ਪੀੜਤ ਪਰਿਵਾਰ ਨੂੰ ਲੈ ਕੇ ਡੀ.ਸੀ ਅਤੇ ਐਸ.ਐਸ.ਪੀ ਨੂੰ ਮਿਲਿਆ ਜਾਵੇਗਾ- ਕਾਮਰੇਡ ਬੱਖਤਪੁਰਾ

ਗੁਰਦਾਸਪੁਰ

ਗੁਰਦਾਸਪੁਰ, 16 ਅਕਤੂਬਰ ( ਸਰਬਜੀਤ ਸਿੰਘ)– ਅੱਜ ਸੀਪੀਆਈ ਐਮਐਲ ਲਿਬਰੇਸ਼ਨ ਦੀ ਟੀਮ ਨੇ ਜਿਸ ਵਿੱਚ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ, ਸੁਖਦੇਵ ਸਿੰਘ ਭਾਗੋਕਾਵਾਂ ਅਤੇ ਅਸ਼ਵਨੀ ਕੁਮਾਰ ਲੱਖਣ ਕਲਾਂ ਸ਼ਾਮਿਲ ਸਨ, ਕਲਾਨੌਰ ਥਾਣੇ ਦੇ ਪਿੰਡ ਭੰਡਵਾਂ ਦਾ ਦੌਰਾ ਕਰਨ ਪਿੱਛੋਂ ਦੱਸਿਆ ਕਿ ਭੰਡਵਾ ਦੇ ਇੱਕ ਕੁਲਵੰਤ ਸਿੰਘ ਨਾ ਦੇ ਹਰੀਜਨ ਪ੍ਰਵਾਰ ਦੇ ਲਾਲ ਲਕੀਰ ਅੰਦਰ ਬਣੇ ਦੋ ਕਮਰੇ ਅਤੇ ਇੱਕ ਰਸੋਈ ਸਮੇਤ ਚਾਰ ਦੀਵਾਰੀ ਦੇ ਘਰ ਨੂੰ ਪਿੰਡ ਦੇ ਧਨਾਡ ਵਿਅਕਤੀ ਗੁਰਵਿੰਦਰ ਸਿੰਘ ਪੁੱਤਰ ਅਜੀਤ ਸਿੰਘ ਅਤੇ ਪ੍ਰਗਟ ਸਿੰਘ ਪੁੱਤਰ ਹਰਚਰਨ ਸਿੰਘ ਆਦਿ ਨੇ ਕਿਰਾਏ ਦੀ ਜੇਸੀਬੀ ਕਿਰਾਏ ਲਿਆ ਕੇ ਢਹਿ ਢੇਰੀ ਕਰ ਦਿੱਤਾ ਜਦੋਂ ਮੌਕੇ ਤੇ ਕਰਾਈ ਉੱਪਰ ਲਿਆਂਦੀ ਜੇਸੀਪੀ ਦੇ ਮਾਲਕ ਨੇ ਘਰ ਢਾਉਣ ਤੋਂ ਇਨਕਾਰ ਕਰ ਦਿੱਤਾ ਤਾਂ ਖੁਦ‌ ਗੁਰਵਿੰਦਰ ਸਿੰਘ ਅਤੇ ਪ੍ਰਗਟ ਸਿੰਘ ਨੇ ਜੇਸੀਪੀ ਨੂੰ ਆਪ ਚਲਾ ਕੇ ਗਰੀਬ ਦਾ ਘਰ ਢਹਿ ਢੇਰੀ ਕਰ ਦਿੱਤਾ। ਇਹ ਵਿਅਕਤੀ ਸੱਤਾਧਾਰੀ ਪਾਰਟੀ ਨਾਲ ਸੰਬੰਧਿਤ ਹਨ। ਜਦੋਂ ਕਿ ਹਰੀਜਨ ਪਰਿਵਾਰ ਇਹਨਾਂ ਨਾਲ ਸਹਿਮਤ ਨਹੀਂ ਸੀ ਅਤੇ ਨਾ ਹੀ ਉਹਨਾਂ ਨੇ ਇਹਨਾਂ ਦੇ ਕਹਿਣ ਤੇ ਡੇਰਾ ਬਾਬਾ ਨਾਨਕ ਦੀ ਜਿਮਨੀ ਵਿਧਾਨ ਸਭਾ ਚੋਣਾਂ ਵਿੱਚ ਸੱਤਾਧਾਰੀਆਂ ਨੂੰ ਵੋਟਾਂ ਪਾਈਆਂ ਸਨ ਜਿਸ ਕਾਰਨ ਗੁੱਸੇ ਵਿੱਚ ਆ ਕੇ ਉਪਰੋਕਤ ਧਨਾਡ ਵਿਅਕਤੀਆਂ ਨੇ ਗਰੀਬ ਪਰਿਵਾਰ ਨੂੰ ਘਰੋਂ ਬੇਘਰ ਕਰ ਦਿੱਤਾ ਇਹ ਪਰਿਵਾਰ ਇਸ ਸਮੇਂ ਆਪਣੇ ਦੋ ਬੱਚਿਆਂ ਸਮੇਤ ਸਰਦੀ ਦੇ ਮੌਸਮ ਵਿੱਚ ਖੁੱਲੇ ਵਿੱਚ ਬੈਠਣ ਲਈ ਮਜਬੂਰ ਹੈ। ਬੇਸ਼ੱਕ ਕਲਾਨੌਰ ਦੀ ਪੁਲਿਸ ਨੇ ਐਫ ਆਈ ਆਰ ਨੰਬਰ 0122 ,14 ,12 24 ਵਿੱਚ ਧਾਰਾ 3 29 /3,329/3, 324/5ਅਤੇ ਤਿੰਨ ਪੰਜ ਅਧੀਨ ਪਰਚਾ ਦਰਜ ਕਰ ਲਿਆ ਪਰ ਪੁਲਸ ਨੇ ਸਭ ਤੋਂ ਜਰੂਰੀ ਧਾਰਾ ਐਸੀ ਐਸਟੀ ਐਕਟ ਨੂੰ ਐਫਆਈਆਰ ਵਿੱਚ ਨਹੀਂ ਜੋੜਿਆ ਜੋ ਸਰਾਸਰ ਇਸ ਮਜ਼੍ਹਬੀ ਸਿੱਖ ਪਰਿਵਾਰ ਨਾਲ ਜ਼ਿਆਦਤੀ ਹੈ। ਸੀਪੀ ਐਮਐਲ ਦੀ ਟੀਮ ਨੇ ਮੰਗ ਕੀਤੀ ਹੈ ਕਿ ਇੱਕ ਐਸੀ ਪਰਿਵਾਰ ਦਾ ਘਰ ਕੇਵਲ ਐਸ ਸੀ ਅਤੇ ਦਲਿਤ ਹੋਣ ਕਰਕੇ ਢਾਹਿਆ ਗਿਆ ਹੈ। ਲਿਬਰੇਸ਼ਨ ਦੀ ਟੀਮ ਨੇ ਇਸ ਮਾਮਲੇ ਵਿੱਚ ਐਸ.ਸੀ ਐਸ.ਟੀ ਐਕਟ ਲਾਉਣ ਦੀ ਮੰਗ ਕੀਤੀ ਹੈ। ਉਹਨਾਂ ਇਹ ਵੀ ਕਿਹਾ ਕਿ ਇਸ ਸਬੰਧੀ ਦਲਿਤ ਪਰਿਵਾਰ ਹੈ ਤੇ ਉਹਨਾਂ ਦੇ ਹਮਾਇਤੀਆਂ ਨੂੰ ਲੈ ਜਲਦੀ ਡੀਸੀ ਗੁਰਦਾਸਪੁਰ ਅਤੇ ਐਸ ਐਸ ਪੀ ਗੁਰਦਾਸਪੁਰ ਨੂੰ ਮਿਲ ਕੇ ਮੰਗ ਕਰਨਗੇ ਕਿ ਅਸੀਂ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ। ਇਸ ਸਮੇਂ ਢਹਿ ਢੇਰੀ ਘਰ ਵਿੱਚ ਲਿਬਰੇਸ਼ਨ ਟੀਮ ਨਾਲ ਨੰਬਰਦਾਰ ਧਰਮਿੰਦਰਜੀਤ ਲਖਵਿੰਦਰਜੀਤ ਸਿੰਘ ਲਵਪ੍ਰੀਤ ਸਿੰਘ ਰਾਜਵੀਰ ਕੌਰ ਅਤੇ ਉਹਨਾਂ ਦੇ ਛੋਟੇ ਬੱਚਿਆਂ ਸਮੇਤ ਕੁਲਵੰਤ ਸਿੰਘ ਰਾਜ ਮਿਸਤਰੀ ਹਾਜ਼ਰ ਸਨ

Leave a Reply

Your email address will not be published. Required fields are marked *