ਗੁਰਦਾਸਪੁਰ, 31 ਅਗਸਤ (ਸਰਬਜੀਤ ਸਿੰਘ)–ਪੰਜਾਬ ਵਿੱਚ ਮੌਜੂਦਾ 1.70 ਲੱਖ ਉਦੋਯਗਿਕ ਇਕਾਈਆਂ ਵਿੱਚੋਂ 1.60 ਲੱਖ ਛੋਟੇ ਉਦਯੋਗ ਹਨ। ਇਨ੍ਹਾਂ ਵਿੱਚੋਂ 20 ਹਜਾਰ ਪਿੱਛਲੇ 4 ਸਾਲਾਂ ਵਿੱਚ ਬੰਦ ਹੋ ਗਏ ਹਨ ਅਤੇ ਲੱਖਾ ਕਾਮੇ ਬੇਰੁਜਗਾਰ ਹੋ ਗਏ ਹਨ।ਕੁੱਝ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਵੱਲੋਂ ਤਾਲਾਬੰਦੀ ਦਾ ਵੀ ਅਸਰ ਦਿਖਾਈ ਦੇ ਰਿਹਾ ਹੈ। ਇਨ੍ਹਾਂ ਨੂੰ ਮੰਦੀ ਹਾਲਤ ਤੋਂ ਕੱਢਣ ਲਈ ਪੰਜਾਬ ਸਰਕਾਰ ਸਸਤੀ ਵਿਆਜ ਦਰ ਤੇ ਕਰਜਾ ਦੇਵੇ। ਆਧੁਨਿਕ ਤਕਨੀਕ ਵਾਲੀ ਮਸ਼ੀਨਾਂ ਮੁਹੱਈਆ ਕਰਵਾਏ ਅਤੇ ਕੱਚੇ ਮਾਲ ਤੇ ਟੈਕਸ ਘਟਾਵੇ।
ਵੱਡੇ ਅਤੇ ਮੱਧਮ ਉਦਯੋਗਾਂ ਮੁਕਾਬਲੇ ਲਘੂ ਉਦਯੋਗ ਡਾਵਾਂਡੋਲ ਹਨ। ਫੰਡ ਮਸ਼ੀਨਰੀ ਅਤੇ ਨਵੀਆਂ ਤਕਨੀਕਾਂ ਦੀ ਕਮੀ ਕੱਚਾ ਮਾਲ ਤੋਂ 5 ਤੋਂ 10 ਫੀਸਦੀ ਮਹਿੰਗਾ ਮਿਲਣਾ। ਲਘੂ ਉਦਯੋਗਾਂ ਲਈ 11 ਤੋਂ 12 ਫੀਸਦ ਵਿਆਜ ਦਰਾਂ ਵਸੂਲੀਆਂ ਜਾਂਦੀਆਂ ਹਨ। ਪੰਜਾਬ ਵਿੱਚ ਲਘੂ ਉਦਯੋਗ ਦਾ ਦਾਇਰਾ 95 ਫੀਸਦੀ ਹੈ। ਜਿਨ੍ਹਾਂ ਵਿੱਚੋਂ ਕੁੱਝ ਬੰਦ ਅਤੇ ਕੁੱਝ ਬੰਦ ਹੋਣ ਦੀ ਕਗਾਰ ਤੇ ਲਘੂ ਉਯਦੋਗ ਹਨ।