ਪੰਜਾਬ ਦੀ ਆਪ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਔਰਤਾਂ ਦੇ ਖਾਤੇ ਵਿੱਚ 1000 ਰੁਪਏ ਪਾਉਣ ਵਾਲੇ ਵਾਅਦੇ ਨੂੰ ਪੂਰਾ ਕਰਕੇ ਵਿਰੋਧੀਆਂ ਦੇ ਮੂੰਹ ਕੀਤੇ ਬੰਦ– ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 31 ਜਨਵਰੀ (ਸਰਬਜੀਤ ਸਿੰਘ)–ਪੰਜਾਬ ਦੀ ਆਪ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਆਪਣੇ ਵਾਅਦੇ ਮੁਤਾਬਕ ਔਰਤਾਂ ਦੇ ਖਾਤੇ ਵਿੱਚ ਇਕ ਇਕ ਹਜ਼ਾਰ ਰੁਪਏ ਪਾਉਣ ਦੇ ਹੁਕਮ ਕਰਕੇ ਜਿਥੇ ਵਿਰੋਧੀਆਂ ਦੇ ਮੂੰਹ ਬੰਦ ਕੀਤੇ ਹਨ ਉਥੇ ਔਰਤਾਂ ਨੂੰ ਇਸ ਫੈਸਲੇ ਰਾਹੀਂ ਪੂਰੀ ਤਰ੍ਹਾਂ ਖੁਸ਼ ਕੀਤਾ ਹੈ। ਇਹ ਫੈਸਲਾ ਸਮੇਂ ਦੀ ਲੋੜ ਅਤੇ ਲੋਕਾਂ ਦੀ ਮੰਗ ਵਾਲਾਂ ਵਧੀਆ ਫੈਸਲਾ ਕਿਹਾ ਜਾ ਸਕਦਾ ਅਤੇ ਪੰਜਾਬ ਦੀ ਔਰਤਾਂ ਜਿਥੇ ਇਸ ਫੈਸਲੇ ਨਾਲ ਪੂਰੀ ਤਰ੍ਹਾਂ ਬਾਗ਼ੋਂ ਬਾਗ਼ ਹੋ ਗਈਆਂ ਹਨ ਉਥੇ ਇਸ ਫੈਸਲੇ ਨਾਲ ਵਿਰੋਧੀਆਂ ਦੇ ਮੂੰਹ ਵੀ ਬੰਦ ਹੋਏ ਹਨ ਜੋਂ ਬਾਰ ਬਾਰ ਇਸ ਵਾਹਦੇ ਰਾਹੀਂ ਸਰਕਾਰ ਤੇ ਨਿਸ਼ਾਨਾ ਸਾਧ ਰਹੇ ਸਨ । ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਸਰਕਾਰ ਦੇ ਇਸ ਫੈਸਲੇ ਦੀ ਸ਼ਲਾਘਾ ਅਤੇ ਇਸ ਨੂੰ ਸਮੇਂ ਦੀ ਲੋੜ ਵਾਲਾਂ ਵਧੀਆ ਫੈਸਲਾ ਮੰਨਦੀ ਹੋਈ ਮੰਗ ਕਰਦੀ ਹੈ ਸਰਕਾਰ ਤੋਂ ਮੰਗ ਕਰਦੀ ਹੈ ਜਦੋ ਬੁਢਾਪਾ ਪੈਨਸ਼ਨ ਔਰਤਾਂ ਅਤੇ ਮਰਦਾਂ ਲਈ ਬਰਾਬਰ ਦਾ ਅਧਿਕਾਰ ਹੈ ਤਾਂ ਫਿਰ ਸਰਕਾਰ ਅਜਿਹੇ ਫ਼ੈਸਲੇ ਰਾਹੀਂ ਔਰਤਾਂ ਅਤੇ ਮਰਦਾਂ ਵਿਚ ਪਾੜਾ ਪਾ ਕੇ ਇਕ ਇਕ ਹਜ਼ਾਰ ਰੁਪਏ ਔਰਤਾਂ ਦੇ ਖਾਤੇ ਪਾਉਣ ਸਮੇਂ ਮਰਦਾਂ ਨਾਲ ਵਿਤਕਰਾ ਕਿਉਂ ਕੀਤਾ ਜਾ ਰਿਹਾ ਜੋਂ ਨਹੀਂ ਕੀਤਾ ਜਾਣਾ ਚਾਹੀਦਾ ਹੈ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਤੇ ਸੀਨੀਅਰ ਮੀਤ ਪ੍ਰਧਾਨ ਭਾਈ ਬਲਵਿੰਦਰ ਸਿੰਘ ਲੋਹਟਬੱਦੀ ਕਨੇਡਾ ਨੇ ਆਪ ਸਰਕਾਰ ਵਲੋਂ ਔਰਤਾਂ ਦੇ ਖਾਤੇ ਵਿੱਚ 1000 -1000 ਰੁਪਏ ਪਾਉਣ ਵਾਲੇ ਫੈਸਲੇ ਦੀ ਸ਼ਲਾਘਾ ਤੇ ਇਸ ਨੀਤੀ ਵਿੱਚ ਮਰਦਾਂ ਨੂੰ ਵੀ ਸ਼ਾਮਲ ਕਰਨ ਦੀ ਮੰਗ ਕਰਦਿਆ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ।

ਫੈਡਰੇਸ਼ਨ ਪ੍ਰਧਾਨ ਭਾਈ ਖਾਲਸਾ ਨੇ ਕਿਹਾ ਇਸ ਫੈਸਲਾ ਤਹਿਤ ਜਿਥੇ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਵਾਅਦੇ ਨੂੰ ਪੂਰਾ ਕੀਤਾ ਹੈ, ਉਥੇ ਸਰਕਾਰ ਵਿਰੋਧੀਆਂ ਦੇ ਮੂੰਹ ਵੀ ਬੰਦ ਕੀਤੇ ਹਨ ਜੋਂ ਬਾਰ ਬਾਰ ਇਹ ਕਹਿ ਰਹੇ ਸਨ ਕਿ ਔਰਤਾਂ ਦੇ ਖਾਤੇ ਵਿੱਚ ਪੈਸੇ ਪਾਉਣ ਵਾਲਾ ਵਾਦਾ ਪੂਰਾ ਕਿਉਂ ਨਹੀਂ ਕੀਤਾ, ਭਾਈ ਖਾਲਸਾ ਕਿਹਾ ਸਰਕਾਰਾਂ ਵਲੋਂ ਵੋਟਬੈਕ ਦੀ ਨੀਤੀ ਰਾਹੀਂ ਰਾਜ ਵਿੱਚ ਔਰਤਾਂ ਨੂੰ ਹੀ ਪ੍ਰਮੋਟ ਕਰਨਾ ਸ਼ਲਾਘਾਯੋਗ ਕਦਮ ਨਹੀਂ ਉਹਨਾਂ ਕਿਹਾ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸੀ ਸਰਕਾਰ ਨੇ ਔਰਤਾਂ ਦਾ ਸਰਕਾਰੀ ਬੱਸਾਂ’ਚ ਕਿਰਾਇਆ ਮਾਫ ਕਰਨ ਸਮੇਂ ਮਰਦਾਂ ਨੂੰ ਪਿਛੇ ਰੱਖਿਆ ਗਿਆ ਤੇ ਹੁਣ ਆਪ ਸਰਕਾਰ ਨੇ ਔਰਤਾਂ ਦੇ ਖਾਤੇ ਵਿੱਚ 1000 ਰੁਪਏ ਪਾਉਣ ਵਾਲੀ ਨੀਤੀ ਤਹਿਤ ਮਰਦਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਭਾਈ ਖਾਲਸਾ ਨੇ ਕਿਹਾ ਰਾਜ ਵਿਚ ਦੋਗਲੀ ਅਤੇ ਵੋਟ ਬੈਂਕ ਨੀਤੀ ਰਾਹੀਂ ਅਜਿਹੇ ਵਰਤਾਰੇ ਔਰਤਾਂ ਅਤੇ ਮਰਦਾਂ ਵਿਚ ਪਾੜਾ ਪਾਉਣ ਤੋਂ ਘੱਟ ਨਹੀਂ ਇਸ ਕਰਕੇ ਇਸ ਵਰਤਾਰੇ ਨੂੰ ਦੂਰ ਕਰਕੇ ਔਰਤਾਂ ਦੇ ਨਾਲ ਨਾਲ 60 ਸਾਲ ਤੋਂ ਉੱਪਰ ਵਾਲੇ ਬਜ਼ੁਰਗਾਂ ਨੂੰ ਵੀ ਫ੍ਰੀ ਬੱਸ ਸਫ਼ਰ ਅਤੇ 1000 1000 ਰੁਪਏ ਖਾਤੇ ਵਿੱਚ ਪਾਉਣ ਵਾਲੀ ਨੀਤੀ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ । ਭਾਈ ਖਾਲਸਾ ਤੇ ਭਾਈ ਲੋਹਟਬੱਦੀ ਕਨੇਡਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਭਗਵੰਤ ਸਿੰਘ ਮਾਨ ਸਰਕਾਰ ਵਲੋਂ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਵਾਅਦੇ ਮੁਤਾਬਕ ਔਰਤਾਂ ਦੇ ਖਾਤੇ ਵਿੱਚ 1000-1000 ਰੁਪਏ ਪਾਉਣ ਵਾਲੇ ਫੈਸਲੇ ਦੀ ਸ਼ਲਾਘਾ ਕਰਦੀ ਹੈ ਉਥੇ ਸਰਕਾਰ ਤੋਂ ਮੰਗ ਕਰਦੀ ਹੈ ਕਿ ਫ੍ਰੀ ਬੱਸ ਸਫ਼ਰ ਅਤੇ 1000-1000 ਰੁਪਏ ਪਾਉਣ ਵਾਲੀ ਨੀਤੀ ਵਿੱਚ 60 ਸਾਲ ਤੋਂ ਉੱਪਰ ਵਾਲੇ ਬਜ਼ੁਰਗਾਂ ਨੂੰ ਵੀ ਸ਼ਾਮਲ ਕੀਤਾ ਜਾਣਾ ਚਾਹੀਦਾ ਜੋਂ ਲੋਕਾਂ ਅਤੇ ਸਮੇਂ ਦੀ ਮੰਗ ਹੈ ਰਿਹਾ। ਉਹਨਾਂ ਕਿਹਾ ਸਰਕਾਰਾਂ ਵਲੋਂ ਵੋਟ ਬੈਂਕ ਨੀਤੀ ਰਾਹੀਂ ਔਰਤਾਂ ਤੇ ਮਰਦਾਂ ਵਿਚ ਪਾੜਾ ਪਾਉਣਾ ਤੁਰੰਤ ਬੰਦ ਹੋਣਾ ਚਾਹੀਦਾ ਹੈ। ਇਸ ਮੌਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨਾਲ ਸੀਨੀਅਰ ਮੀਤ ਪ੍ਰਧਾਨ ਭਾਈ ਬਲਵਿੰਦਰ ਸਿੰਘ ਲੋਹਟਬੱਦੀ ਕਨੇਡਾ ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਮਨਜਿੰਦਰ ਸਿੰਘ ਖਾਲਸਾ ਕਮਾਲਕੇ ਮੋਗਾ ਭਾਈ ਸਵਰਨਜੀਤ ਸਿੰਘ ਮਾਨੋਕੇ ਲੁਧਿਆਣਾ ਭਾਈ ਕੇਵਲ ਸਿੰਘ ਬਾਬਾ ਬਕਾਲਾ ਸਾਹਿਬ ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ ਭਾਈ ਲਖਵਿੰਦਰ ਸਿੰਘ ਰਾਜਿਸਥਾਨ ਭਾਈ ਸਿੰਦਾ ਸਿੰਘ ਨਿਹੰਗ ਧਰਮ ਕੋਟ ਧਾਰਮਿਕ ਮਾਮਲਿਆਂ ਦੇ ਇੰਚਾਰਜ ਠੇਕੇਦਾਰ ਗਰਮੀਤ ਸਿੰਘ ਮੱਖੂ ਅਤੇ ਭਾਈ ਅਮਰਜੀਤ ਸਿੰਘ ਰਤਨ ਗੜ੍ਹ ਤੋਂ ਇਲਾਵਾ ਕਈ ਫੈਡਰੇਸ਼ਨ ਕਾਰਕੁੰਨ ਹਾਜਰ ਸਨ

Leave a Reply

Your email address will not be published. Required fields are marked *