ਪਿੰਡ ਭੋਲੇਵਾਲ ਦੀ ਸਰਬਸੰਮਤੀ ਨਾਲ ਚੁਣੀ ਸਰਪੰਚ ਕੁਲਵਿੰਦਰ ਕੌਰ ਨੇ ਗੁਰੂਦੁਆਰਾ ਸਿੰਘਾ ਸ਼ਹੀਦਾਂ ਵਿਖੇ ਨਤਮਸਤਕ ਹੋ ਕੇ ਮਹਾਪੁਰਸ਼ਾਂ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ- ਭਾਈ ਖਾਲਸਾ

ਦੋਆਬਾ

ਫਿਲੌਰ, ਗੁਰਦਾਸਪੁਰ, 5 ਅਕਤੂਬਰ (ਸਰਬਜੀਤ ਸਿੰਘ)– ਸਰਬਸੰਮਤੀ ਨਾਲ ਸਰਪੰਚ ਚੁਣ ਕੇ ਸਰਕਾਰ ਵੱਲੋਂ ਮਿਲਣ ਵਾਲੀ 5 ਲੱਖ ਰੁਪਏ ਦੀ ਗ੍ਰਾਂਟ ਪ੍ਰਾਪਤ ਕਰਨ ਲਈ ਪੰਜਾਬ ਦੇ ਸਾਰੇ ਪਿੰਡਾਂ ਨੂੰ ਰਲ ਮਿਲ ਕੇ ਸਰਬਸੰਮਤੀ ਨਾਲ ਸਰਪੰਚ ਬਣਾਉਣ ਦੀ ਲੋੜ ਤੇ ਜੋਰ ਦੇਣਾ ਚਾਹੁੰਦਾ ਹੈ। ਇਸ ਨਾਲ ਪਿੰਡ ਦੇ ਵਿਕਾਸ ਵਿੱਚ ਵੱਡਾ ਵਾਧਾ ਕੀਤਾ ਜਾ ਸਕਦਾ ਹੈ ਅਤੇ ਪਿੰਡ ਵਿੱਚੋਂ ਆਪਸੀ ਮਤਭੇਦ ਖਤਮ ਕੀਤਾ ਜਾ ਸਕਦਾ ਹੈ। ਜਿਸ ਕਰਕੇ ਸਰਬਸੰਮਤੀ ਨਾਲ ਚੁਣੇ ਸਰਪੰਚ ਨੂੰ ਪਿੰਡ ਦੇ ਗੁਰੂਦੁਆਰਾ ਸਾਹਿਬ ‘ਚ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਪ੍ਰਾਰਥਨਾ ਅਰਦਾਸ ਅਤੇ ਛੱਪਤ ਲੈਣੀ ਚਾਹੀਦੀ ਹੈ ਕਿ ਉਹ ਪਿੰਡ ਵਿੱਚ ਬਿਨ੍ਹਾਂ ਕਿਸੇ ਵਿਤਕਰੇ ਹਰ ਵਰਗ, ਹਰ ਮਜਬ ਦੇ ਕੰਮ ਕਰਨ ਦੇ ਨਾਲ ਨਾਲ ਬਿਨਾ ਕਿਸੇ ਸਿਆਸੀ ਭੇਦਭਾਵ ਤੋਂ ਉਪਰ ਉੱਠ ਕੇ ਪਿੰਡ ਦਾ ਵਿਕਾਸ ਕਰੇਗਾ,ਤਾਂ ਹੀ ਪੰਜਾਬ ਦੇ ਪਿੰਡਾਂ ਪਿੰਡਾਂ ਵਿੱਚ ਸੁਧਾਰ ਲ਼ਿਆਦਾ ਜਾ ਸਕਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡਿਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਪਿੰਡ ਭੋਲੇਵਾਲ ਕਦੀਮ ਫਿਲੌਰ ਦੀ ਸਰਬਸੰਮਤੀ ਨਾਲ ਸਰਪੰਚ ਬਣੀ ਕੁਲਵਿੰਦਰ ਕੌਰ ਪਤਨੀ ਕੁਲਬੀਰ ਸਿੰਘ ਵੱਲੋਂ ਸਰਪੰਚ ਬਣਨ ਤੋਂ ਉਪਰੰਤ ਦੁਆਬੇ ਖੇਤਰ ‘ਚ ਆਪਣੀਆ ਧਾਰਮਿਕ,ਸਿਆਸੀ ਤੇ ਸਮਾਜਿਕ ਸਰਗਰਮੀਆਂ ਕਰਕੇ ਦੇਸ਼ਾਂ ਵਿਦੇਸ਼ਾਂ ਵਿੱਚ ਪ੍ਰਸਿੱਧੀ ਪ੍ਰਾਪਤ ਕਰਨ ਵਾਲੇ ਗੁਰਦੁਆਰਾ ਸਿੰਘਾ ਸ਼ਹੀਦਾਂ ਡੇਰਾ ਸੰਤ ਬਾਬਾ ਜਰਨੈਲ ਸਿੰਘ ਨੰਗਲ ਬੇਟ ਅੱਲੋਵਾਲ ਫਿਲੌਰ ਵਿਖੇ ਆਪਣੀ ਟੀਮ ਸਮੇਤ ਨਤਮਸਤਕ ਹੋ ਕਿ ਮੁੱਖ ਪ੍ਰਬੰਧਨ ਅਤੇ ਭਾਰਤੀਆਂ ਕਿਸਾਨ ਮਜਦੂਰ ਯੂਨੀਅਨ ਦੇ ਕੇਂਦਰੀ ਕੌਰ ਕਮੇਟੀ ਮੈਂਬਰ ਸੰਤ ਮਹਾਪੁਰਸ਼ ਸੰਤ ਬਾਬਾ ਸੁਖਵਿੰਦਰ ਸਿੰਘ ਅਲੋਵਾਲ ਤੋਂ ਅਰਦਾਸ ਅਤੇ ਅਸ਼ੀਰਵਾਦ ਪ੍ਰਾਪਤ ਕਰਨ ਵਾਲੇ ਵਰਤਾਰੇ ਦੀ ਜੋਰਾਵਰ ਸਬਦਾ’ਚ ਸਲਾਘਾ ਤੇ ਸਮੂਹ ਪੰਜਾਬ ਦੇ ਪਿੰਡਾਂ ਨੂੰ ਲੜਾਈ ਝਗੜਿਆਂ ਤੋਂ ਬਚਣ ਲਈ ਸਰਬਸੰਮਤੀ ਨਾਲ ਸਰਪੰਚ ਚੁਣਨ ਦੀ ਲੋੜ ਦੀ ਅਪੀਲ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ।
ਉਨ੍ਹਾਂ ਭਾਈ ਖਾਲਸਾ ਨੇ ਕਿਹਾ ਆਲ ਇੰਡਿਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਕੁਲਵਿੰਦਰ ਕੌਰ ਪਤਨੀ ਕੁਲਬੀਰ ਸਿੰਘ ਨੂੰ ਪਿੰਡ ਭੋਲੇਵਾਲ ਕਦੀਮ ਫਿਲੌਰ ਦੀ ਸਰਬਸੰਮਤੀ ਨਾਲ ਸਰਪੰਚ ਚੁਣੇ ਜਾਣ ਦੀ ਜਿਥੇ ਵਧਾਈ ਦੇਦੀ ਹੈ ਉਥੇ ਉਹਨਾਂ ਵੱਲੋਂ ਸਰਪੰਚ ਚੁਣੇ ਜਾਣ ਤੋਂ ਉਪਰੰਤ ਗੁਰਦੁਆਰਾ ਸਿੰਘਾ ਸਹੀਦਾਂ ਡੇਰਾ ਸੰਤ ਬਾਬਾ ਜਰਨੈਲ ਸਿੰਘ ਅੱਲੋਵਾਲ ਫਿਲੌਰ ਵਿਖੇ ਨਤਮਸਤਕ ਹੋ ਕਿ ਮਹਾਪੁਰਸ਼ ਸੰਤ ਬਾਬਾ ਸੁਖਵਿੰਦਰ ਸਿੰਘ ਜੀ ਤੂੰ ਪਿੰਡ ਦਾ ਵਿਕਾਸ ਇਮਾਨਦਾਰੀ ਨਾਲ ਕਰਨ ਵਾਲੇ ਵਰਤਾਰੇ ਦੀ ਸਲਾਘਾ ਕਰਦੀ ਹੈ ਅਤੇ ਸਮੂਹ ਸਰਬਸੰਮਤੀ ਨਾਲ ਚੁਣੇ ਸਰਪੰਚਾਂ ਨੂੰ ਵੀ ਅਜਿਹਾ ਕਰਨ ਦੀ ਬੇਨਤੀ ਕਰਦੀ ਹੈ ਇਸ ਵਕਤ ਪਿੰਡ ਭੋਲੇਵਾਲ ਕਦੀਮ ਦੇ ਕਈ ਪੰਚਾਇਤੀ ਆਗੂਆਂ ਸਮੇਤ ਸੰਤ ਬਾਬਾ ਜਰਨੈਲ ਸਿੰਘ ਜੀ ਅੱਲੋਵਾਲ, ਬਾਬਾ ਦਾਰਾ ਸਿੰਘ, ਭਾਈ ਹਰਜੀਤ ਸਿੰਘ, ਭਾਈ ਗੁਰਮੇਲ ਸਿੰਘ ਤੇ ਭਾਈ ਰਿੰਕੂ ਸਮੇਤ ਜਥੇ ਦੇ ਸਿੰਘ ਹਾਜ਼ਰ ਸਨ।

Leave a Reply

Your email address will not be published. Required fields are marked *