ਗੁਰਦਾਸਪੁਰ, 10 ਨਵੰਬਰ (ਸਰਬਜੀਤ ਸਿੰਘ)– ਪਿਛਲੀ ਦਿਨ੍ਹੀਂ ਪੰਚਾਇਤਾਂ ਦੀਆਂ ਹੋਈਆਂ ਚੋਣਾਂ ਵਿੱਚ ਪਿੰਡ ਖਹਿਰਾ ਕੋਟਲੀ ਤੋਂ ਆਮ ਆਦਮੀ ਪਾਰਟੀ ਦੇ ਬਲਾਕ ਇੰਚਾਰਜ ਜਤਿੰਦਰ ਸਿੰਘ ਖਹਿਰਾ ਨਵੇਂ ਸਰਪੰਚ ਬਣੇ ਹਨ। ਜਿਨ੍ਹਾਂ ਦੇ ਸਰਪੰਚ ਬਣਨ ਤੇ ਪਿੰਡ ਵਿੱਚ ਖੁਸ਼ੀ ਦੀ ਲਹਿਰ ਹੈ।
ਜਿੱਤ ਦਾ ਸਰਟੀਫਿਕੇਟ ਲੈਣ ਤੋਂ ਬਾਅਦ ਨਵੇਂ ਬਣੇ ਸਰਪੰਚ ਜਤਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ 1001 ਵੋਟਾਂ ਵਿੱਚੋਂ ਉਸ ਨੂੰ 755 ਵੋਟਾਂ ਪਈਆਂ। ਜਦੋਂ ਕਿ ਵਿਰੋਧੀ ਧਿਰ ਦੇ ਉਮੀਦਵਾਰ ਨੂੰ 246 ਹੀ ਵੋਟਾਂ ਪਈਆਂ। ਇਸਦੇ ਨਾਲ ਹੀ 7 ਵਿੱਚੋਂ 7 ਮੈਂਬਰ ਬਣੇ ਹਨ। ਉਨ੍ਹਾਂ ਦੱਸਿਆ ਕਿ ਹੁਣ ਪਿੰਡ ਦੇ ਵਿਕਾਸ ਲਈ ਕੋਈ ਵੀ ਕਸਰ ਨਹੀਂ ਛੱਡੀ ਜਾਵੇਗੀ। ਪਿੰਡ ਦੀ ਨੁਹਾਰ ਬਦਲ ਕੇ ਰੱਖ ਦਿੱਤੀ ਜਾਵੇਗੀ। ਪੰਜਾਬ ਸਰਕਾਰ ਵੱਲੋਂ ਜੋ ਵੀ ਗ੍ਰਾਂਟ ਪ੍ਰਾਪਤ ਹੋਵੇਗੀ, ਉਸ ਨੂੰ ਸਹੀ ਤਰੀਕੇ ਨਾਲ ਪਿੰਡ ਦੇ ਕੰਮਾਂ ਲਈ ਲਗਾਈ ਜਾਵੇਗੀ।
![](https://joshnews.in/wp-content/uploads/2024/11/WhatsApp-Image-2024-11-09-at-8.16.47-PM.jpeg)