ਪੰਜਾਬ ਵਿੱਚ ਪੈਨ ਡਾਊਨ ਹੜ੍ਤਤਾਲ ਤੇ ਜਾਣ ਵਾਲੇ ਕਰਮਚਾਰੀਆਂ ਖਿਲਾਫ ਹੋਵੇਗੀ ਕਾਰਵਾਈ, ਐਸਮਾ ਲਾਗੂ-ਮੁੱਖ ਮੰਤਰੀ ਪੰਜਾਬ

ਗੁਰਦਾਸਪੁਰ

ਗੁਰਦਾਸਪੁਰ, 31 ਅਗਸਤ (ਸਰਬਜੀਤ ਸਿੰਘ)– ਨਰਿੰਦਰ ਸਿੰਘ ਚੀਮਾ ਸੂਬਾ ਜਨਰਲ ਸਕੱਤਰ ਪਟਵਾਰ ਯੂਨੀਅਨ ਪੰਜਾਬ ਨੇ ਕਰਮਚਾਰੀਆਂ ਵੱਲੋਂ ਹੜ੍ਹਤਾਲ ਚੱਲੇ ਜਾਣ ਬਾਰੇ ਸਪੱਸ਼ਟ ਕੀਤਾ ਹੈ ਕਿ ਸਾਡੀ ਯੂਨੀਅਨ 23 ਜੂਨ 1952 ਦੀ ਮਾਨਤਾ ਪ੍ਰਾਪਤ ਹੈ ਅਤੇ ਸਾਡਾ ਸੰਵਿਧਾਨਿਕ ਹੱਕ ਬਣਦਾ ਹੈ ਕਿ ਪੰਜਾਬ ਸਰਕਾਰ ਜੋ ਸਾਡੀਆਂ ਹੱਕੀ ਮੰਗਾਂ ਨਾ ਮੰਨੇ ਉਸ ਨੂੰ ਲਾਗੂ ਕਰਵਾਉਣਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸੁਪਰਡੈਂਟ ਗ੍ਰੇਡ ਦੀਆਂ 4 ਅਸਾਮੀਆਂ ਖਾਲੀਆਂ ਹਨ। ਉਨ੍ਹਾਂ ਦੋ ਪ੍ਰਮੋਸ਼ਨ ਹੋਣ ਵਾਲੀ ਹੈ। ਇਸ ਤੋਂ ਇਲਾਵਾ ਸੁਪਰਡੈਂਟ ਗ੍ਰੇਡ ਦੀਆਂ 50 ਅਸਾਮੀਆਂ ਖਾਲੀਆਂ ਹਨ। ਬੀਤੇ ਢਾਈ ਸਾਲ ਤੋਂ 130 ਸੀਨੀਅਰ ਸਹਾਇਕ ਦੀਆਂ ਅਸਾਮੀਆਂ ਖਾਲੀਆਂ ਹਨ। ਨਾਇਬ ਤਹਿਸੀਲਦਾਰਾਂ ਦਾ ਕੋਟਾ ਵੀ ਨਹੀਂ ਲਾਗੂ ਕੀਤਾ ਗਿਆ। ਡੀ.ਸੀ ਦਫਤਰਾ ਵਿੱਚ ਕੰਮ ਕਰ ਰਹੇ ਆਊਟ ਸੋਰਸ ਕਰਮਚਾਰੀਆਂ ਦੀਆੰ ਤਨਖਾਹਾਂ ਨਾ ਤਾਂ ਵਧਾਈਆਂ ਗਈਆਂ ਹਨ ਅਤੇ ਨਾ ਹੀ ਉਨ੍ਹਾਂ ਨੂੰ ਪੱਕਿਆ ਕੀਤਾ ਗਿਆ ਹੈ। ਪੰਜਾਬ ਵਿੱਚ ਮੁੱਖ ਮੰਤਰੀ ਵੱਲੋਂ ਰੱਖੇ ਗਏ ਪਟਵਾਰੀ ਕੇਵਲ 5 ਹਜਾਰ ਵਿੱਚ ਆਪਣਾ ਪਰਿਵਾਰ ਪਾਲ ਰਹੇ ਹਨ। ਉਨ੍ਹਾਂ ਵਿੱਚੋਂ 50 ਫੀਸਦੀ ਮੁਲਾਜ਼ਮ ਨੌਕਰੀ ਛੱਡ ਕੇ ਵਿਦੇਸ਼ ਚੱਲੇ ਗਏ ਹਨ, ਕਿਉਂਕਿ 5 ਹਜਾਰ ਰੂਪਏ ਦੇ ਨਾਲ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਨਹੀਂ ਕਰ ਸਕਦੇ।

ਚੀਮਾ ਨੇ ਕਿਹਾ ਕਿ ਸਾਡੀ ਜੱਥੇਬੰਦੀ ਵੱਲੋਂ 5 ਤੋਂ 6 ਲੱਖ ਦੇ ਦਰਮਿਆਨ ਪੰਜਾਬ ਵਿੱਚ ਮੁਲਾਜ਼ਮ ਹਨ ਅਤੇ ਉਨ੍ਹਾਂ ਦੇ ਪਰਿਵਾਰ ਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਨੂੰ ਵੋਟਾਂ ਪਈਆਂ ਹਨ। ਜਿਸ ਕਰਕੇ ਉਹ ਸੱਤਾ ਵਿੱਚ ਆਏ ਹਨ। ਪਰ ਸਾਨੂੰ ਇਹ ਧਮਕੀ ਦੇ ਰਹੇ ਹਨ ਜੇਕਰ ਤੁਸੀ ਕਲਮ ਛੋੜ ਹੜਤਾਲ ਤੇ ਚੱਲੇ ਗਏ ਤਾਂ ਤੁਹਾਡੇ ਤੋਂ ਸਦਾ ਲਈ ਇਹ ਕਲਮ ਖੋਹ ਲਈ ਜਾਵੇਗੀ ਅਤੇ ਇਹ ਕਲਮ ਹੋਰ ਕਿਸੇ ਨੂੰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ 1 ਸਤੰਬਰ ਤੋਂ ਸਾਡੀ ਪੈਨ ਡਾਊਨ ਹੜਤਾਲ ਨਿਰੰਤਰ ਜਾਰੀ ਰਹੇਗੀ।

ਉਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਕਿਹਾ ਕਿ ਮਾਮਲਾ ਸੰਗਰੂਰ ਵਿੱਚ ਪਟਵਾਰੀ, ਕਾਨੂੰਗੋ ਅਤੇ ਨਾਇਬ ਤਹਿਸਲੀਦਾਰ ਵੱਲੋੰ ਭ੍ਰਿਸ਼ਟਾਚਾਰ ਕਰਨ ਦੇ ਦੋਸ਼ ਵਿੱਚ ਫੜੇ ਗਏ ਹਨ।ਇਹ ਕਰਮਚਾਰੀ ਉਨ੍ਹਾਂ ਦੀ ਹਮਾਇਤ ਤੇ ਉਤਰ ਆਏ ਹਨ ਇਸ ਲਈ ਮੈਂ ਲੋਕਾਂ ਦੀ ਖੱਜਲ ਖੁਆਰੀ ਬਰਦਾਸ਼ਤ ਨਹੀਂ ਕਰਾਂਗਾ। ਜੇਕਰ ਇਹ ਕਲਮ ਛੋੜ ਹੜਤਾਲ ਤੇ ਜਾਣਗੇ ਤਾਂ ਇਨ੍ਹਾਂ ਤੋਂ ਕਲਮ ਸਦਾ ਲਈ ਖੋਹੀ ਜਾਵੇਗੀ ਅਤੇ ਹੋਰ ਕਿਸੇ ਯੋਗ ਕਰਮਚਾਰੀ ਨੂੰ ਦਿੱਤੀ ਜਾਵੇਗੀ। ਇਸ ਲਈ ਭ੍ਰਿਸ਼ਟਾਚਾਰ ਦੇ ਖਿਲਾਫ ਕਰਮਚਾਰੀਆਂ ਵੱਲੋਂ ਇਨ੍ਹਾਂ ਲੋਕਾਂ ਦੇ ਹੱਕ ਵਿੱਚ ਉਤਰਨਾ ਇਸ ਨੂੰ ਮੈਂ ਕਦੇ ਵੀ ਬਰਦਾਸ਼ਤ ਨਹੀਂ ਕਰਦਾ। ਜਿਸ ਕਰਕੇ ਪੰਜਾਬ ਵਿੱਚ ਐਸਮਾ ਲਾਗੂ ਕਰਨ ਦੇ ਸਮੂਹ ਡੀ.ਸੀ ਨੂੰ ਨਿਰਦੇਸ਼ ਦਿੱਤੇ ਹਨ।

Leave a Reply

Your email address will not be published. Required fields are marked *