ਡੀ.ਜੀ.ਪੀ ਪੰਜਾਬ ਵੱਲੋਂ ਇਹ ਪਹਿਲ ਕਦਮੀ ਮੀਟਿੰਗ ਬੁੱਧੀਜੀਵੀਆਂ ਵੱਲੋਂ ਕੀਤੀ ਜਾ ਰਹੀ ਸ਼ਲਾਘਾ
ਗੁਰਦਾਸਪੁਰ, 27 ਫਰਵਰੀ (ਸਰਬਜੀਤ ਸਿੰਘ)–ਡਾਇਰੈਕਟਰ ਜਨਰਲ ਆਫ ਪੁਲਸ ਪੰਜਾਬ ਗੌਰਵ ਯਾਦਵ ਅਤੇ ਹਿਮਾਚਲ ਪ੍ਰਦੇਸ਼ ਦੇ ਡੀ.ਜੀ.ਪੀ ਸੰਜੈ ਕੰਡੂ ਨੇ ਆਪਸੀ ਮੀਟਿੰਗ ਪੰਜਾਬ ਪੁਲਸ ਹੈਡ ਕੁਆਟਰ ਵਿਖੇ ਆਯੋਜਿਤ ਕੀਤੀ ਗਈ |ਜਿਸ ਵਿੱਚ ਦੋਵਾਂ ਡੀ.ਜੀ.ਪੀਜ ਨੇ ਦੋਵਾਂ ਰਾਜਾਂ ਵਿੱਚ ਵੱਧ ਰਹੇ ਨਸ਼ੇ ਨੂੰ ਕੰਟਰੋਲ ਕਰਨ ਲਈ ਅਤੇ ਨਜਾਇਜ਼ ਤੌਰ ‘ਤੇ ਲਿਆਂਦੀ ਜਾ ਰਹੀ ਸ਼ਰਾਬ ਨੂੰ ਕੰਟਰੋਲ ਕਰਨ ਲਈ ਇੱਕ ਅਹਿਮ ਫੈਸਲੇ ਕੀਤੇ ਗਏ | ਜਿਵੇਂ ਕਿ ਹਿਮਾਚਲ ਅਤੇ ਪੰਜਾਬ ਦੀ ਹੱਦ ਸ਼ੁਰੂ ਅਤੇ ਬੰਦ ਹੋਣ ‘ਤੇ ਅਹਿਮ ਸਥਾਨਾਂ ‘ਤੇ ਸੀ.ਸੀ.ਟੀ.ਵੀ ਕੈਮਰੇ ਲਗਾਏ ਜਾਣਗੇ ਤਾਂ ਜੋ ਸਮਾਜ ਵਿਰੋਧੀ ਅਨ੍ਹਸਰਾਂ ਨੂੰ ਕਾਬੂ ਕਰਨ ਵਿੱਚ ਦੋਵਾਂ ਫੋਰਸਾਂ ਰਹਿ ਕੇ ਕੰਮ ਕਰਨਗੀਆਂ ਤਾਂ ਜੋ ਪ੍ਰਦੇਸ਼ ਵਿੱਚ ਅਮਨ-ਸ਼ਾਂਤੀ ਬਰਕਰਾਰ ਰੱਖੀ ਜਾ ਸਕੇ | ਇਸ ਮੀਟਿੰਗ ਨੂੰ ਬੜਾ ਅਹਿਮ ਮੰਨਿਆ ਜਾ ਰਿਹਾ ਹੈ ਕਿ ਪੰਜਾਬ ਦੇ ਡੀ.ਜੀ.ਪੀ ਗੌਰਵ ਯਾਦਵ ਨੇ ਇਹ ਪਹਿਲ ਕਦਮੀ ਕੀਤੀ ਹੈ ਕਿ ਸੂਬੇ ਵਿੱਚ ਅਮਨ-ਸ਼ਾਂਤੀ ਨੂੰ ਬਰਕਰਾਰ ਕਰਨ ਲਈ ਪਹਿਲੀ ਵਾਰ ਆਪਣੇ ਗੁਆਂਢੀ ਹਿਮਾਚਲ ਪ੍ਰਦੇਸ਼ ਦੇ ਡੀ.ਜੀ.ਪੀ ਨਾਲ ਮੀਟਿੰਗ ਕਰਕੇ ਇੱਕ ਵਧਿਆ ਉਪਰਾਲਾ ਕੀਤਾ ਜਾ ਰਿਹਾ ਹੈ | ਦੋਵਾਂ ਪ੍ਰਦੇਸ਼ਾਂ ਦੇ ਡੀ.ਜੀ.ਪੀ ਦੀ ਹੋਈ ਮੀਟਿੰਗ ਵਿੱਚ ਲਏ ਗਏ ਅਹਿਮ ਫੈਸਲਿਆਂ ਦੀ ਬੁੱਧੀਜੀਵੀਆਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ |