ਫਿਲੌਰ, ਗੁਰਦਾਸਪੁਰ, 16 ਅਕਤੂਬਰ (ਸਰਬਜੀਤ ਸਿੰਘ)– ਸੰਤ ਬਾਬਾ ਹਜ਼ਾਰਾਂ ਸਿੰਘ ਜੀ ਨਿੱਕੇ ਘੁੰਮਣ ਗੁਰਦਾਸਪੁਰ ਵਿੱਚ ਸਾਲਾਨਾ ਬਰਸੀ ਨੂੰ ਸਮਰਪਿਤ ਮਹਾਨ ਕੀਰਤਨ ਦਰਬਾਰ ਕਰਵਾਇਆ ਗਿਆ।ਜਿਸ ਵਿੱਚ ਵੱਖ ਵੱਖ ਕੀਰਤਨੀ ਜੱਥਿਆਂ ਨੇ ਹਾਜਰੀ ਲਵਾਈ ਤੇ ਸੰਗਤਾਂ ਨੂੰ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਿਆ ,ਉਥੇ ਗੁਰਦੁਆਰਾ ਸਿੰਘਾ ਸਹੀਦਾਂ ਡੇਰਾ ਸੰਤ ਬਾਬਾ ਜਰਨੈਲ ਸਿੰਘ ਅੱਲੋਵਲ ਫਿਲੌਰ ਦੇ ਮੁਖੀੇ ਸੰਤ ਮਹਾਪੁਰਸ਼ ਬਾਬਾ ਸੁਖਵਿੰਦਰ ਸਿੰਘ ਜੀ ,ਜੋ ਭਾਰਤੀਆਂ ਕਿਸਾਨ ਮਜਦੂਰ ਯੂਨੀਅਨ ਦੇ ਕੇਂਦਰੀ ਕੌਰ ਕਮੇਟੀ ਦੇ ਮੈਬਰ ਵੀ ਹਨ ‘ਨੇ ਆਪਣੇ ਜੱਥੇ ਸਮੇਤ ਵਿਸ਼ੇਸ਼ ਤੌਰ ਤੇ ਗੁਰਬਾਣੀ ਕੀਰਤਨ ਅਤੇ ਸਬਦਾਂ ਵਿਚਾਰਾਂ ਦੀ ਸੰਗਤਾਂ ਨਾਲ ਸਾਂਝ ਪਾਉਂਦਿਆਂ ਦੱਸਿਆ ਗੁਰਬਾਣੀ ਸੁੱਖਾ ਦਾ ਸਮੁੰਦਰ ਹੈ ਅਤੇ ਇਹੋ ਜਿਹੀ ਅਵਸੱਥਤਾ ਮਨੁੱਖ ਨੂੰ ਬਨਾਉਣ ਲਈ ਸੰਤ ਮਹਾਤਮਾ ਦੀ ਸੰਗਤ ਕਰਨ ਦੀ ਲੋੜ ਹੈ, ਇਸ ਮੌਕੇ ਤੇ ਉਨ੍ਹਾਂ ਦਾ ਵਿਸੇਸ ਤੌਰ ਤੇ ਬਰਸੀ ਸਮਾਗਮ ਦੇ ਪ੍ਰਬੰਧਕਾਂ ਵੱਲੋਂ ਸਨਮਾਨ ਵੀ ਕੀਤਾ ਗਿਆ,ਇਸ ਮੌਕੇ ਤੇ ਬਾਬਾ ਬੁੱਧ ਸਿੰਘ ਜੀ, ਬਾਬਾ ਲੋਕ ਦੀਪ ਸਿੰਘ , ਭਾਈ ਹਰ ਜੀਵਨ ਸਿੰਘ ਜੀ, ਸੰਤ ਬਾਬਾ ਮਹਿਲ ਸਿੰਘ ਤੋਂ ਇਲਾਵਾ ਹੋਰ ਵੀ ਹਾਜਰ ਸਨ,ਗੁਰੂ ਕਿ ਲੰਗਰ ਅਤੁੱਟ ਵਰਤਾਏ ਗਏ।