ਗੁਰਦਾਸਪੁਰ, 17 ਅਗਸਤ (ਸਰਬਜੀਤ ਸਿੰਘ)–ਥਾਣਾ ਧਾਰੀਵਾਲ ਦੀ ਪੁਲਸ ਨੇ ਪਤੀ ਤੋਂ ਦੁੱਖੀ ਹੋ ਕੇ ਨਹਿਰ ਵਿੱਚ ਛਲਾਂਗ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੇ ਮਾਮਲੇ ਵਿੱਚ ਪਤੀਖਿਲਾਫ ਮਾਮਲਾ ਦਰਜ ਕੀਤਾ ਹੈ।
ਗੁੱਡੀ ਦੇਵੀ ਪਤਨੀ ਪ੍ਰਕਾਸ਼ ਚੌਧਰੀ ਵਾਸੀ ਸਹਮਾਲਪੁਰ ਨੇ ਦੱਸਿਆ ਕਿ ਉਸਦੀ ਲੜਕੀ ਪ੍ਰੀਤੀ ਪਤਨੀ ਸੰਜੇ ਵਾਸੀ ਰੰਜੀਵ ਕਲੋਨੀ ਧਾਰੀਵਾਲ ਨੇ ਆਪਣਾ ਬਿਆਨ ਦਰਜ ਕਰਵਾਇਆ ਸੀ ਕਿ ਉਸਦੀ ਛੋਟੀ ਭੈਣ ਚਾਂਦਨੀ ਪਤਨੀ ਵਿੱਕੀ ਵਾਸੀ ਰੰਜੀਵ ਕਲੋਨੀ ਧਾਰੀਵਾਲ ਜੋ ਨਹਿਰ ਦੇ ਕੰਢੇ ਕੱਪੜੇ ਧੋ ਰਹੀ ਸੀ ਜਿਸਦਾ ਅਚਾਨਕ ਪੈਰ ਫਿਸਲ ਵਿਆ ਅਤੇ ਨਹਿਰ ਵਿੱਚ ਡੁੱਬਣ ਕਰਕੇ ਮੌਤ ਹੋ ਗਈ ਹੈ। ਇਸਦੇ ਸਬੰਧ ਵਿੱਚ 174 ਸੀਆਰਪੀਸੀ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਸੀ। 16 ਅਗਸਤ ਨੂੰ ਉਸਨੇ ਮੌਕਾ ’ਤੇ ਜਾ ਕੇ ਸੀਸੀਟੀਵੀ ਕੈਮਰੇ ਰਾਹੀ ਪਤਾ ਲੱਗਾ ਹੈ ਕਿ ਉਸਦੀ ਲੜਕੀ ਚਾਂਦਨੀ ਨੇ ਆਪਣੇ ਪਤੀ ਵਿੱਕੀ ਤੋਂ ਤੰਗ ਪ੍ਰੇਸਾਨ ਹੋ ਕੇ ਨਹਿਰ ਵਿੱਚ ਛਲਾਂਗ ਲਗਾ ਕੇ ਆਪਣੀ ਜੀਵਨ ਲੀਲਾ ਖਤਨ ਕਰ ਲਈ ਹੈ।