ ਹੋਰਨਾਂ ਨਾਲ ਭਾਈ ਅਵਤਾਰ ਸਿੰਘ ਅੰਮ੍ਰਿਤਸਰ, ਭਾਈ ਜੋਗਿੰਦਰ ਸਿੰਘ, ਭਾਈ ਜਗਤਾਰ ਸਿੰਘ, ਭਾਈ ਸਿੰਦਾ ਸਿੰਘ ਨਿਹੰਗ, ਭਾਈ ਮਨਜਿੰਦਰ ਸਿੰਘ ਕਮਾਲਕੇ, ਭਾਈ ਸਵਰਨ ਸਿੰਘ ਧਰਮਕੋਟ, ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ, ਭਾਈ ਬਲਵਿੰਦਰ ਸਿੰਘ ਖਡੂਰ ਸਾਹਿਬ, ਭਾਈ ਸੁਖਦੇਵ ਸਿੰਘ ਜਗਰਾਉਂ ਆਦਿ ਆਗੂ ਹਾਜਰ ਸਨ ।

Leave a Reply

Your email address will not be published. Required fields are marked *