ਗੁਰਦਾਸਪੁਰ, 31 ਮਾਰਚ (ਸਰਬਜੀਤ ਸਿੰਘ)– ਮੁੱਖ ਮੰਤਰੀ ਪੰਜਾਬ ਭਗਵੰਤਸਿੰਘ ਮਾਨ ਨੇ 75 ਸਾਲਾਂ ਬਾਅਦ ਸਾਰਿਆਂ ਨੂੰ ਸੁਚੇਤ ਕਰ ਦਿੱਤਾ ਹੈ ਕਿ ਜੱਥੇਦਾਰ ਬਾਦਲਾਂ ਦੀ ਬੋਲੀ ਬੋਲਦੇ ਹਨ। ਉਨ੍ਹਾਂ ਦੀ ਜੇਬਾਂ ਵਿੱਚੋਂ ਨਿਕਲੇ ਹੋਏ ਹਨ। ਇਸ ਕਰਕੇ ਉਹ ਅਜਿਹੇ ਬਿਆਨ ਦੇ ਰਹੇ ਹਨ ਕਿ ਪੰਜਾਬ ਵਿੱਚ ਸਿੱਖ ਕੌਮ ਨੂੰ ਖਤਰਾ ਹੈ ਤਾਂ ਜੋ ਪੰਜਾਬ ਵਿੱਚ ਧਰਮ ਦੇ ਨਾਮ ਤੇ ਲੋਕਾਂ ਨੂੰ ਅੱਗ ਵਿੱਚ ਝੋਕਿਆ ਜਾਵੇ।
ਪਰ ਪੰਜਾਬ ਦੇ ਮੁੱਖ ਮੰਤਰੀ ਬਹੁਤ ਹੀ ਸੁਘੜ ਸਿਆਣੇ ਅਤੇ ਈਮਾਨਦਾਰ ਸਖਸ਼ੀਅਤ ਹਨ। ਇਸ ਲਈ ਉਹ ਅਜਿਹੇ ਲੋਕਾਂ ਨੂੰ ਜੋ ਕਰੜੇ ਹੱਥੀ ਬਿਆਨ ਦੇ ਕੇ ਅਤੇ ਸਿਆਸਤ ਤੋਂ ਪ੍ਰੇਰਿਤ ਰਹਿਣ ਲਈ ਟਵੀਟ ਕੀਤਾ ਹੈ, ਇੱਕ ਸ਼ਲਾਘਾਯੋਗ ਕਦਮ ਹੈ। ਇਸ ਲਈ ਪੰਜਾਬ ਦੇ ਸਮੂਹ ਬੁੱਧੀਜੀਵੀ ਲੋਕ ਪੰਜਾਬ ਦੇ ਮੁੱਖ ਮੰਤਰੀ ਦੇ ਰਿਣੀ ਹਨ ਕਿ ਉਨ੍ਹਾੰ ਪੰਜਾਬ ਵਿੱਚ ਕੋਝੀਆ ਚਾਲਾਂ ਚਲਾਉਣ ਵਾਲੇ ਜਥੇਦਾਰਾਂ ਬਾਰੇ ਪੰਜਾਬ ਦੇ ਲੋਕਾਂ ਨੂੰ ਉਜਾਗਰ ਕੀਤਾ ਹੈ।